ਅੰਗਰੇਜੀ ਵਿਚ ਗਾਉਣ ਨੂੰ ਤਰਜੀਹ ਦਿੰਦੀ ਹੈ ਕਾਰਲਾ

carlaਬਹੁਭਾਸ਼ੀ ਗਿਆਤਾ, ਵਧੇਰੇ ਇਟਾਲੀਅਨ ਅਤੇ ਫਰੈਂਚ ਬੋਲਣ ਵਾਲੀ ਪੌਪ ਸਟਾਰ ਕਾਰਲਾ ਬਰੂਨੀ, ਅੰਗਰੇਜੀ ਭਾਸ਼ਾ ਵਿਚ ਗਾਉਣ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਕਾਰਲਾ ਇਸ ਬਾਰੇ ਕਹਿੰਦੀ ਹੈ ਕਿ, ਇਟਾਲੀਅਨ ਭਾਸ਼ਾ ਉਸਦੀ ਮੂਲ ਭਾਸ਼ਾ ਹੈ, ਜਿਸ ਕਾਰਨ ਇਕ ਸਧਾਰਨ ਜਿਹੀ ਚੀਜ ਜਿਵੇਂ ਕਿ, ਮੀਨੂੰ ਪੜ੍ਹਨਾ ਵੀ ਇਕ ਕਵਿਤਾ ਵਰਗਾ ਲੱਗਦਾ ਹੈ, ਪ੍ਰੰਤੂ ਦੂਸਰੇ ਮੂਲ ਦੇ ਲੋਕਾਂ ਨੂੰ ਇਹ ਸਮਝਣ ਲਈ ਔਖਾ ਹੋ ਸਕਦਾ ਹੈ।
ਫਰੈਂਚ, ਕਾਰਲਾ ਦੀ ਮੁੱਖ ਕਾਰਜਕਾਰੀ ਭਾਸ਼ਾ ਹੈ, ਪ੍ਰੰਤੂ ਉਸ ਅਨੁਸਾਰ ਇਸ ਵਿਚ ਰਾਗਾਂ ਦੀ ਕਮੀ ਹੈ, ਪ੍ਰੰਤੂ ਇੰਗਲਿਸ਼ ਇਕ ਰੌਕ’ਇਨਰੋਲ ਦੀ ਭਾਸ਼ਾ ਹੈ, ਜਿਸ ਵਿਚ ਗਾਇਕ, ਮਾਡਲ ਅਤੇ ਫਰਾਂਸ ਦੀ ਪਹਿਲੀ ਮਹਿਲਾ ਕਾਰਲਾ ਬਰੂਨੀ ਨੇ ਆਪਣੀ ਤਾਜਾ ਐਲਬਮ ਨੂੰ ਰਿਕਾਰਡ ਕੀਤਾ ਹੈ।
ਬਰੂਨੀ ਦਾ ਮੰਨਣਾ ਹੈ ਕਿ, ਇਸ ਵਿਚ ਇਕ ਤਾਲ ਅਤੇ ਇਕ ਤਰਤੀਬ ਹੈ ਜੋ ਕਿ ਲੈਟਿਨ ਭਾਸ਼ਾ ਵਿਚ ਨਹੀਂ ਹੈ, ਇੰਗਲਿਸ਼ ਇਕ ਕੁਦਰਤੀ ਗਾਇਨ ਭਾਸ਼ਾ ਹੈ।
ਬਰੂਨੀ ਨੇ ਕਿਹਾ ਕਿ, ਇਸਦਾ ਕੋਈ ਤਰਕ ਨਹੀਂ ਅਤੇ ਨਾ ਹੀ ਕੋਈ ਹੋਰ ਕਾਰਨ ਹੈ, ਇਹ ਸਾਰੇ ਗਾਣੇ ਬਹੁਤ ਹੀ ਮਜੇਦਾਰ ਅਤੇ ਵਧੀਆ ਢੰਗ ਨਾਲ ਪੇਸ਼ ਕੀਤੇ ਗਏ ਹਨ। ਉਹ ਕਿਸੇ ਵੀ ਗਾਣੇ ਦੀ ਬਦਲਵੀਂ ਵਿਆਖਿਆ ਦੀ ਪੇਸ਼ਕਸ਼ ਨਹੀਂ ਕਰ ਰਹੀ, ਬਲਕਿ ਇਸ ਲਈ ਇਹ ਗਾਣੇ ਕੀਤੇ ਹਨ, ਕਿਉਂਕਿ ਉਹ ਇਨਾਂ ਨੂੰ ਪਸੰਦ ਕਰਦੀ ਸੀ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