ਇਟਲੀ ਲਾਵਾਰਸ ਬੱਚਿਆਂ ਨੂੰ ਸ਼ਰਣ ਦੇਣ ਲਈ ਵਚਨਬੱਧ

cildrenਨਾਬਾਲਗਾਂ ਅਤੇ ਆਯੋਗ ਅਗਵਾਨੀ ਸਹੂਲਤਾਂ ਲਈ ਗੁੰਝਲਦਾਰ ਕਾਨੂੰਨੀ ਪ੍ਰਕਿਰਿਆਵਾਂ ਬਹੁਤ ਸਾਰੇ ਨੌਜਵਾਨਾਂ ਨੂੰ ਅਪਣਾ ਕੇ ਆਪਣਾ ਰਸਤਾ ਚੁਨਣ ਦੇ ਯੋਗ ਬਣਾਉਂਦੀਆਂ ਹਨ।
ਰੋਮ ਦੀ ਸਪੀਐਂਜਾ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦਾ ਅਧਿਐਨ ਪੂਰਾ ਕਰ ਚੁੱਕੇ ਕੁਝ ਵਿਦੇਸ਼ੀ ਨੌਜਵਾਨਾਂ ਦਾ ਇਕ ਗਰੁੱਪ ਕਈ ਸਾਲ ਪਹਿਲਾਂ 14-17 ਸਾਲ ਦੀ ਉਮਰ ਦੌਰਾਨ, ਹਰ ਰੋਜ ਤਕਰੀਬਨ ਰਾਤ ਦੇ 9:00 ਵਜੇ ਭੋਜਨ, ਕੱਪੜੇ ਅਤੇ ਰੋਜਾਨਾ ਜਰੂਰਤ ਦੀਆਂ ਹੋਰ ਵਸਤੂਆਂ ਦੀ ਤਲਾਸ਼ ਵਿਚ ਪਿਆਸਾ ਫਿਊਮੇ ਵਿਖੇ ਨਿਕਲਦੇ ਸਨ, ਇਹ ਉਹੀ ਨਾਬਾਲਗ ਬੱਚੇ ਸਨ, ਜਿਹੜੇ ਕਿਸੇ ਨਾ ਕਿਸੇ ਵਿਦੇਸ਼ੀ ਗਰੁੱਪ ਨਾਲ ਇਟਲੀ ਵਿਚ ਦਾਖਲ ਹੋਏ ਸਨ, ਅਤੇ ਇਨ੍ਹਾਂ ਨਾਬਾਲਗਾਂ ਦੀ ਸਹੀ ਅਗਵਾਨੀ ਨਹੀਂ ਹੋ ਸਕੀ ਸੀ।
ਇਟਲੀ ਦਾ ਮਾਨਵਵਾਦੀ ਸੰਗਠਨ ਇਨਟਰੋਸਸ ਦੁਆਰਾ ਚਲਾਇਆ ਜਾਣ ਵਾਲਾ ਇਕ ਸ਼ਰਣ ਸਥਲ 30 ਨੌਜਵਾਨਾਂ ਨੂੰ ਆਸਰਾ ਦੇਣ ਦੀ ਸਮਰੱਥਾ ਰੱਖਦਾ ਹੈ। ਇੱਥੇ ਉੱਤਰੀ ਅਫਰੀਕਾ ਤੋਂ ਸਮੁੰਦਰੀ ਰਸਤੇ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਆਸਰਾ ਦਿੱਤਾ ਜਾਂਦਾ ਹੈ।
ਸ਼ੁਰੂ ਵਿਚ ਅਫਗਾਨਿਸਤਾਨ ਨੇ ਸਭ ਤੋਂ ਵੱਡੇ ਨੈਸ਼ਨਲ ਗਰੁੱਪ ਦੀ ਨੁਮਾਇੰਦਗੀ ਪਨਾਹ ਦੀ ਵਰਤੋਂ ਨਾਲ ਕੀਤੀ ਸੀ ਪ੍ਰੰਤੂ, ਹੁਣ ਅਫਰੀਕਾ ਦੇਸ਼ ਵਿਚ ਅਣਮਿਥੇ ਸਮੇਂ ਦੀ ਫੌਜੀ ਸੇਵਾ ਕਰਨ ਵਾਲੇ ਏਰਟ੍ਰੀਅਨਜ਼ ਦੁਆਰਾ ਓਰਟਿਰੀਅਨ ਹੌਰਨ ਆਫ ਤੋਂ ਪਛੜਣਾ ਪਿਆ ਹੈ। ਮੁਸ਼ਕਿਲ ਵਿਚ ਪਲਾਇਨ ਕਰਨ ਵਾਲੇ ਵਿਦੇਸ਼ੀਆਂ ਵਿਚ ਵਧੇਰੇ ਗਿਣਤੀ ਲੜਕਿਆਂ ਦੀ ਹੁੰਦੀ ਹੈ, ਅਤੇ ਸੌਣ ਦੇ ਵੱਖਰੇ ਪ੍ਰਬੰਧਾਂ ਕਾਰਨ ਕਈ ਵਾਰ ਲੜਕੀਆਂ ਦੇ ਸੌਣ ਦਾ ਪ੍ਰਬੰਧ ਸਟਾਫ ਦੇ ਦਫਲਤਰਾਂ ਵਿਚ ਕਰਨਾ ਪੈਂਦਾ ਹੈ। ਜਿਆਦਾਤਰ ਉਨ੍ਹਾਂ ਦੀ ਯਾਤਰਾ ਨੂੰ ਉੱਤਰ ਵੱਲ ਜਾਰੀ ਰੱਖਣ ਤੋਂ ਪਹਿਲਾਂ ਕੁਝ ਕੁ ਰਾਤਾਂ ਲਈ ਰਹਿਣ ਦਿੰਦੇ ਹਨ, ਹਾਲਾਂਕਿ ਨਾਬਾਲਗਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਮਾਨਵਤਾ ਕਾਰਜਾਂ ਨਾਲ ਜੁੜੀ ਇਕ ਹੋਰ ਸੰਸਥਾ ਨੇ ਜਾਣਕਾਰੀ ਦਿੱਤੀ ਕਿ, ਯੂਰਪ ਵਿਚ ਵਧ ਰਹੇ ਨੌਜਵਾਨਾਂ ਨੂੰ ਹੁਣ ਇਟਲੀ ਵਿਚ ਰੱਖਣ ਦਾ ਫੈਸਲਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਦੇਸ਼ਾਂ ਵਿਚ ਦੋਸਤਾਂ ਜਾਂ ਪਰਿਵਾਰ ਨਾਲ ਜੁੜ੍ਹਨ ਦੀਆਂ ਉਨ੍ਹਾਂ ਦੀਆਂ ਮੂਲ ਯੋਜਨਾਵਾਂ ਨੂੰ ਸਮਝਣ ਲਈ ਇਕਸੁਰਤਾ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਸਾਲ 2016 ਵਿਚ 181,436 ਵਿਦੇਸ਼ੀ ਇਟਲੀ ਦੇ ਨਾਲ ਲੱਗਦੇ ਸਮੁੰਦਰੀ ਇਲਾਕਿਆਂ ਰਾਹੀਂ ਇਟਲੀ ਵਿਚ ਦਾਖਲ ਹੋਏ ਸਨ, ਜਿਨ੍ਹਾਂ ਵਿਚੋਂ ਤਕਰੀਬਨ 14% ਵਿਦੇਸ਼ੀ ਬਿਨਾਂ ਕਿਸੇ ਸਾਥ ਦੇ ਨਾਬਾਲਗ ਸਨ। 2016 ਵਿਚ ਸਮੁੰਦਰੀ ਪਾਣੀ ਵਿਚ ਮਰਨ ਵਾਲੇ ਵਿਦੇਸ਼ੀਆਂ ਵਿਚ ਵੀ ਨਾਬਾਲਗਾਂ ਦੀ ਇਕ ਵੱਡੀ ਗਿਣਤੀ ਸੀ।
ਇਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਸਾਲ 2016 ਦੌਰਾਨ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ, ਬਿਨਾਂ ਕਿਸੇ ਸਾਥ ਦੇ 17,373 ਨਾਬਾਲਗ ਇਟਲੀ ਵਿਚ ਮੌਜੂਦ ਸਨ, ਜਿਨ੍ਹਾਂ ਵਿਚ ਪਿਛਲੇ ਸਾਲਾਂ ਦੌਰਾਨ 45,7 ਦਾ ਵਾਧਾ ਦਰਸਾਇਆ ਗਿਆ ਹੈ। ਇਨ੍ਹਾਂ ਨਾਬਾਲਗਾਂ ਵਿਚ ਤਕਰੀਬਨ 93% ਗਿਣਤੀ ਲੜਕਿਆਂ ਦੀ ਸੀ। ਇਹ ਵਿਦੇਸ਼ੀ ਇਜ਼ਿਪਟ, ਅਲਬਾਨੀਆ, ਏਰੀਤਰੇਆ, ਗਾਂਬੀਆ ਅਤੇ ਨਾਈਜ਼ੀਰੀਆ ਦੇਸ਼ਾਂ ਤੋਂ ਇਟਲੀ ਵਿਚ ਦਾਖਲ ਹੋਏ ਸਨ, ਅਤੇ ਤਕਰੀਬਨ 56,6% 17 ਸਾਲ, 26% 16 ਸਾਲ ਅਤੇ ਤਕਰੀਬਨ 10% 15 ਸਾਲ ਦੀ ਉਮਰ ਦੇ ਦੌਰ ਵਿਚੋਂ ਲੰਘ ਰਹੇ ਸਨ।
ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਦੇਸ਼ ਵਿਚ ਬਿਨਾਂ ਕਿਸੇ ਸਾਥ ਤੋਂ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ 6,561 ਨਾਬਾਲਗ ਲਾਪਤਾ ਹੋਏ ਹਨ। ਮਾਨਵਤਾ ਸਬੰਧੀ ਖਾਸ ਤੌਰ ‘ਤੇ ਨਾਬਾਲਗ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੀਆਂ ਸੰਸਥਾਵਾਂ ਨੇ ਸ਼ੰਕਾ ਦਰਸਾਈ ਹੈ ਕਿ ਇਨ੍ਹਾਂ ਲਾਪਤਾ ਨਾਬਾਲਗਾਂ ਨੂੰ ਦੇਹ ਵਪਾਰ, ਗੈਰਕਾਨੂੰਨੀ ਕੰਮਾਂ ਜਾਂ ਅੰਗ ਚੋਰੀ ਆਦਿ ਦੇ ਮੰਤਵਾਂ ਲਈ ਵਰਤਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੀ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਏਜੰਸੀ ਯੂਨੀਸੈਫ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਦੋ ਸਾਲ ਵਿੱਚ ਦੁਨੀਆ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਨਾਬਾਲਗਾਂ ਨੇ ਇਕੱਲੇ ਪਲਾਇਨ ਕੀਤਾ, ਅਤੇ ਗਿਣਤੀ ਤੇਜੀ ਨਾਲ ਵਧ ਰਹੀ ਹੈ। ਇਸਦੀ ਵਜ੍ਹਾ ਨਾਲ ਘੱਟ ਉਮਰ ਦੇ ਅਨੇਕ ਸ਼ਰਨਾਰਥੀ ਗੁਲਾਮੀ ਅਤੇ ਦੇਹ ਵਪਾਰ ਦੀ ਦਲਦਲ ਵਿੱਚ ਧੱਸਣ ਨੂੰ ਮਜਬੂਰ ਹਨ।
ਯੂਨੀਸੈਫ ਦਾ ਕਹਿਣਾ ਹੈ ਕਿ, ਇਕੱਲੇ ਯਾਤਰਾ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਦੀ ਤੁਲਨਾ ਵਿਚ ਪੰਜ ਗੁਣਾ ਵਾਧਾ ਹੋਇਆ ਹੈ। ਯੂਨੀਸੈਫ ਨੇ ਕਿਹਾ ਕਿ, ਇਨ੍ਹਾਂ ਵਿਚੋਂ 1æ70 ਲੱਖ ਬੱਚਿਆਂ ਨੇ ਸਾਲ 2015 – 16 ਵਿੱਚ ਯੂਰਪ ਵਿੱਚ ਸ਼ਰਣ ਲਈ। ਇਨ੍ਹਾਂ ਵਿਚੋਂ ਅਨੇਕ ਸ਼ਰਨਾਰਥੀ ਭੂਮੱਧ ਸਾਗਰ ਦੀ ਦੁਰਗਮ ਯਾਤਰਾ ਕਰ ਯੂਰਪ ਪੁੱਜੇ, ਜਿੱਥੇ ਇੱਕ ਅਨੁਮਾਨ ਦੇ ਮੁਤਾਬਿਕ ਸਾਲ 2016 ਵਿਚ ਅਣਗਿਣਤ ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ ਸੀ।
ਯੂਨੀਸੈਫ ਦੇ ਮੁਤਾਬਿਕ ਇਹ ਬੱਚੇ ਮੁੱਖ ਰੂਪ ਵਿਚ ਏਰਿਟਰਿਆ, ਗਾਂਬੀਆ, ਨਾਇਜੀਰੀਆ, ਮਿਸਰ ਅਤੇ ਗਿਨੀ ਜਿਹੇ ਅਫਰੀਕੀ ਦੇਸ਼ਾਂ ਤੋਂ ਆਏ। ਯੂਨੀਸੈਫ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ, ਤਸਕਰ ਆਪਣੇ ਲਾਭ ਲਈ ਉਨ੍ਹਾਂ ਦਾ ਇਸਤੇਮਾਲ ਕਰਦੇ ਹਨ। ਸੀਮਾ ਪਾਰ ਕਰਨ ਵਿੱਚ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਗੁਲਾਮ ਦੇ ਰੂਪ ਵਿੱਚ ਵੇਚ ਦਿੰਦੇ ਹਨ ਜਾਂ ਫਿਰ ਦੇਹ ਵਪਾਰ ਵਿੱਚ ਧਕੇਲ ਦਿੰਦੇ ਹਨ।
ਸਮੁੰਦਰੀ ਰਸਤਿਆਂ ਰਾਹੀਂ ਆਉਣ ਵਾਲੀ ਨਾਬਾਲਗਾਂ ਦੀ ਵੱਡੀ ਗਿਣਤੀ ਦਰਸਾਉਂਦੀ ਹੈ ਕਿ, ਜੇਕਰ ਨਾਬਾਲਗਾਂ ਨੂੰ ਬਿਨਾਂ ਕਿਸੇ ਸਾਥ ਦੇ ਦੂਜੇ ਦੇਸ਼ ਵਿਚ ਪ੍ਰਵਾਸ ਕਰਨਾ ਪੈ ਰਿਹਾ ਹੈ, ਤਾਂ ਉਨ੍ਹਾਂ ਦੇ ਦੇਸ਼ ਵਿਚ ਬੱਚਿਆਂ ਦੇ ਮੁੜ ਵਸੇਬੇ ਜਾਂ ਸ਼ਰਣ ਸਬੰਧੀ ਕੋਈ ਖਾਸ ਪੁਖਤਾ ਪ੍ਰਬੰਧ ਉਪਲਬਧ ਨਹੀਂ ਹਨ। ਨਾਬਾਲਗਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਇਸ ਲਈ ਹੀ ਇਹ ਫੈਸਲਾ ਲਿਆ ਜਾਂਦਾ ਹੈ ਕਿ, ਬਿਨਾਂ ਸਹਾਰੇ ਦੇ ਆਉਣ ਵਾਲੇ ਬੱਚਿਆਂ ਨੂੰ ਵਾਪਸ ਨਾ ਭੇਜਿਆ ਜਾਵੇ ਅਤੇ ਮਾਨਵਤਾ ਦੇ ਅਧਾਰ ‘ਤੇ ਉਨ੍ਹਾਂ ਨੂੰ ਦੇਸ਼ ਵਿਚ ਮੁੜ ਵਸੇਬੇ ਤਹਿਤ ਰਹਿਣ ਦੀ ਆਗਿਆ ਦਿੱਤੀ ਜਾਵੇ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