ਇਟਲੀ ਦੇ ਖਰਾਬ ਮੌਸਮ ਕਾਰਨ ਜਨਜੀਵਨ ਪ੍ਰਭਾਵਿਤ

weatherਰੋਮ (ਇਟਲੀ) 27 ਦਸੰਬਰ (ਪੰਜਾਬ ਐਕਸਪ੍ਰੈੱਸ) – ਮੌਸਮ ਵਿਭਾਗ ਨੇ ਇਟਲੀ ਵਿਚ ਬੁੱਧਵਾਰ ਅਤੇ ਵੀਰਵਾਰ ਨੂੰ ਭਾਰੀ ਬਰਸਾਤ, ਤੇਜ ਹਵਾਵਾਂ ਅਤੇ ਬਰਫਬਾਰੀ ਦੀ ਚਿਤਾਵਨੀ ਦਿੱਤੀ ਹੈ। ਇਟਲੀ ਦੇ ਕੇਂਦਰ ਅਤੇ ਉੱਤਰ-ਪੂਰਬ ਵਿਚ ਭਾਰੀ ਬਾਰਿਸ਼, ਜਦਕਿ ਇਟਲੀ ਦੇ ਉੱਤਰੀ ਭਾਗ ਵਿਚ ਬਰਫਬਾਰੀ ਅਤੇ ਤੇਜ ਹਵਾਵਾਂ ਦਾ ਪ੍ਰਭਾਵ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਹੈ। ਲਿਗੂਰੀਆ ਖੇਤਰ ਵਿਚ ਖਰਾਬ ਮੌਸਮ ਦੀ ਚਿਤਾਵਨੀ ਦਿੱਤੀ ਗਈ ਹੈ।
ਜਦਕਿ ਇਟਲੀ ਦੇ ਕੁਝ ਖੇਤਰਾਂ ਵਿਚ ਆੱਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ, ਇਸ ਸਾਲ ਦੇ ਆਖਿਰੀ ਹਫਤੇ ਵਿਚ ਤਕਰੀਬਨ ਮੌਸਮ ਖਰਾਬ ਰਹੇਗਾ, ਜਦਕਿ ਆਉਣ ਵਾਲੇ ਸਾਲ ਵਿਚ ਮੌਸਮ ਕੁਝ ਹੱਦ ਤੱਕ ਇਸ ਨਾਲੋਂ ਠੀਕ ਰਹੇਗਾ। ਅੱਜ ਇਟਲੀ ਦੇ ਜਿਆਦਾਤਰ ਇਲਾਕਿਆਂ ਵਿਚ 500, 700, ਅਤੇ 800 ਮੀਟਰ ਤੱਕ ਦੀ ਬਰਫਬਾਰੀ ਆਂਕੀ ਗਈ, ਜਦਕਿ ਇਟਲੀ ਦੀ ਰਾਜਧਾਨੀ ਰੋਮ ਵਿਚ ਵੀ ਮੌਸਮ ਬਹੁਤ ਖਰਾਬ ਰਿਹਾ।
ਇਟਲੀ ਦੇ ਜਿਆਦਾਤਰ ਖੇਤਰਾਂ ਵਿਚ ਤੇਜ ਹਵਾਵਾਂ ਅਤੇ ਭਾਰੀ ਬਰਸਾਤ ਨਾਲ ਟੁੱਟ ਕੇ ਡਿੱਗੇ ਦਰੱਖ਼ਤਾਂ, ਮਾਰਗਾਂ ਵਿਚ ਭਰੇ ਪਾਣੀ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