ਇਟਲੀ ਵਿਚ ਨਿਵੇਸ਼ ਦੇ ਅਧਾਰ ‘ਤੇ ਨਿਵਾਸ ਪਰਮਿਟ ਪ੍ਰਾਪਤ ਕਰਨ ਦੀ ਪ੍ਰਕਿਰਿਆ

mnyਇਟਾਲੀਅਨ ਅਰਥ ਵਿਅਸਥਾ ਨੂੰ ਲਾਭ ਪਹੁੰਚਾਉਣ ਲਈ, ਇਟਾਲੀਅਨ ਇਮੀਗ੍ਰੇਸ਼ਨ ਕਾਨੂੰਨ ਮੁਤਾਬਿਕ ਇਟਲੀ ਵਿਚ ਨਿਵੇਸ਼ ਕਰਨ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਕਾਨੂੰਨ ਇਟਲੀ ਵਿਚ ਪ੍ਰਵੇਸ਼ ਕਰਨ ਦੀ ਆਗਿਆ ਦਿੰਦਾ ਹੈ। ਇਟਲੀ ਵਿਚ ਆ ਕੇ ਵਪਾਰ ਕਰਨ, ਟਰੇਨਿੰਗ, ਖੋਜ, ਸਹਾਇਕ ਗਤੀਵਿਧੀਆਂ ਦੇ ਮੌਕੇ ਪ੍ਰਦਾਨ ਕਰਵਾਉਣ ਵਾਲੇ ਨਿਵੇਸ਼ਕਾਂ ਨੂੰ ਖਾਸ ਤੌਰ ‘ਤੇ ਆਮੰਤਰਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ, ਇਟਲੀ ਵਿਚ ਆਪਣੇ ਟੈਕਸ ਆਵਾਸ ਨੂੰ ਸਥਾਨਾਂਤਰਿਤ ਕਰਨ ਵਾਲੇ ਵਿਦੇਸ਼ੀਆਂ ਲਈ ਟੈਕਸ ਅਤੇ ਵਿੱਤੀ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ।
ਇਕ ਅਪ੍ਰਵਾਸੀ ਨਿਵੇਸ਼ਕ ਦੇ ਰੂਪ ਵਿਚ ਯੋਗਤਾ ਪ੍ਰਾਪਤ ਕਰਨ ਲਈ, ਇਕ ਵਿਦੇਸ਼ੀ ਨਿਮਨਲਿਖਤ ਘੱਟ ਤੋਂ ਘੱਟ ਰਾਸ਼ੀ ਨੂੰ ਯੂਰੋ ਵਿਚ ਨਿਵੇਸ਼ ਕਰਨਾ ਲਾਜ਼ਮੀ ਹੈ :
– ਇਟਾਲੀਅਨ ਸਰਕਾਰੀ ਬੌਂਡਸ ਵਿਚ ਘੱਟ ਤੋਂ ਘੱਟ 2 ਮਿਲੀਅਨ ਯੂਰੋ – ਰਾਸ਼ੀ ਨੂੰ ਘੱਟ ਤੋਂ ਘੱਟ 2 ਸਾਲ ਲਈ ਰੱਖਿਆ ਜਾਣਾ ਚਾਹੀਦਾ ਹੈ; ਜਾਂ
– ਘੱਟ ਤੋਂ ਘੱਟ ਇਕ ਮਿਲੀਅਨ ਦੇ ਸ਼ੇਅਰ ਕੰਪਨੀ ਇਟਲੀ ਦੇ ਅਧਾਰਿਤ ਕੰਮ ਕਰ ਰਹੀ ਜਾਂ ਸਟਾਰਟ-ਅਪ ਕੰਪਨੀ ਦੀ ਸੂਰਤ ਵਿਚ 500,000 (ਹਾਲਫ ਮਿਲੀਅਨ) ; ਜਾਂ
– ਸੰਸਕ੍ਰਿਤਿਕ, ਸਿੱਖਿਆ, ਇਮੀਗ੍ਰੇਸ਼ਨ, ਵਿਗਿਆਨਕ ਖੋਜ, ਸੰਸਕ੍ਰਿਤਿਕ ਸੰਪਤੀ ਅਤੇ ਪ੍ਰਕਿਰਤਿਕ ਦ੍ਰਿਸ਼ਾਂ ਦੀ ਬਹਾਲੀ ਦੇ ਖੇਤਰ ਵਿਚ ਸਰਵਜਨਕ ਹਿੱਤ ਵਿਚ ਘੱਟ ਤੋਂ ਘੱਟ ਇਕ ਮਿਲੀਅਨ ਯੂਰੋ ਰਾਸ਼ੀ ਪਰਉਪਕਾਰੀ ਰਾਸ਼ੀ ਯੋਜਨਾਵਾਂ ਵਿਚ ਨਿਵੇਸ਼।

ਹੋਰ ਯੋਗਤਾ ਸ਼ਰਤਾਂ :
