ਇਟਲੀ : 16 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਲਾਜ਼ਮੀ

ਉਲੰਘਣਾ ਕਰਨ ਵਾਲੇ ਮਾਤਾ-ਪਿਤਾ ਨੂੰ ਹੋਵੇਗਾ ਭਾਰੀ ਜੁਰਮਾਨਾ

vaccinationਰੋਮ (ਇਟਲੀ) 16 ਜੂਨ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵੱਲੋਂ ਬੱਚਿਆਂ ਦੇ ਟੀਕਾਕਰਣ ਸਬੰਧੀ ਇਕ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਹੈ। ਇਸ ਕਾਨੂੰਨ ਨੂੰ 6 ਸਾਲ ਦੀ ਉਮਰ ਦੇ ਬੱਚਿਆਂ ਲਈ, ਅਤੇ 4 ਤੋਂ 12 ਸਾਲ ਦੇ ਬੱਚਿਆਂ ਲਈ ਟੀਕਾਕਰਣ ਨੂੰ ਲਾਜ਼ਮੀ ਕੀਤਾ ਕੀਤਾ ਗਿਆ ਹੈ। ਇਸ ਟੀਕਕਾਰਣ ਵਿਚ ਮੀਜ਼ਲਸ (ਖਸਰਾ) ਅਤੇ ਮੇਨਿਨਜਾਇਟਸ (ਦਿਮਾਗੀ ਬੁਖਾਰ, ਗਰਦਨ ਤੋੜ ਬੁਖਾਰ) ਨੂੰ ਲਾਜ਼ਮੀ ਕੀਤਾ ਗਿਆ ਹੈ, ਜਿਸਦੀ ਕਿ ਹਾਲ ਵਿਚ ਇਟਲੀ ਵਿਚ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।
ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੈਂਤੀਲੋਨੀ ਨੇ ਕਿਹਾ ਕਿ, ਇਸਦੀ ਉਲੰਘਣਾ ਕਰਨ ਵਾਲੇ ਮਾਤਾ ਪਿਤਾ ਨੂੰ ਇਸਦਾ 30 ਗੁਣਾ ਵਧੇਰੇ ਜੁਰਮਾਨਾ ਭਰਨਾ ਪਵੇਗਾ, ਜੋ ਕਿ ਹਾਲ ਵਿਚ 150 ਯੂਰੋ ਤੋਂ ਲੈ ਕੇ 250 ਯੂਰੋ ਤੱਕ ਹੈ। ਇਸ ਟੀਕਾਕਰਣ ਕਾਨੂੰਨ ਸਬੰਧੀ ਇਟਲੀ ਵਿਚ ਹਾਲ ਹੀ ਵਿਚ ਇਕ ਲੰਬੀ ਬਹਿਸ ਵੀ ਛਿੜੀ ਰਹੀ।
ਆੱਕਸਫੋਰਡ ਯੂਨੀਵਰਸਿਟੀ ਵਿਚ ਇਨਫੈਕਸ਼ੀਅਸ ਡਿਜ਼ੀਜ਼ਿਜ਼ (ਸੰਕਰਾਮਕ ਰੋਗ) ਦੇ ਮਾਹਿਰ ਅਲਬੇਰਤੋ ਜੂਬੀਲੀਨੀ ਨੇ ਇਸ ਕਾਨੂੰਨ ਦੀ ਸ਼ਲਾਘਾ ਕਰਦਿਆਂ ਸੁਝਾਅ ਦਿੱਤਾ ਹੈ ਕਿ, ਇਟਲੀ ਵਿਚ ਟੀਕਾਕਰਣ ਸਬੰਧੀ ਲਾਗੂ ਕੀਤਾ ਗਿਆ ਇਹ ਕਾਨੂੰਨ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਲਾਗੂ ਕਰਨਾ ਚਾਹੀਦਾ ਹੈ।
ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਇਟਲੀ ਵਿਚ ਤਕਰੀਬਨ 1500 ਖਸਰੇ ਦੇ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਇਟਾਲੀਅਨ ਸਰਕਾਰ ਨੇ ਇਕ ਸ਼ਲਾਘਾਯੋਗ ਕਦਮ ਚੁੱਕਦਿਆਂ ਟੀਕਕਾਰਣ ਸਬੰਧੀ ਇਹ ਕਾਨੂੰਨ ਪਾਸ ਕੀਤਾ, ਜਿਸ ਤਹਿਤ ਸਕੂਲ ਸ਼ੁਰੂ ਕਰਨ ਵਾਲੇ ਬੱਚਿਆਂ ਦਾ ਟੀਕਾਰਣ ਲਾਜ਼ਮੀ ਹੋਣਾ ਚਾਹੀਦਾ ਹੈ, ਜਿਸ ਵਿਚ 12 ਵੈਕਸੀਨੇਸ਼ਨ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ।
ਇਟਲੀ ਦੇ ਸਕੂਲ ਵਿਚ ਜਦੋਂ ਕਿਸੇ ਬੱਚੇ ਦਾ ਦਾਖਲਾ ਨਰਸਰੀ ਜਾਂ ਪ੍ਰੀਸਕੂਲ ਵਿਚ ਕਰਵਾਇਆ ਜਾਂਦਾ ਹੈ, ਤਾਂ ਮਾਤਾ-ਪਿਤਾ ਨੂੰ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਪੇਸ਼ ਕਰਨਾ ਲਾਜ਼ਮੀ ਹੈ। ਇਟਾਲੀਅਨ ਟੀਕਾਕਰਣ ਨੀਤੀ, ਅਮਰੀਕੀ ਟੀਕਾਕਰਣ ਦੀ ਤਰਜ ਉੱਤੇ ਅਪਣਾਈ ਗਈ ਹੈ। ਇਟਾਲੀਅਨ ਕਾਨੂੰਨ ਵਿਚ ਇਕ ਅੰਤਰ ਇਹ ਹੈ ਕਿ ਇਸ ਵਿਚ ਮਾਤਾ-ਪਿਤਾ ਨੂੰ ਇਸ ਤੋਂ ਬਚਣ ਦੀ ਕੋਈ ਵੀ ਛੂਟ ਨਹੀਂ ਦਿੱਤੀ ਗਈ ਹੈ।
ਜੇਕਰ ਕੋਈ ਮਾਤਾ-ਪਿਤਾ ਬਿਨਾਂ ਟੀਕਾਕਰਣ ਤੋਂ 16 ਸਾਲ ਤੱਕ ਦੀ ਉਮਰ ਦੇ ਆਪਣੇ ਬੱਚੇ ਦਾ ਦਾਖਲਾ ਸਕੂਲ ਵਿਚ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ 500 ਯੂਰੋ ਤੋਂ ਲੈ ਕੇ 7,500 ਯੂਰੋ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਇਟਲੀ ਦੇ ਟੀਕਾਕਰਣ ਸਬੰਧੀ ਬਣਾਏ ਕਾਨੂੰਨ ਵਿਚ ਇਹ ਇਕ ਬਹੁਤ ਵੱਡੀ ਖਾਸੀਅਤ ਹੈ, ਜਿਸ ਨੂੰ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਲਾਗੂ ਕਰਨਾ ਚਾਹੀਦਾ ਹੈ।
