Advertisement
Advertisement

ਇਟਲੀ ਦੇ ਪੇਪਰ ਮੁੜ ਖੁੱਲ੍ਹੇ – ਦੇਕਰੇਤੋ ਫਲੂਸੀ ਜਾਰੀ

altਰੋਮ (ਇਟਲੀ) 26 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਸਰਕਾਰ ਵੱਲੋਂ ਸਮੂਹ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਦੇਕਰੇਤੋ ਫਲੂਸੀ 2012 ਜਾਰੀ ਕੀਤਾ ਗਿਆ ਹੈ। ਦੇਕਰੇਤੋ ਫਲੂਸੀ ਵਿਚ ਸਰਕਾਰ ਨੇ ਇਟਲੀ ਪੱਕੇ ਤੌਰ ‘ਤੇ ਕੰਮ ਕਰਨ ਦੇ ਇੱਛੁਕ ਕਰਮਚਾਰੀਆਂ ਦਾ ਕੋਟਾ ਨਿਰਧਾਰਤ ਕੀਤਾ ਹੈ। ਇਹ ਕੋਟਾ 13850 ਵਿਦੇਸ਼ੀ ਕਰਮਚਾਰੀਆਂ ਲਈ ਤੈਅ ਕੀਤਾ ਗਿਆ ਹੈ। ਜਲਦ ਇਸਦੇ ਗਜ਼ਟ ਵਿਚ ਦਰਜ ਹੋਣ ਉਪਰੰਤ ਸਹਾਇਕ ਅਤੇ ਸਵੈ-ਰੁਜਗਾਰ ਦੇ ਇਛੁੱਕ ਵਿਦੇਸ਼ੀਆਂ ਲਈ ਇਟਲੀ ਆਉਣ ਦਾ ਰਾਹ ਖੋਲ੍ਹਿਆ ਜਾਵੇਗਾ। ਕੋਟੇ ਵਿਚ ਵੱਡੀ ਗਿਣਤੀ ਹੋਰ ਵਿਸ਼ਿਆਂ ਦੇ ਸਬੰਧ ਵਿਚ ਪ੍ਰਾਪਤ ਹੋਈ ਨਿਵਾਸ ਆਗਿਆ ਜਾਂ ਕੱਚੀ ਨਿਵਾਸ ਆਗਿਆ ਨੂੰ ਕੰਮ ਦੀ ਪੱਕੀ ਨਿਵਾਸ ਆਗਿਆ ਵਿਚ ਬਦਲਣ ਲਈ ਨਿਰਧਾਰਤ ਕੀਤੀ ਗਈ ਹੈ। 2000 ਦੀ ਗਿਣਤੀ ਸਵੈ-ਰੁਜਗਾਰ ਕਰਮਚਾਰੀਆਂ ਲਈ, 100 ਸਵੈ-ਰੁਜਗਾਰ ਜਾਂ ਸਹਾਇਕ ਕਰਮਚਾਰੀ ਜਿਨ੍ਹਾਂ ਦਾ ਸਬੰਧ ਇਟਾਲੀਅਨ ਨਾਲ ਤੀਜੇ ਦਰਜੇ ਤੱਕ ਦੇ ਰਿਸ਼ਤੇਦਾਰ ਵਜੋਂ ਹੋਵੇ ਅਤੇ ਉਹ ਅਰਜਨਟੀਨਾ, ਊਰੁਗੇਆ, ਵੈਨੇਸੂਏਲਾ ਅਤੇ ਬ੍ਰਾਜ਼ੀਲ ਦੇ ਨਾਗਰਿਕ ਹੋਣ। ਪੱਕੀ ਨਿਵਾਸ ਆਗਿਆ ਵਿਚ ਬਦਲਣ ਲਈ 4000 ਦਾ ਕੋਟਾ ਮੌਸਮੀ ਕਰਮਚਾਰੀਆਂ ਲਈ, 6000 ਦਾ ਕੋਟਾ ਵਿਦਿਆਰਥੀਆਂ ਅਤੇ ਟਰੇਨਿੰਗ ਕਰਤਾਵਾਂ ਲਈ, 500 ਦਾ ਕੋਟਾ ਯੂਰਪੀ ਮੈਂਬਰ ਦੇਸ਼ ਵੱਲੋਂ ਜਾਰੀ ਕੀਤੀ ਨਿਵਾਸ ਆਗਿਆ ਨੂੰ ਇਟਲੀ ਦੀ ਪੱਕੀ ਨਿਵਾਸ ਆਗਿਆ ਵਿਚ ਤਬਦੀਲ ਕਰਨ ਲਈ ਜਾਰੀ ਕੀਤਾ ਗਿਆ ਹੈ। ਸਵੈ ਰੁਜਗਾਰ ਦੀ ਪੱਕੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ 1000 ਦਾ ਕੋਟਾ ਵਿਦਿਆਰਥੀਆਂ ਅਤੇ ਟਰੇਨਿੰਗ ਕਰਤਾਵਾਂ ਲਈ ਅਤੇ 250 ਦਾ ਕੋਟਾ ਯੂਰਪੀ ਮੈਂਬਰ ਦੇਸ਼ ਵੱਲੋਂ ਜਾਰੀ ਕੀਤੀ ਨਿਵਾਸ ਆਗਿਆ ਨੂੰ ਸਵੈ-ਰੁਜਗਾਰ ਦੀ ਪੱਕੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਦਰਖ਼ਾਸਤਾਂ 7 ਦਸੰਬਰ 2012 ਤੋਂ ਜਾਣੀਆਂ ਸ਼ੁਰੂ ਹੋਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦਰਖ਼ਾਸਤਾਂ ਇੰਟਰਨੈੱਟ ਰਾਹੀਂ ਭੇਜਣੀਆਂ ਸੰਭਵ ਹੋਣਗੀਆਂ।