– ਉਪਰੋਕਤ ਧਨ ਰਾਸ਼ੀ ਦੇ ਲਾਭਕਾਰੀ ਮਾਲਕ ਹੋਣ ਦੇ ਦਸਤਾਵੇਜ਼ੀ ਸਬੂਤ ਪੇਸ਼ ਕਰਨੇ, ਜੋ ਕਿਸੇ ਵੀ ਮਾਮਲੇ ਵਿਚ ਆਸਾਨੀ ਨਾਲ ਉਪਲਬਧ ਹੋਵੇ ਅਤੇ ਇਟਲੀ ਟਰਾਂਸਫਰ ਯੋਗ ਹੋਵੇ ;
– ਇਕ ਲਿਖਤ ਬਿਆਨ ਦੇਣਾ ਹੋਵੇਗਾ ਜਿਸ ਤਹਿਤ ਬਿਨੇਕਾਰ ਉਪਰੋਕਤ ਧਨ ਰਾਸ਼ੀ ਨੂੰ ਇਟਲੀ ਵਿਚ ਪ੍ਰਵੇਸ਼ ਤੋਂ ਬਾਅਦ 3 ਮਹੀਨੇ ਦੇ ਅੰਦਰ ਅੰਦਰ ਨਿਰਧਾਰਤ ਉਦੇਸ਼ ਲਈ ਉਪਯੋਗ ਕਰਨ ਲਈ ਵਚਨਬੱਧ ਹੋਵੇ ;
– ਇਸ ਤੋਂ ਇਲਾਵਾ, ਸਿਹਤ ਸੇਵਾ ਯੋਗਦਾਨ (8æ500,00 ਯੂਰੋ) ਦੇ ਲਈ ਨਿਰਧਾਰਤ ਘੱਟ ਘੱਟ ਤੋਂ ਸੀਮਾ ਤੋਂ ਉੱਪਰ ਧਨ ਰਾਸ਼ੀ ਦੀ ਉਪਲਬਧਤਾ ਲਈ ਦਸਤਾਵੇਜ਼ੀ ਪ੍ਰਮਾਣ ਦੇਣਾ ਲਾਜ਼ਮੀ।
ਦਰਖ਼ਾਸਤ ਦੇ 90 ਦਿਨ ਦੇ ਅੰਦਰ ਆਰਥਿਕ ਵਿਕਾਸ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਵੱਲੋਂ ਦੇ ਇਕ ਸੰਯੁਕਤ ਆਦੇਸ਼ ਅਨੁਸਾਰ ਇਕ ਪ੍ਰਕਿਰਿਆ ਨਿਰਧਾਰਤ ਕੀਤੀ ਜਾਵੇਗੀ, ਜਿਸ ਦੇ ਅਧਾਰ ‘ਤੇ ਦਰਖ਼ਾਸਤ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਦਰਖ਼ਾਸਤ ਦੀ ਸਥਿਤੀ ਅਨੁਸਾਰ ਦੂਤਾਵਾਸ ਨੂੰ ਵੀਜ਼ਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।
ਫਾਇਨੈਂਸ਼ੀਅਲ ਇੰਟੈਲੀਜ਼ੈਂਸ ਯੂਨਿਟ ਵੱਲੋਂ ਨਿਵੇਸ਼ ਕੀਤੀ ਜਾਣ ਵਾਲੀ ਰਾਸ਼ੀ ਦੇ ਸਹੀ ਸਰੋਤ ਸਬੰਧੀ ਜਾਂਚ ਕੀਤੀ ਜਾਵੇਗੀ। ਇਸ ਮੁਲਾਂਕਣ ਦੀ ਇਸ ਪ੍ਰਕਿਰਿਆ ਨੂੰ ਤਕਰੀਬਨ 15 ਦਿਨ ਦਾ ਸਮਾਂ ਲੱਗਦਾ ਹੈ।
ਬਿਨੇਕਾਰ ਵੱਲੋਂ ਨਿਮਨਲਿਖਤ ਦਸਤਾਵੇਜ਼ ਨੱਥੀ ਕਰਨੇ ਲਾਜ਼ਮੀ :
– ਪਾਸਪੋਰਟ ਦੀ ਕਾਪੀ/ਜਾਂ ਇਸਦੇ ਬਰਾਬਰ ਦਾ ਯਾਤਰਾ ਦਾ ਦਸਤਾਵੇਜ਼, ਦਸਤਾਵੇਜ਼ ਦਾ ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਖਤਮ ਹੋਣ ਦੀ 3 ਮਹੀਨੇ ਦੀ ਸਮਾਂ ਸੀਮਾ ਹੋਣੀ ਲਾਜ਼ਮੀ
– ਨਿਵੇਸ਼ ਦੇ ਲਈ ਨਿਰਧਾਰਤ ਘੱਟ ਤੋਂ ਘੱਟ ਰਾਸ਼ੀ ਦੀ ਉਪਲਬਧਤਾ,
– ਦਰਸਾਈ ਗਈ ਰਾਸ਼ੀ ਇਟਲੀ ਵਿਚ ਆਸਾਨੀ ਨਾਲ ਟਰਾਂਸਫਰ ਹੋ ਸਕੇ ;