ਨਿਰਸੰਦੇਹ ਟੀਕਾਕਰਣ ਸਬੰਧੀ ਇਹ ਇਕ ਜੋਰਦਾਰ ਉਪਾਅ ਹੈ। ਜਿਹੜੇ ਮਾਤਾ-ਪਿਤਾ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਇਸ ਕਾਨੂੰਨ ਦੇ ਪਾਸ ਹੋ ਜਾਣ ਬਾਅਦ ਉਨ੍ਹਾਂ ਕੋਲ ਵੀ ਇਸ ਨੂੰ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਅਸਲ ਵਿਚ ਤੱਥ ਇਹ ਹੈ ਕਿ ਇਹ ਨਵਾਂ ਕਾਨੂੰਨ ਚਾਹੇ ਸਖਤ ਹੈ, ਪ੍ਰੰਤੂ ਆਉਣ ਵਾਲੇ ਸਮੇਂ ਵਿਚ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋਵੇਗਾ, ਕਿਉਂਕਿ ਇਸਦੇ ਲਾਗੂ ਹੋਣ ਕਾਰਨ ਕੋਈ ਵੀ ਬੱਚਾ ਟੀਕਾਕਰਣ ਤੋਂ ਵਾਂਝਾ ਨਹੀਂ ਰਹੇਗਾ। ਅਸਲ ਵਿਚ ਦੇਖਣ ਵਾਲੀ ਗੱਲ ਇਹ ਹੈ ਕਿ ਹੋਰ ਕਈ ਤਰ੍ਹਾਂ ਦੇ ਕਾਨੂੰਨ ਹੁੰਦੇ ਹਨ, ਜਿਹੜੇ ਕਿ ਜਰੂਰੀ ਅਤੇ ਸਖਤ ਹੁੰਦੇ ਹਨ, ਪ੍ਰੰਤੂ ਜਿਆਦਾਤਰ ਲੋਕਾਂ ਵੱਲੋਂ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਵੀਕਾਰਿਆ ਜਾਂਦਾ ਹੈ।
ਜਨਤਕ ਸਵਾਸਥ (ਜਨਹਿੱਤ) ਨੂੰ ਦੇਖਦੇ ਹੋਏ ਅਲਗਾਵ ਅਤੇ ਸੰਗਰੋਧ ਦੇ ਸੰਦਰਭ ਵਿਚ ਬਣੇ ਰਹਿਣ ਲਈ ਜਬਰਦਸਤ ਉਪਾਅ ਦੇ ਅਜਿਹੇ ਉਦਾਹਰਣ ਹਨ ਜੋ ਕਦੇ ਕਦੇ ਜਨਹਿੱਤ ਲਈ ਅਪਾਤਕਾਲ ਵਿਚ ਪ੍ਰਯੋਗ ਕੀਤੇ ਜਾਂਦੇ ਹਨ। ਇਸ ਵਿਚ ਕੁਝ ਲੋਕ ਇਸ ਨੂੰ ਜਨਤਾ ਉੱਤੇ ਜਬਰਦਸਤੀ ਥੋਪਿਆ ਹੋਇਆ ਕਾਨੂੰਨ ਦੱਸ ਰਹੇ ਹਨ, ਜਦਕਿ ਕੁਝ ਲੋਕ ਜਨਹਿੱਤ ਦੀ ਭਲਾਈ ਲਈ ਲਾਗੂ ਕੀਤਾ ਗਿਆ ਇਕ ਫੈਸਲਾ ਸਮਝ ਕੇ ਇਸਦੀ ਸ਼ਲਾਘਾ ਕਰ ਰਹੇ ਹਨ।
ਇਸ ਪ੍ਰਕਾਰ, ਭਵਿੱਖ ਵਿਚ ਸੰਕਰਾਮਕ ਰੋਗਾਂ ਦਾ ਖਤਰਾ ਜੋ ਵਿਅਕਤੀ ਦੇ ਖੁਦ ਦੇ ਜਾਂ ਦੂਸਰਿਆਂ ਦੇ ਜੀਵਨ ਵਿਚ ਜੋਖਿਮ ਪੈਦਾ ਕਰਦਾ ਹੈ, ਮਾਤਾ-ਪਿਤਾ ਦੀ ਸੁਤੰਤਰ ਸੋਚ ਜਿਸ ਵਿਚ ਉਹ ਸੋਚ ਵਿਚਾਰ ਕਰਦੇ ਹਨ ਕਿ ਟੀਕਾਕਰਣ ਕਰਵਾਉਣਾ ਹੈ ਜਾਂ ਨਹੀਂ, ਇਹ ਕਾਨੂੰਨ ਉਨ੍ਹਾਂ ਦੀ ਸੋਚ ਨੂੰ ਇਕ ਬਿੰਦੂ ਲਗਾਉਂਦਾ ਹੈ।
ਕਿਉਂ ਇਟਾਲੀਅਨ ਕਾਨੂੰਨ ਉੱਚਿਤ ਹੈ?
ਲਾਜ਼ਮੀ ਟੀਕਾਕਰਣ ਲਈ ਦੋ ਨੈਤਿਕ ਕਾਰਨ ਹਨ। ਸਭ ਤੋਂ ਪਹਿਲਾ, ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੋਵੇਗੀ ਕਿ ਉਨ੍ਹਾਂ ਦੇ ਇਕ ਛੋਟੇ ਜਿਹੇ ਉਪਰਾਲੇ ਕਾਰਨ ਬਹੁਤ ਸਾਰੇ ਜੀਵਨ ਸੰਕਰਾਮਕ ਰੋਗਾਂ ਤੋਂ ਬਚ ਸਕਦੇ ਹਨ, ਇਸ ਲਈ ਇਹ ਜਰੂਰੀ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਜਦਕਿ ਇਕ ਛੋਟੀ ਜਿਹੀ ਅਣਗਹਿਲੀ ਕਾਰਨ ਬੱਚੇ ਅਤੇ ਸਮਾਜ ਦੇ ਕੁਝ ਹੋਰ ਲੋਕ ਬਿਨਾਂ ਵਜ੍ਹਾ ਹੀ ਕਿਸੇ ਸੰਕਰਾਮਕ ਰੋਗ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ।
ਟੀਕਾਕਰਣ ਕਰਵਾਉਣ ਅਤੇ ਟੀਕਾਕਰਣ ਨਾਲ ਹੋਣ ਵਾਲੇ ਜੋਖਿਮ ਵਿਚ ਵੀ ਵਧੇਰੇ ਅੰਤਰ ਹੈ, ਟੀਕਾਕਰਣ ਨਾਲ ਲਾਭ ਵਧੇਰੇ ਹੈ ਅਤੇ ਇਸ ਦਾ ਬੁਰੇ ਪ੍ਰਭਾਵਾਂ ਦਾ ਜੋਖਿਮ ਬਹੁਤ ਹੀ ਘੱਟ ਹੈ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ 2000-2015 ਦੌਰਾਨ ਟੀਕਕਾਰਣ ਨੇ ਖਸਰੇ ਦੇ ਦੁਸ਼ਪ੍ਰਭਾਵਾਂ ਕਾਰਨ ਹੋਣ ਵਾਲੀਆਂ 20 ਮਿਲੀਅਨ ਮੌਤਾਂ ਉੱਤੇ ਰੋਕ ਲਗਾਈ।
ਕਈ ਲੋਕਾਂ ਦੀ ਟੀਕਾਕਰਣ ਬਾਰੇ ਇਕ ਵੱਖਰੀ ਹੀ ਸੋਚ ਹੈ, ਉਹ ਲੋਕ ਆਪਣੀ ਜਾਣਕਾਰੀ ਦੇ ਅਧਾਰ ਉੱਤੇ ਹੀ ਟੀਕਾਕਰਣ ਨੂੰ ਇਕ ਹਊਆ ਸਮਝਦੇ ਹਨ, ਅਤੇ ਉਨ੍ਹਾਂ ਅਨੁਸਾਰ ਇਸਦੇ ਦੁਸ਼ਪ੍ਰਭਾਵ ਹਨ। ਜਦਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਜਰੂਰੀ ਹੈ ਕਿ ਟੀਕਾਕਰਣ ਤੋਂ ਬਾਅਦ ਟੀਕਾ ਲੱਗਣ ਵਾਲੇ ਸਥਾਨ ਦੇ ਆਸਪਾਸ ਹੋਣ ਵਾਲੀ ਸੋਜ ਜਾਂ ਲਾਲੀ ਸਥਾਈ ਨਹੀਂ ਹੈ ਅਤੇ ਨਾ ਹੀ ਉਸਦੇ ਕੋਈ ਦੁਸ਼ਪ੍ਰਭਾਵ ਹਨ, ਇਹ ਸਾਰੇ ਚਿੰਨ੍ਹ ਕੁਝ ਸਮੇਂ ਬਾਅਦ ਠੀਕ ਹੋ ਜਾਂਦੇ ਹਨ। ਕਈ ਦੁਸ਼ਪ੍ਰਭਾਵ ਅਜਿਹੇ ਜਰੂਰ ਹਨ ਜੋ ਕਿ ਕੁਝ ਟੀਕਕਾਰਣ ਵਿਚ ਹੁੰਦੇ ਹਨ, ਕਿੰਤੂ ਉਨ੍ਹਾਂ ਦੀ ਵੀ ਸੰਭਾਵਨਾ ਬਿਲਕੁਲ ਨਾ ਮਾਤਰ ਹੀ ਹੈ, ਜੋ ਕਿ ਲੱਖਾਂ ਵਿਚੋਂ ਕਿਸੇ ਇਕ ਨੂੰ ਹੁੰਦੀ ਹੈ।
