ਇਟਲੀ : ਪੰਜਾਂ ਵਿਚੋਂ ਚਾਰ ਨੌਜਵਾਨ ਸੈਕਸ ਸਾਈਟਾਂ ਉੱਤੇ ਖੋਜ ਕਰਦੇ ਹਨ

cmpਇਟਲੀ ਵਿਚ ਸੈਕਸ ਸਿੱਖਿਆ ਇਕ ਲਾਜ਼ਮੀ ਵਿਸ਼ਾ ਨਹੀਂ ਹੈ, ਇਹ ਇੰਟਰਨੈੱਟ ਦੁਆਰਾ ਪ੍ਰਦਾਨ ਕਰਵਾਈਆਂ ਜਾਣ ਵਾਲੀਆਂ ਪੌਰਨ ਵੈੱਬਸਾਈਟਾਂ ਉੱਤੇ ਨੌਜਵਾਨ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਪਹੁੰਚ ਦੇ ਅੰਕੜੇ ਸਾਬਤ ਕਰਦੇ ਹਨ।
ਸੁਣਨ ਲਈ ਇਹ ਗੱਲ ਬਹੁਤ ਅਜੀਬ ਹੋ ਸਕਦੀ ਹੈ, ਪ੍ਰੰਤੂ ਇਲੋਨਾ ਸਟਾਲਰ, ਵਾਲੇਰੀਆ ਫੇਦੇਲੀ, ਟੀਨਾ ਆਂਸੇਲਮੀ ਅਤੇ ਨਿੱਕੀ ਵੇਂਦੋਲਾ ਨੇ ਇਸ ਸਬੰਧੀ ਜਾਗਰੂਕਤਾ ਲਿਆਉਣ ਲਈ ਉਪਰੋਕਤ ਅੰਕੜੇ ਇਕੱਠੇ ਕੀਤੇ ਹਨ। 1975 ਤੋਂ ਕਈ ਸਿਆਸੀ ਅਤੇ ਧਾਰਮਿਕ ਐਸੋਸੀਏਸ਼ਨਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ। ਹਾਲਾਂਕਿ ਪਿਛਲੇ 40 ਸਾਲਾਂ ਤੋਂ ਸਕੂਲਾਂ ਵਿਚ ਸੈਕਸ ਸਿੱਖਿਆ ਲਾਗੂ ਕਰਨ ਦੀਆਂ ਪਹਿਲਕਦਮੀਆਂ ਵੱਖੋ ਵੱਖਰੀਆਂ ਹਨ, ਪ੍ਰੰਤੂ ਸਾਡਾ ਇਹ ਦੇਸ਼ ਅਜੇ ਵੀ ਘਿਸੀ ਪਿਟੀ ਲਕੀਰ ਦੇ ਪਿੱਛੇ ਹੈ ਅਤੇ ਇਕ ਨਾਟਕੀ ਢੰਗ ਨਾਲ ਅਣਜਾਣ ਬਣਿਆ ਹੋਇਆ ਹੈ।
ਇਸ ਤੋਂ ਇਲਾਵਾ ਅਸਟ੍ਰੀਆ ਵਿਚ ਮਾਪੇ ਆਪਣੇ ਬੱਚਿਆਂ ਨਾਲ ਅਜਿਹੇ ਕੋਰਸਾਂ ਵਿਚ ਹਿੱਸਾ ਲੈਂਦੇ ਹਨ; ਡੈਨਮਾਰਕ ਵਿਚ ਸੈਕਸ ਕਰਮੀਆਂ ਨੂੰ ਇਸ ਵਿਸ਼ੇ ਉੱਤੇ ਬੋਲਣ ਲਈ ਇਕ ਮਾਹਿਰ ਦੇ ਤੌਰ ‘ਤੇ ਸੱਦਾ ਦਿੱਤਾ ਜਾਂਦਾ ਹੈ ਅਤੇ ਹਾਲੈਂਡ ਵਿਚ 4 ਸਾਲ ਦੇ ਬੱਚੇ ਨੂੰ ਇਸ ਵਿਸ਼ੇ ਉੱਤੇ ਪਹਿਲੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਵੀ ਬਹੁਤ ਉਦਾਹਰਣਾਂ ਹਨ, ਪ੍ਰੰਤੂ ਅਸਲੀਅਤ ਤਾਂ ਇਹ ਹੈ ਕਿ ਸਕੂਲੀ ਸਿੱਖਿਆ ਦੌਰਾਨ ਹੋਰ ਵਿਸ਼ਿਆਂ ਦੇ ਗਿਆਨ ਦੇ ਨਾਲ ਨਾਲ ਸੈਕਸ ਸਿੱਖਿਆ ਵੀ ਇਕ ਲਾਜ਼ਮੀ ਵਿਸ਼ਾ ਹੈ, ਜੋ ਕਿ ਯੂਰਪ ਦੇ ਤਕਰੀਬਨ ਹਰ ਦੇਸ਼ ਵਿਚ ਲਾਗੂ ਕੀਤਾ ਗਿਆ ਹੈ, ਸਿਰਫ ਲਿਥੂਨੀਆ, ਪੌਲੈਂਡ, ਰੋਮਾਨੀਆ ਅਤੇ ਇਟਲੀ ਤੋਂ ਇਲਾਵਾ।
