ਆਂਸੀਓ ਵਿਖੇ ਖੂਨਦਾਨ ਨਾ ਕਰਨ ਦਾ ਸਰਕਾਰ ਵੱਲੋਂ ਆਦੇਸ਼

bloodਰੋਮ (ਇਟਲੀ) 11 ਸਤੰਬਰ (ਪੰਜਾਬ ਐਕਸਪ੍ਰੈੱਸ) – ਲਾਸੀਓ ਵਿਚ ਰੋਮ ਦੇ ਦੱਖਣੀ ਇਲਾਕੇ ਦੇ ਤੱਟਵਰਤੀ ਸ਼ਹਿਰ ਆਂਸੀਓ ਵਿਚ ਚਿਕਨਗੁਨੀਆ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸਰਕਾਰ ਨੇ ਅਗਲੇ 28 ਦਿਨਾਂ ਤੱਕ ਖੂਨਦਾਨ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਖੇਤਰੀ ਸਰਕਾਰ ਵੱਲੋਂ ਇਲਾਕੇ ਵਿਚ ਮੱਛਰਾਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ, ਤਾਂ ਕਿ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ।