ਇਟਲੀ ਦੇ ਸਮੁੰਦਰੀ ਖੇਤਰਾਂ ਵਿਚ ਵਿਦੇਸ਼ੀਆਂ ਵੱਲੋਂ ਘਰ ਖ੍ਰੀਦਣ ਦੇ ਰੁਝਾਨ ਵਿਚ ਵਾਧਾ

houseਇਟਲੀ ਦੀ ਇਕ ਪ੍ਰਮੁੱਖ ਰੀਅਲ ਇਸਟੇਟ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ, ਸਮੁੰਦਰੀ ਖੇਤਰਾਂ ਨੇੜ੍ਹੇ ਵਿਦੇਸ਼ੀਆਂ ਵੱਲੋਂ ਘਰ ਖਰੀਦੇ ਜਾਣ ਵਿਚ ਆਂਸ਼ਿਕ ਰੂਪ ਵਿਚ ਵਾਧਾ ਹੋਇਆ ਹੈ। ਦੇਸ਼ ਵਿਚ ਛੁੱਟੀਆਂ ਬਿਤਾਉਣ ਲਈ ਸਮੁੰਦਰ ਖੇਤਰਾਂ ਵਿਚ ਵਿਦੇਸ਼ੀਆਂ ਵੱਲੋਂ ਘਰ ਖ੍ਰੀਦਣ ਵਿਚ 2016 ਵਿਚ 12,1% ਦਾ ਵਾਧਾ ਹੋਇਆ ਹੈ, ਜੋ ਕਿ 2015 ਵਿਚ ਸਿਰਫ 7,5% ਸੀ। ਵਿਦੇਸ਼ੀ ਵਿਸ਼ੇਸ਼ ਰੂਪ ਨਾਲ ਕੰਪਾਨੀਆ ਦੇ ਦੱਖਣੀ ਖੇਤਰ ਜਿਵੇਂ ਕਿ ਇਸਚੀਆ, ਸੋਰੈਂਤੋ, ਅਤੇ ਅਮਾਲਫੀ ਅਤੇ ਪੋਸੀਤਾਨੋ ਖੇਤਰਾਂ ਵਿਚ ਘਰਾਂ ਦੀ ਖ੍ਰੀਦ ਕਰ ਰਹੇ ਹਨ, ਸੀਚੀਲੀਆ ਵਿਚ (ਕਾਸਤੇਲਾਮਾਰੇ ਦੇ ਗੋਲਫੋ ਅਤੇ ਸਕੋਪੇਲੋ ਖੇਤਰ) ਅਤੇ ਲਿਗੂਰੀਆ ਦੇ ਇਮਪੇਰੀਆ ਅਤੇ ਸਾਵੋਨਾ ਵਿਚ ਫ੍ਰੈਂਚ ਲੋਕਾਂ ਦੀ ਲਗਾਤਾਰ ਵਾਪਸੀ ਹੈ। ਸਾਈਕਲ ਮਾਰਗਾਂ ਨੂੰ ਵੀ ਸੈਲਾਨੀਆਂ ਦੀ ਖਿੱਚ ਲਈ ਹੋਰ ਆਕਰਸ਼ਕ ਬਣਾਇਆ ਜਾ ਰਿਹਾ ਹੈ।
ਵਿਦੇਸ਼ੀ ਜਿਆਦਾਤਰ ਤੱਟੀ ਪਿੰਡਾਂ ਅਤੇ ਪਰੰਪਰਿਕ ਘਰਾਂ ਦੀ ਮੰਗ ਕਰਦੇ ਹਨ, ਜਾਂ ਅਜਿਹੇ ਖੇਤਰਾਂ ਵਿਚ ਘਰਾਂ ਦੀ ਮੰਗ ਕਰਦੇ ਹਨ, ਜਿੱਥੇ ਵਧੇਰੇ ਸਹੂਲਤਾਂ ਹੋਣ ਅਤੇ ਸਮੁੰਦਰ ਦਾ ਦ੍ਰਿਸ਼ ਨੇੜ੍ਹੇ ਹੋਵੇ। ਜਿਆਦਾਤਰ ਵਿਦੇਸ਼ੀਆਂ ਵੱਲੋਂ ਤਕਰੀਬਨ 1 ਮਿਲੀਅਨ ਬਜ਼ਟ ਵਿਚ ਘਰ ਖ੍ਰੀਦਣ ਦੀ ਮੰਗ ਰੱਖੀ ਜਾਂਦੀ ਹੈ।
– ਵਰਿੰਦਰ ਕੌਰ ਧਾਲੀਵਾਲ