ਹਾਲ ਹੀ ਵਿਚ ਯੂਰਪੀਅਨ ਪਾਰਲੀਮੈਂਟ ਦੁਆਰਾ ਪ੍ਰਕਾਸ਼ਿਤ ਵਿਸ਼ਲੇਸ਼ਣ ਅਨੁਸਾਰ, ਸਕੂਲੀ ਸਿੱਖਿਆ ਕ੍ਰਮ ਵਿਚ ਸੈਕਸ ਸਿੱਖਿਆ ਨੂੰ ਸ਼ਾਮਿਲ ਕਰਨ ਸਬੰਧੀ ਕੈਥੋਲਿਕ ਚਰਚ ਅਤੇ ਕਈ ਰਾਜਨੀਤਕ ਪਾਰਟੀਆਂ ਵੱਲੋਂ ਵਿਰੋਧ ਜਾਹਿਰ ਕੀਤਾ ਗਿਆ ਹੈ। ਇਸ ਲਈ ਇਸ ਸਬੰਧੀ ਫੈਸਲਾ ਸਿੱਖਿਆ ਕੇਂਦਰਾਂ ਵੱਲੋਂ ਨਿੱਜੀ ਤੌਰ ਉੱਤੇ ਪ੍ਰੋਗਰਾਮ ਅਤੇ ਸਮੇਂ ਅਨੁਸਾਰ ਲਿਆ ਜਾ ਸਕਦਾ ਹੈ। ਜੇ ਸਕੂਲਾਂ ਵੱਲੋਂ ਇਸ ਨੂੰ ਜਰੂਰੀ ਸਮਝਿਆ ਜਾਂਦਾ ਹੈ ਤਾਂ ਉਹ ਇਸ ਨੂੰ ਆਪਣੀ ਸਕੂਲੀ ਸਿੱਖਿਆ ਵਿਚ ਸ਼ਾਮਿਲ ਕਰਨ ਲਈ ਅਜਾਦ ਹਨ।
ਪ੍ਰਤੂ ਉਸ ਸਮੇਂ ਕੀ ਹੋਵੇਗਾ ਜਦੋਂ ਨਾ ਸਕੂਲ ਅਤੇ ਨਾ ਹੀ ਮਾਪੇ ਸੈਕਸ ਸਿੱਖਿਆ ਸਬੰਧੀ ਚਰਚਾ ਕਰਨ ਲਈ ਤਿਆਰ ਹੁੰਦੇ ਹਨ? ਦਰਅਸਲ ਹੁਣ ਨੌਜਵਾਨਾਂ ਨੂੰ ਨਗਨ ਤਸਵੀਰਾਂ, ਗੱਪਾਂ ਅਤੇ ਹਥਿਆਰ ਦੇਖਣ ਵਾਲੇ ਰਸਾਲਿਆਂ ਦੀ ਜਰੂਰਤ ਮਹਿਸੂਸ ਨਹੀਂ ਹੁੰਦੀ, ਕਿਉਂਕਿ ਅੱਜ ਦੇ ਸਮੇਂ ਵਿਚ ਇਕ ਤੇਜ ਆੱਨਲਈਨ ਖੋਜ ਕਈ ਵਿਕਲਪ ਸਾਹਮਣੇ ਪੇਸ਼ ਕਰ ਦਿੰਦੀ ਹੈ। ਮੋਬਾਇਲ ਫੋਨਾਂ ਦੇ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਪੰਜਾਂ ਵਿਚੋਂ ਚਾਰ ਨੌਜਵਾਨ ਸੈਕਸ ਸਾਈਟਾਂ ਉੱਤੇ ਖੋਜ ਕਰਦੇ ਹਨ। ਜਿਨ੍ਹਾਂ ਵਿਚ 10 ਸਾਲ ਦੀ ਉਮਰ ਦੇ ਬੱਚੇ ਵੀ ਸ਼ਾਮਿਲ ਹਨ।
ਸੰਸਦ ਵੱਲੋਂ ਨੌਜਵਾਨ ਬੱਚਿਆਂ ਨੂੰ ਗਰਭ ਨਿਰੋਧ, ਜਿਨਸੀ ਤੌਰ ‘ਤੇ ਫੈਲਣ ਵਾਲੀਆਂ ਬਿਮਾਰੀਆਂ, ਸਵੈ-ਸਨਮਾਨ, ਕੰਮ ਸਬੰਧੀ ਧੱਕੇਸ਼ਾਹੀ, ਲਿੰਗ ਭੇਦਭਾਵ, ਲਿੰਗਕ ਹਿੰਸਾ ਵਿਰੁੱਧ ਬੁਨਿਆਦੀ ਸਿੱਖਿਆ ਆਦਿ ਲਈ ਜਾਗਰੂਕਤਾ ਸਬੰਧੀ ਵੱਲੋਂ ਬਿੱਲ ਪਾਸ ਕਰ ਕੇ ਯਤਨ ਵੀ ਕੀਤੇ ਗਏ, ਪ੍ਰੰਤੂ ਸਭ ਅਸਫਲ ਰਿਹਾ। ਇਸ ਦੀ ਹਮਾਇਤ ਕਰਨ ਵਾਲੇ ਮੈਂਬਰਾਂ ਦਾ ਕਹਿਣਾ ਹੈ ਕਿ, ਇਸ ਵਿਸ਼ੇ ਸਬੰਧੀ ਸਹੀ ਜਾਣਕਾਰੀ ਹੀ ਬਰਾਬਰਤਾ ਲੈ ਕੇ ਆ ਸਕਦੀ ਹੈ। ਅਸੀਂ ਇਸ ਸਬੰਧੀ ਕਾਨੂੰਨ ਬਣਾਏ ਜਾਣ ਦੀ ਉਮੀਦ ਕਰਦੇ ਹਾਂ। ਕੁਝ ਸਕੂਲਾਂ ਨੇ ਇਸ ਸਬੰਧੀ ਤਬਦੀਲੀ ਦਾ ਰਸਤਾ ਅਪਣਾ ਲਿਆ ਹੈ ਅਤੇ ਇਸਦੀ ਸ਼ੁਰੂਆਤ ਕਰਨ ਦੀ ਰਾਹ ‘ਤੇ ਹਨ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