ਸਿਵਿਆਂ ਦਾ ਬਾਬਾ ਬੋਹੜ

ਮੈਂ ਹਾਂ ਇੱਕ ਬੋਹੜ ਜੋ ਸਮਿਆਂ ਤੋਂ ਪਿੰਡ ਦੇ ਸਿਵਿਆਂ ਦੀ ਇੱਕ ਨੁੱਕਰੇ ਲੱਿਗਆ ਹੋਇਆ ਲੰਮਾ ਤੇ ਅਡੋਲ ਜੀਵਣ ਜੀ ਰਿਹਾ ਹਾਂ  । ਕੋਈ ਸਮਾਂ ਸੀ ਜਦ ਮੇਰੇ ਪੁੱਤ ਪੋਤੇ ਪੜਪੋਤੇ ਇੱਸ ਪਿੰਡ ਦੇ ਹਰ ਖੁਲ੍ਹੇ ਥਾਂ ਤੇ ਅਪਨੀ ਗੂੜ੍ਹੀ ਛਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਂਦੇ ਸੱਨ । ਪਿੰਡ ਦੇ ਖ੍ਹੂਹ ਤੇ ਧਰਮ ਅਸਥਾਨਾਂ ਤੇ ਵੀ ਇਨ੍ਹਾਂ ਦੀ ਛਾਂ ਦੀ ਕਦੇ  ਬੜੀ ਲੋੜ ਹੁੰਦੀ ਸੀ । ਇਨ੍ਹਾਂ ਦੇ ਨਾਲ  ਹੋਰ ਵੀ ਕਈ ਸਾਥੀ ਪਿੱਪਲ ,ਟਾਹਲੀ ,ਸ਼ਰੀਂਹ ਤੂਤ ਧਰੇਕ ਬੇਰੀ , ਕਿੱਕਰ ਟਾਹਲੀ ਕਦੇ ਪਿੰਡ ਦਾ ਸਿੰæਗਾਰ ਤੇ ਛਾਂ ਦੇ ਸੁੱਖ ਦਾ ਵੱਡਾ ਸਾਧਣ ਹੋਇਆ ਕਰਦੇ ਸੱਨ । ਪਿੰਡ ਦੇ ਮਨੁੱਖ ਕੀ  ਇੱਨ੍ਹਾਂ ਦੀ ਛਾਂ ਦਾ ਪਿੰਡ ਦੇ ਪਸੂ ਵੀ ਸੁੱਖ ਮਾਣਦੇ ਸੱਨ ।   ਪੰਛੀਆਂ ਨੇ ਵੀ  ਇਨ੍ਹਾਂ ਦੀ ਸੰਘਣੀ ਹਰਿਆਲੀ ਛਾਂ ਦਾ ਅਨੰਦ ਕਲੋਲਾਂ ਕਰਦੇ ਮਾਣਿਆ ਕਰਦੇ ਸੱਨ ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਇਨ੍ਹਾਂ ਦੀ  ਛਾਂ ਹੇਠਾਂ ਸਹæੀਦੀ ਪੁਰਬ ਤੇ ਰਾਗੀ ਢਾਡੀ ਵਾਰਾਂ ਗਾਂਦੇ ਸੱਨ , ਠੰਡੀਆਂ ਮਿੱਟੀਆਂ ਛਬੀਲਾਂ ਲੱਗਦੀਆ ਸੱਨ । ਲੋਕ ਇਨ੍ਹਾਂ ਦੇ ਸਰੀਰ ਦੀ ਡਾਹਣੀ ਵੱਢਣਾ ਵੀ ਪਾਪ ਸਮਝਦੇ ਸੱਨ ।