ਇਟਲੀ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦਿੱਤੀ ਜਾਵੇ

ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਇਟਾਲੀਅਨ ਸਮਾਜ ਦਾ ਹਿੱਸਾ

babyਰੋਮ, 21 ਜੂਨ (ਵਰਿੰਦਰਪਾਲ ਕੌਰ ਧਾਲੀਵਾਲ) – ਮੌਜੂਦਾ ਇਟਾਲੀਅਨ ਕਾਨੂੰਨ ਇਟਲੀ ਦੇ ਵਿਦੇਸ਼ੀਆਂ ਨਾਲ ਇਕੋ ਜਿਹਾ ਵਿਹਾਰ ਨਹੀਂ ਕਰ ਰਿਹਾ ਅਤੇ ਇਸ ਕਾਰਨ ਆਪਸੀ ਸਦਭਾਵਨਾ ਵਿਚ ਕਮੀ ਆ ਰਹੀ ਹੈ। ਇਹ ਵਿਚਾਰ ਕੱਲ ਇਟਲੀ ਦੇ ਪਾਰਲੀਮੈਂਟ ਮੈਂਬਰ ਰੋਬੈਰਤੋ ਦੀ ਜੀਓਵਾਨ ਪਾਓਲੋ ਨੇ ਪੇਸ਼ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਇਟਾਲੀਅਨ ਸਮਾਜ ਦਾ ਹਿੱਸਾ ਹਨ ਅਤੇ ਇਨ੍ਹਾਂ ਦੇ ਅਧਿਕਾਰ ਸੁਰੱਖਿਅਤ ਕਰਨੇ ਲਾਜ਼ਮੀ ਹਨ। ਸ੍ਰੀ ਪਾਓਲੋ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਨਾਗਰਿਕਤਾ ਸਬੰਧੀ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਜਿਸ ਅਧੀਨ ਇਟਲੀ ਵਿਚ ਜਨਮੇ ਬੱਚੇ ਨਾਗਰਿਕ ਹੋਣ। ਉਨ੍ਹਾਂ ਇਸ ਦੌਰਾਨ ਨਿਵਾਸ ਆਗਿਆ ਲਈ ਲਾਗੂ ਕੀਤੀ ਜਾ ਰਹੀ ਅੰਕ ਅਧਾਰਿਤ ਨੀਤੀ  ਦੀ ਨਿੰਦਾ ਕਿਤੀ ਅਤੇ ਸਪਸ਼ਟ ਕੀਤਾ ਕਿ ਇਸ ਤਰਾਂ ਦੀਆਂ ਨੀਤੀਆਂ ਲਾਗੂ ਕਰਨ ਨਾਲ ਜਬਰੀ ਸਦਭਾਵਨਾ ਨਹੀਂ ਲਿਆਦੀ ਜਾ ਸਕਦੀ।