ਦੂਜੇ ਪਾਸੇ ਜੇ ਸੋਚਿਆ ਜਾਵੇ ਤਾਂ ਇਕ ਉਦਾਹਰਣ ਦੇ ਰੂਪ ਵਿਚ ਦੇਖਦੇ ਹਾਂ, ਜੇਕਰ 1000 ਵਿਚੋਂ 2 ਬੱਚਿਆਂ ਨੂੰ ਖਸਰਾ ਦੀ ਸਮੱਸਿਆ ਹੋਈ ਹੈ ਤਾਂ ਜਿਆਦਾ ਸੰਭਾਵਨਾ ਹੈ ਕਿ ਬੱਚੇ ਦੀ ਮੌਤ ਹੋ ਸਕਦੀ ਹੈ, ਜਦਕਿ ਜੇਕਰ ਕਿਸੇ ਬੱਚੇ ਨੂੰ ਟੀਕਾਕਰਣ ਕਾਰਨ ਬਹਿਰੇਪਨ, ਨਿਮੋਨੀਆ ਜਾਂ ਕਿਸੇ ਦਿਮਾਗੀ ਬਿਮਾਰੀ ਦੀ ਸਮੱਸਿਆ ਹੁੰਦੀ ਹੈ ਤਾਂ ਉਹ ਸੰਭਾਵਨਾ ਬਹੁਤ ਹੀ ਘੱਟ ਹੈ।
ਟੀਕਾਕਰਣ ਦਾ ਦੂਸਰਾ ਕਾਰਨ ਇਹ ਹੈ ਕਿ ਇਹ ਇਕ ਨਿਆਂਇਕ ਮੂਲ ਸਿਧਾਂਤ ‘ਤੇ ਅਧਾਰਿਤ ਹੈ। ਇਸ ਸਿਧਾਂਤ ਦੇ ਆਧਾਰ ‘ਤੇ, ਹਰ ਇਕ ਨੂੰ ਜਨਹਿੱਤ ਲਈ ਆਪਣਾ ਮੂਲ ਯੋਗਦਾਨ ਦੇਣਾ ਚਾਹੀਦਾ ਹੈ, ਜਿਸ ਨਾਲ ਕਿ ਲਾਭ ਪੂਰੇ ਸਮਾਜ ਨੂੰ ਮਿਲਦਾ ਹੈ। ਇਸ ਨਾਲ ਹੀ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਸਿਹਤਮੰਦ ਸਮਾਜ ਦੀ ਸਿਰਜਣਾ ਤਾਂ ਹੀ ਕੀਤੀ ਜਾ ਸਕਦੀ ਹੈ, ਜਦੋਂ ਕਿ ਸਮਾਜ ਦਾ ਵੱਡਾ ਹਿੱਸਾ ਇਸ ਵਿਚ ਆਪਣਾ ਯੋਗਦਾਨ ਦੇਵੇ। ਇਸ ਲਈ ਸਮਾਜ ਨੂੰ ਵੱਧ ਤੋਂ ਵੱਧ ਟੀਕਾਕਰਣ ਬਾਰੇ ਸਮਝਣ ਅਤੇ ਦੂਸਰਿਆਂ ਨੂੰ ਸਮਝਾਉਣ ਦੀ ਜਰੂਰਤ ਹੈ। ਜਿਸ ਨਾਲ ਕਿ ਅਸੀਂ ਜਿਸ ਸਮਾਜ ਵਿਚ ਰਹਿ ਰਹੇ ਹਾਂ ਉਸਨੂੰ ਜਿੰਨਾ ਹੋ ਸਕੇ ਸੰਕਰਾਮਕ ਰੋਗਾਂ ਤੋਂ ਬਚਾਇਆ ਜਾ ਸਕੇ। ਜਦੋਂ ਤੱਕ ਕਿਸੇ ਬੱਚੇ ਨੂੰ ਕਿਸੇ ਮੈਡੀਕਲ ਕਾਰਨਾਂ ਕਰ ਕੇ ਟੀਕਾਕਰਣ ਕਰਨ ਤੋਂ ਨਹੀਂ ਰੋਕਿਆ ਜਾਂਦਾ (ਕੁਝ ਬੱਚਿਆਂ ਨੂੰ ਮੈਡੀਕਲ ਕਾਰਨਾਂ ਜਿਵੇਂ ਕਿ ਐਲਰਜੀ ਜਾਂ ਵਧੇਰੇ ਦਵਾਈਆਂ ਦੇ ਸੇਵਨ ਕਾਰਨ ਟੀਕਾਕਰਣ ਤੋਂ ਰੋਕਿਆ ਜਾਂਦਾ ਹੈ), ਸਾਡਾ ਫਰਜ ਹੈ ਕਿ ਟੀਕਾਕਰਣ ਲਈ ਸਭ ਨੂੰ ਪ੍ਰੇਰਿਤ ਕਰੀਏ ਅਤੇ ਬਿਮਾਰੀਆਂ ਰਹਿਤ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ।