ਅਸੁਰੱਖਿਅਤ ਦੇਸ਼ਾਂ ਦੇ ਵਿਦੇਸ਼ੀਆਂ ਨੂੰ ਹਟਾਉਣ ’ਤੇ ਰੋਕ : ਯੂਰਪੀਅਨ ਕੌਂਸਲ

peopleਰੋਮ, 26 ਜੂਨ (ਵਰਿੰਦਰ ਕੌਰ ਧਾਲੀਵਾਲ) – ਯੂਰਪੀਅਨ ਯੂਨੀਅਨ ਮੈਂਬਰ ਦੇਸ਼ਾਂ ਵੱਲੋਂ ਉਨ੍ਹਾਂ ਦੇਸ਼ਾ ਦੇ ਵਿਦੇਸ਼ੀਆਂ ਨੂੰ ਸ਼ਰਨਾਰਥੀ ਸ਼ਰਨ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਹੜੇ ਦੇਸ਼ ਅਸੁਰੱਖਿਅਤ ਹਨ ਜਾਂ ਜਿਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਾਨਵੀ ਅਧਿਕਾਰਾਂ ਤਹਿਤ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ। ਪਾਰਲੀਮੈਂਟਰੀ ਅਸੈਂਬਲੀ ਯੂਰਪੀਅਨ ਕੌਂਸਲ ਵੱਲੋਂ ਯੂਰਪ ਵਿਚ ਉਨ੍ਹਾ ਵਿਦੇਸ਼ੀਆਂ ਨੂੰ ਡਿਪੋਰਟ ਕਰਨ ’ਤੇ ਰੋਕ ਲਗਾਈ ਗਈ ਹੈ, ਜਿਹੜੇ ਅਸੁਰੱਖਿਅਤ ਦੇਸ਼ਾਂ ਦੇ ਨਾਗਰਿਕ ਹਨ। ਯੂਰਪੀਅਨ ਦੇਸ਼ਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਅਸੁਰੱਖਿਅਤ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਬਜਾਇ ਸਹਾਇਤਾ ਪ੍ਰਦਾਨ ਕਰਵਾਈ ਜਾਵੇ। ਅਜਿਹਾ ਕਰਨ ਨਾਲ ਮਾਨਵੀ ਅਧਿਕਾਰਾਂ ਦੀ ਰੱਖਿਆ ਹੋਵੇਗੀ ਅਤੇ ਜਰੂਰਤਮੰਦਾਂ ਨੂੰ ਸਹਾਰਾ ਮਿਲ ਸਕੇਗਾ।