ਕਈ ਫ਼ਿਲਮਾਂ ‘ਚ ਵਿਲੇਨ ਰਹੇ ਬਾਲੀਵੁੱਡ ਅਦਾਕਾਰ ਮਹੇਸ਼ ਅਨੰਦ ਦਾ ਦੇਹਾਂਤ

ਮੁੰਬਈ, 9 ਫਰਵਰੀ – 80 ਅਤੇ 90 ਦੇ ਦਹਾਕੇ ਦੀਆਂ ਕਈ ਬਾਲੀਵੁੱਡ ਫ਼ਿਲਮਾਂ ‘ਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮਹੇਸ਼ ਅਨੰਦ ਦੀ ਲਾਸ਼ ਵਰਸੋਵਾ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਮਿਲੀ ਹੈ। ਉਹ 57 ਸਾਲ ਦੇ ਸਨ, ਜਦਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗਾ ਹੈ। ਮਹੇਸ਼ ਅਨੰਦ ਨੇ ਵਿਸ਼ਵਾਤਮਾ, ਸ਼ਹਿਨਸ਼ਾਹ, ਵਿਜੇਤਾ, ਕੁਰੂਕਸ਼ੇਤਰ ਆਦਿ ਫ਼ਿਲਮਾਂ ‘ਚ ਵਿਲੇਨ ਦਾ ਰੋਲ ਅਦਾ ਕੀਤਾ ਹੈ।