ਮੈਂ ਇੱਥੇ ਵੀ ਅਵਾਜ਼ ਸੁਣਦਾ ਸਾਂ । ਮੈਨੂੰ ਇਹ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਇੱਕ ਵਾਰ ਇੱਕ ਧਾਰਮਕ ਦੀਵਾਨ ਵਿੱਚ ਇਕ ਢਾਡੀ ਜਥੇ  ਦੀ ਗੁਰਦੁਆਰੇ ਵਾਲੇ ਬੋਹੜ ਤੇ ਬੰਨ੍ਹੇ ਸਪੀਕਰ ਵਿੱਚੋਂ ਉਨ੍ਹਾਂ ਦੀ ਜੋਸ਼ੀਲੀ ਤੇ ਉਚੀ ਆਵਾਜ਼ ਵਿੱਚ ਬੋਹੜ ਦੀ ਛਾਂ ਦੀ ਸਿਫਤ ਮੈਂ ਇੱਸ ਤਰ੍ਹਾਂ ਸੁਣੀ ਸੀ ।
                              ਛਾਂਵਾਂ ਹੋਰ  ਬਥੇਰੀਆ   ਜੱਗ  ਉਤੇ ,
                              ਐਪਰ ਸੁੱਖ ਨਹੀਂ ਬੋਹੜ ਦੀ ਛਾਂ ਜੇਹਾ ।
                              ਮਾਂਵਾਂ ਹੋਰ   ਬਥੇਰੀਆਂ ਜੱਗ ਉਤੇ ,
                              ਐਪਰ ਸੁੱਖ ਨਹੀਂ ਆਪਣੀ ਮਾਂ ਜੇਹਾ ।
                              ਬੇਸ਼ੱਕੇ ਦੁੱਧ ਹੁੰਦਾ ਘਰਾਂ ਘਰਾਂ ਅੰਦਰ ,
                              ਐਪਰ ਦੁੱਧ ਨਹੀਂ ਆਪਣੀ ਗਾਂ ਜੇਹਾ ।
                              ਵਿੱਚ ਪੰਛੀਆਂ ਬੜੇ   ਚਾਲਾਕ ਪੰਛੀ ,
                              ਪੰਛੀ ਨਹੀਂ ਚਾਲਾਕ  ਕੋਈ ਕਾਂ ਜੇਹਾ ।
                           ਸੱਖ ਬੜੇ ਨੇ ਇਸ   ਸੰਸਾਰ ਅੰਦਰ ,
                           ਐਪਰ ਸੁੱਖ ਨਹੀਂ ਰੱਬ  ਦੇ ਨਾਂ ਜੇਹਾ।                                                                  
                             
ਜੱਦ ਕੋਈ ਵਿਦਵਾਨ ,ਆਗੂ ਲੋਕਾਂ ਨੂੰ ਚੰਗੀ ਸੇਧ ਦੇਂਦਾ ਜੱਦ ਉਮਰ ਭੋਗਦਾ ਜਦ ਪਰਾਣਾ ਹੋ ਜਾਵੇ ਤਾਂ ਉੱਸ ਨੂ ਵੀ ਲਕੌ ਉਸ ਨੂੰ ਬਾਬਾ ਬੋਹੜ ਕਹਿ ਕੇ ਹੀ ਸਤਿਕਾਰਦੇ ਹੱਨ । ਪਰ ਸਿਆਣੇ ਕਹਿੰਦੇ ਹੱਨ ਨਾ ਕਿ ਸਮਾਂ ਸਦਾ ਇੱਕੋ ਜੇਹਾ ਨਹੀਂ ਰਹਿੰਦਾ ਏਨਾ ਹੀ ਨਹੀਂ ਸਮੇਂ ਦੇ ਨਾਲ 2 ਲੋਕਾਂ ਦੀ ਸੋਚ ਵੀ ਬਦਲ ਜਾਂਦੀ ਹੈ । ਇਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਹਿeਆ । ਸਮੇਂ ਨੇ ਵੇਖਦਿਆਂ 2 ਐਸਾ ਪਲਟਾ ਖਾਧਾ ਕਿ ਝੱਟ ਪੱਟ ਸੱਭ ਕੁੱਝ ਹੋਰ ਦਾ ਹੋਰ ਹੋ ਗਿਆ । ਪਿੰਡ ਵਿੱਚ ਬਿਜਲੀ ਆਉਣ ਦੇ ਨਾਲ ਜਿੱਥੇ ਸੁੱਖ ਆਰਾਮ ਦੇ ਸਾਧਣ ਵਧੇ ਓਥੇ ਲੋਕ ਖੁਲ੍ਹ ਦਿਲੇ ਹੋਣ ਦੀ ਬਜਾਏ ਤੰਗ ਦਿਲ ਹੋਣੇ ਸ਼ੁਰੂ ਹੋ ਹੋ ਗਏ । ਸੁੱਖ  ਦੇ ਸਾਧਣ ਵਧੇ ਪਰ ਪੁਰਾਤਨਤਾ ਦਿਨੋ ਦਿਨ ਅਲੋਪ ਹੋਣ ਲੱਗੀ । ਜਿੱਸ ਦਾ ਅਸਰ ਸ਼æਾਇਦ ਸੱਭ ਤੋਂ ਪਹਿਲਾਂ ਮੇਰੀ ਔਲਾਦ ਤੇ ਪਿਆ ਜੋ ਬਹੁਤੀ ਛਾਂ ਦਾਰ ਥਾਂ ਪਿੰਡ ਵਿੱਚ ਹੁਣ ਲੋਕਾਂ ਨੂੰ  ਐਵੇਂ ਵਾਧੂ ਜਾਪਣ ਜੇਹੀ ਲੱਗ ਪਏ । ਖੂਹਾਂ ਦੀ ਥਾਂ ਪਹਿਲਾਂ ਘਰ 2 ਨਲਕਿਆਂ ਨੇ ਆ ਦਰਸ਼ਨ ਦਿੱਤੇ ਤੇ ਹੌਲੀ 2 ਖੂਹਾਂ ਦੀ ਲੋੜ ਘਟੀ ,ਤੇ ਘਰ 2 ਸਮਰਸੀਬਲ ਪੰਪ ਲੱਗ ਜਾਣ ਕਰਕੇ ਖੂਹ ਅਨ੍ਹੇ ਹੋ ਗਏ ਤੇ ਕੂੜੇ ਕਰਕਟ ਦੇ ਢੇਰਾਂ ਨਾਲ ਬੇ ਲੋੜੇ ਸਮਝ ਕੇ ਪੂਰ ਦਿੱਤੇ ਗਏ । ਪਿੰਡਾਂ ਵਿੱਚ ਨਵੇਂ ਯੁੱਗ ਦੇ ਨਾਮ ਤੇ ਪੁਰਾਣੇ ਘਰ ਨੇਸਤੋ ਨਾਬੂਦ ਕਰਕੇ ਵੱਡੀਆਂ 2 ਕੋਠੀਆਂ ਉਸਰਨੀਆਂ ਸ਼ੁਰੂ ਹੋ ਗਈਆਂ ਘਰ ਘਰ  ਬਿਜਲੀ ਦੇ ਪੱਖੇ ਤੇ ਟੀਵੀ ਆਦਿ ਦੇ ਸੁੱਖ ਦੇ ਸਾਧਣਾਂ ਕਾਰਣ ਮਨ ਪਰਚਾਵਾ ਘਰਾਂ ਵਿੱਚ ਹੀ ਹੋਣ ਕਾਰਣ ਰੁੱਖਾਂ ਦੀ ਛਾਂ ਦੀ ਲੋੜ ਘੱਟ ਗਈ । ਇਹ ਹੀ ਹਾਲ ਪਿੰਡ ਦੇ ਧਰਮ ਅਸਥਾਨਾਂ ਦਾ ਵੀ ਹੋ ਗਿਆ । ਹੌਲੀ 2 ਇਕ ਇੱਕ ਕਰਕੇ ਜਿਨ੍ਹਾਂ ਨੂੰ ਪੁਰਾਣੇ ਲੋਕਾਂ ਪਾਣੀ ਪਾ ਪਾ ਹੱਥੀਂ ਪਾਲੇ ਸੱਨ ਉਨ੍ਹਾਂ ਤੇ ਕਹਿਰ ਦੇ ਕੁਹਾੜੇ ਚੱਲਦੇ  ਵੇਖ ਵੇਖ ਮੈਨੂੰ ਕੰਬਣੀ ਛਿੜਦੀ । ਮੈਨੂੰ ਕਦੇ ਸਿਵਿਆਂ ਵਿੱਚੋਂ ਮੈਨੂੰ ਕਦੇ ਡਰ ਨਹੀਂ ਲੱਗਿਆ । ਉਨ੍ਹਾਂ ਨੂੰ ਹੱਥੀਂ ਲਾਉਣ ਵਾਲਿਆਂ ਦੀਆਂ ਇੱਥੇ ਅਰਥੀਆਂ ਆਉਂਦੀਆਂ ਵੇਖੀਆਂ ਹੱਨ । ਉਨ੍ਹਾਂ ਨੂੰ ਲਾਂਬੂ ਲੱਗਦੇ ਵੀ ਵੇਖੇ ਹੱਨ, ਗਰਮ ਹਉਕੇ ਭਰਦਾ ਹਾਂ , ਉਨ੍ਹਾਂ ਦੇ ਸੱਕੇ ਸੋਧਿਰਿਆਂ ਦੇ ਵੈਣ ਕੂਕਾਂ  ਹਾਵੇ ਵੀ ਸੁਣ ਕੇ। ਅਜੇ ਵੀ   ਉਨ੍ਹਾਂ ਦੀਆਂ ਯਾਦਾਂ ਮੇਰੇ ਆਲੇ ਦੁਆਲੇ ਮੇਰੇ ਨਾਲ ਸਾਂਝ ਪਾਈ ਬੈਠੀਆਂ ਹੱਨ । ਕਿਊਂ ਜੋ ਉਹ  ਸੱਭ ਮੇਰੇ ਆਪਣਿਆਂ ਵਾਂਗ ਹੀ ਸੱਨ । ਬੇਸ਼ਕ ਮੈਂ ਦੂਰ ਸਾਂ ਪਰ ਮੇਰੀ ਸੰਤਾਨ ਨੂੰ ਇਨ੍ਹਾਂ ਦੇ ਵੱਡੇ ਵਡੇਰਿਆਂ ਨੇ ਇਨ੍ਹਾਂ ਨੂੰ ਪਾਲ ਪੋਸ ਕੇ ਵਡਿਆਂ ਕੀਤਾ ਸੀ । ਇਨ੍ਹਾਂ ਦੀਆਂ ਠੰਡੀਆਂ ਛਾਵਾਂ ਮਾਣੀਆਂ ਸੱਨ। ਇਨ੍ਹਾਂ ਦੀ ਛਾਂਵੇਂ ਬੈਠ ਕੇ ਦਿਨ ਭਰ ਦੀਆਂ ਥਕਾਵਟਾਂ ਲਾਹੀਆਂ ਸੱਨ ਹੱਸਦੇ ਖੇਡਦੇ ਗੱਪਾਂ ਮਾਰਦੇ ਮਿੱਠੀਆਂ ਨੀਂਦਰਾਂ ਵਿੱਚ ਦੁਪਹਿਰਾਂ ਕੱਟਦੇ।  
ਤੁਸੀ ਪੁੱਛੋ ਗੇ ਕੇ ਪਿੰਡੋਂ ਏਨੀ ਦੂਰ ਵੀਰਾਨ ਥਾਂ ਤੇ ਬੈਠਾ ਮੈ ਅਪਨੀ ਔਲਾਦ ਦੇ ਦੁੱਖ ਦਰਦ ਨੂੰ ਕਿਦਾਂ ਸਮਝਦਾ ਹਾਂ । ਮੈਂ ਵੇਖਦਾ ਹਾਂ ਜਦੋਂ ਕਿਤੇ ਮੇਰੇ ਸਾਮ੍ਹਨੇ ਹੀ ਮੇਰੇ ਪੁਤ ਪੋਤਿਆਂ ਦੀਆਂ ਵੱਢੇ ਸਰੀਰਾਂ ਦੀ ਲੱਕੜਾਂ ਇਹ ਅਰਥੀਆਂ ਜਲਾਣ ਲਈ ਵਰਤੀਆਂ ਗਈਆਂ ਮੈਂ ਸੋਚਦਾ ਹਾਂ ਕਿ ਇਹ ਦੁਨੀਆ ਕਿੰਨੀ ਖੁੱਦ ਗਰਜ਼ ਹੈ ਜੋ ਉਹ ਰੁਖ ਜੋ ਇਨ੍ਹਾਂ ਕਿਸੇ ਵੇਲੇ ਅਪਨੇ ਸੁੱਖ ਲਈ ਬੜੀ ਮੇਹਣਤ ਨਾਲ ਹੱੀਂ ਪਾਲੇ ਸੱਨ ਅੱਜ ਅਪਨੇ ਹੱਥੀ ਹੀ ਉਨ੍ਹਾਂ ਤੇ ਕੁਹਾੜੇ ਚਲਾ ਕੇ ਵੀ ਬੱਸ ਨਹੀਂ ਕੀਤੀ ਸਗੋਂ ਅਪਨੇ ਸਮਝੇ ਦੋਸਤਾਂ ਮਿੱਤ੍ਰਾਂ ਵਰਗੇ ਰੁੱਖਾਂ ਦੀ ਲੱਕੜ ਹੀ ਅਪਨੇ ਸਾਕ ਸੰਬਧੀਆਂ ਦੀ ਅਰਥੀਆਂ ਫੂਕਣ ਦੇ ਕੰਮ ਲਈ ਵਰਤਦੀਆਂ ਹੱਨ । ਮੈਨੂੰ ਇਹ ਡਰ ਹੈ ਕਿ ਬੇਸ਼ਕ ਮੈਂ ਇੱਸ ਪਿੰਡ ਦੇ ਸੱਭ ਤੇ ਵੱਡੇ ਵੀਰਾਨ ਥਾਂ ਤੇ ਸਮਿਆਂ ਤੋਂ ਹੁਣ ਇੱਕਲਾ ਖੜਾ ਬਿਨਾਂ ਕਿਸੇ ਦਾ ਕੋਈ ਨੁਕਸਾਨ ਕੀਤੇ ਸੱਭ ਤੋਂ  ਲੰਮੀ ਉਮਰ ਭੋਗ ਰਿਹਾ ਹਾਂ ਫਿਰ ਵੀ ਹੁਣ ਸ਼ਾਇਦ ਮੇਰੀ ਵਾਰੀ ਵੀ ਆਉਣ ਵਾਲੀ ਹੈ । ਕਿਊਂ ਕਿ ਇੱਕ ਦਿਨ ਕਿਸੇ ਦੇ ਸਸਕਾਰ ਤੇ ਆਏ ਲੋਕ ਇਹ ਕਹਿ    ਰਹੇ ਸੱਨ ਕਿ ਸਰਕਾਰ ਵਲੋਂ ਮੜ੍ਹੀਆਂ ਬਨਾਣ ਵਾਸਤੇ ਗ੍ਰਾਂਟ ਆ ਚੁਕੀ ਹੈ ਇੱਸ ਲਈ ਇੱਥੇ ਸਸਕਾਰ ਕਰਨ ਆਏ ਲੋਕਾਂ ਦੇ ਬੈਠਣ ਵਾਸਤੇ  ਮੇਰਾ ਵੀ ਸਦਾ ਵਾਸਤੇ ਭੋਗ ਪਾ ਕੇ ਮੇਰੀ ਥਾਂ ਸਿਵਿਆਂ ਵਿੱਚ ਚਾਰ ਦੀਵਾਰੀ ਅਤੇ ਬੈਠਣ ਲਈ ਵਰਾਂਡੇ ਆਦਿ ਬਨਾ ਕੇ ਮੇਰੀ ਹੋਂਦ ਵੀ ਖਤਮ ਕਰ ਦਿੱਤੀ ਜਾਵੇ ਗੀ ਤੇ ਇਹ ਸੁਣ ਕੇ ਮੇਰਾ ਦਿਲ ਕੰਬਦਾ ਹੈ ਕਿ ਹੁਣ ਇਹ ਕੁਹਾੜਾ ਮੇਰੇ ਤੇ ਵੀ ਉਨ੍ਹਾਂ ਵਾਂਗ ਛੇਤੀ ਹੀ ਚਲੱਣ ਵਾਲਾ ਹੈ ਤੇ ਹੁਣ ਮੇਰੇ ਬਾਕੀ ਖਾਨ ਦਾਨ ਵਾਂਗਰ ਮੇਰਾ  ਸਰੀਰ ਵੀ ਜ਼ਰੂਰ ਕਿਸੇ ਨਾ ਕਿਸੇ ਦਿਨ ਕਿਸੇ ਦੀ ਅਰਥੀ ਫੂਕਣ ਦੇ ਕੰਮ ਹੀ ਆਏ ਗਾ ।
ਕੁੱਝ ਵੀ ਹੋਵੇ ਪਰ ਮੈਂ ਜਾਂਦੀ ਵਰੀ ਇੱਸ ਪਿੰਡ ਦੇ ਲੋਕਾਂ ਨੂੰ ਜ਼ਰੂਰ ਇਹ ਕਹਿ ਜਾਵਾਂਗਾ ਕਿ ਮੈਂ ਇੱਕ ਬੋਹੜ ਹਾਂ ਆਪ ਧੁੱਪੇ ਸੜ ਕੇ ਵੀ ਲੋਕਾਂ ਨੂੰ ਸੁੱਖ ਦੇਣ ਵਾਲਾ। ਚਲੋ ਰੱਬ ਦਾ  ਸ਼ੁਕਰ ਹੈ ਕਿ ਮੈ ਮਰ ਕੇ ਵੀ ਸਿਵਿਆਂ ਵਿੱਚ ਆਈਆਂ ਅਰਥੀਆਂ ਦੇ ਸਸਕਾਰ ਲਈ ਆਖਰ  ਕਿਸੇ ਕੰਮ ਤਾਂ ਆਇਆ ਹਾਂ । ਤੇ ਇੱਥੇ ਖੜ੍ਹਿਆਂ 2 ਮੇਰੀ ਛਾਂਵੇਂਂ ਅਨੇਕ ਛੋਟੇ ਵੱਡੇ ਧਾਰਮਕ ਸਮਾਜਿਕ ਤੇ ਸਿਆਸੀ ਲੋਕ ਗੱਲ ਕੀ ਹਰ ਵਰਗ ਦੇ ਲੋਕ  ਮੇਰੀ ਛਾਂਵੇਂ ਬੈਠੇ ਹੱਨ ,ਲੋਕ ਮੈਨੂੰ ਬੋਹੜ ਕਹਿਣ ਬਾਬਾ ਬੋਹੜ ਕਹਿਣ ਜਾਂ ਕੁੱਝ ਵੀ ਨਾ ਕਹਿਣ ਜਾਂ ਨਾ ਕਹਿਣ ਮੈਨੂੰ ਇੱਸ ਨਾਲ ਕੋਈ ਫਰਕ  ਨਹੀਂ ਪੈਂਦਾ । ਕਿਉਕਿ ਮੈਂ ਇੱਸ ਦੁਨੀਆ ਵਾਂਗ ਮਤਲਬ ਖੋਰਾ ਨਹੀਂ ਹਾਂ। ਮੈਂ ਸੱਭ ਦਾ ਸਾਂਝਾਂ ਬੋਹੜ ਹਾਂ ਇੱਕ ਬੋਹੜ ਜੋ ਆਪ ਧੁੱਪੇ ਸੜ ਕੇ ਜਾਂ ਸਿਵਿਆਂ ਦੀ ਅੱਗ ਦੀਆਂ ਲਾਟਾਂ ਦੇ ਧੂੰਏਂ ਵਿੱਚ  ਜੀ ਕੇ ਵੀ ਲੰਮੀ ਉਮਰ ਭੋਗ ਕੇ ਜੀਵਣ ਤੋਂ ਅਖੀਰ ਤੱਕ ਕਿਸੇ ਦੇ ਕੰਮ ਆਵਾਂਗਾ।

ਇੱਸ ਸੰਸਾਰ ਤੋਂ ਆਖਿਰ ਇੱਕ ਦਿਨ  ਜਾਣਾ ਤਾਂ ਹਰ ਕਿਸੇ ਨੇ ਹੈ । ਮੈਂ ਵੀ  ਹੁਣ ਨਿਸ਼ਚਿੰਤ ਹੋ ਕੇ ਅਪਨੀ ਵਾਰੀ ਦੀ ਉਡੀਕ ਕਰ ਰਿਹਾ ਹਾਂ।

– ਰਵੇਲ ਸਿੰਘ ਇਟਲੀ