– ਰਾਸ਼ੀ ਦੇ ਸਹੀ ਸਰੋਤਾਂ ਦਾ ਦਸਤਾਵੇਜ਼ੀ ਸਬੂਤ ਸਹਿਤ ਪ੍ਰਮਾਣ ;
– ਪ੍ਰਸੰਗਿਕ ਖੇਤਰ ਲਈ ਰਾਸ਼ੀ ਉਪਯੋਗ ਕਰਨ ਅਤੇ ਨਿਵੇਸ਼ ਸਹੂਲਤਾਂ ਅਤੇ ਉਸਦੇ ਲਾਭਪਾਤਰੀ ਦੇ ਸਪਸ਼ਟ ਅਤੇ ਵਿਸਤਰਿਤ ਵਿਵਰਣ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਲਿਖਤ ਪ੍ਰਮਾਣ।
ਅਨੁਕੂਲ ਫੈਸਲੇ ਦੀ ਹਾਲਤ ਵਿਚ, ਬਿਨੇਕਾਰ ਨੂੰ ਵੀਜ਼ਾ ਵਿਭਾਗ ਵੱਲੋਂ ‘ਨਿਵੇਸ਼ਕ ਵੀਜ਼ਾ’  (ਵਸਿਟੋ ਨਿਵeਸਟਟੋਰ)ਿ ਜਾਰੀ ਕੀਤਾ ਜਾਵੇਗਾ।
ਨਿਵੇਸ਼ਕ ਵੀਜ਼ਾ ਧਾਰਕ ਨੂੰ 2 ਸਾਲ ਦਾ ਪ੍ਰਮਾਣਿਤ ਨਿਵਾਸ ਪਰਮਿਟ ਜਾਰੀ ਕੀਤਾ ਜਾਵੇਗਾ, ਜੋ ਕਿ ਅਗਲੇ 3 ਸਾਲ ਲਈ ਰੀਨਿਊ ਕਰਵਾਇਆ ਜਾ ਸਕੇਗਾ।
ਦੇਸ਼ ਵਿਚ ਦਾਖਲ ਹੋਣ ਦੇ 3 ਮਹੀਨੇ ਦੇ ਅੰਦਰ ਨਿਵੇਸ਼ਕ ਨੂੰ ਨਿਵੇਸ਼ ਕਰਨਾ ਲਾਜ਼ਮੀ ਹੋਵੇਗਾ, ਜਿਸਦੇ ਅਧਾਰ ‘ਤੇ ਹੀ ਨਿਵਾਸ ਪਰਮਿਟ ਦੀ ਸਥਿਤੀ ਨਿਰਭਰ ਕਰੇਗੀ।
ਜੇਕਰ ਨਿਵੇਸ਼ 2 ਸਾਲ ਦੇ ਸਮੇਂ ਤੋਂ ਪਹਿਲਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ, ਇਸ ਅਧਾਰ ‘ਤੇ ਪ੍ਰਾਪਤ ਹੋਈ ਨਿਵਾਸ ਆਗਿਆ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ।
ਪਹਿਲੇ 2 ਸਾਲ ਤੋਂ ਬਾਅਦ ਨਿਵਾਸ ਪਰਮਿਟ ਦਾ ਨਵੀਨੀਕਰਣ ਇਸ ਸਥਿਤੀ ‘ਤੇ ਨਿਰਭਰ ਕਰੇਗਾ ਕਿ, ਪਹਿਲੇ 3 ਮਹੀਨਿਆਂ ਦੌਰਾਨ ਕੀਤਾ ਗਿਆ ਨਿਵੇਸ਼ ਅਜੇ ਵੀ ਚੱਲ ਰਿਹਾ ਹੈ।
ਨਿਵੇਸ਼ ਦੇ ਅਧਾਰ ‘ਤੇ ਦੇਸ਼ ਵਿਚ ਨਿਵਾਸ ਪਰਮਿਟ ਪ੍ਰਾਪਤ ਕਰ ਚੁੱਕੇ ਨਿਵੇਸ਼ਕਾਰ ਦੇ ਪਰਿਵਾਰਕ ਮੈਂਬਰ ਪਰਿਵਾਰਕ ਅਧਾਰ ਉੱਤੇ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਰੱਖਦੇ ਹਨ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ’ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ’ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।