ਇਟਾਲੀਅਨ ਨਾਗਰਿਕਤਾ : ਦਰਖ਼ਾਸਤਾਂ ਦੀ ਨਵੀਂ ਆੱਨਲਾਈਨ ਪ੍ਰਕਿਰਿਆ ਸ਼ੁਰੂ

altਰੋਮ (ਇਟਲੀ) 19 ਮਈ (ਵਰਿੰਦਰ ਕੌਰ ਧਾਲੀਵਾਲ) – ਨਵੀਂ ਪ੍ਰਣਾਲੀ ਅਨੁਸਾਰ ਮਨਿਸਤੈਰੋ ਦੈਲ ਇੰਤੈਰਨੋ ਦੀ ਵੈੱਬਸਾਈਟ ਦੁਆਰਾ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਭਰੀਆਂ ਜਾਣ ਵਾਲੀਆਂ ਦਰਖ਼ਾਸਤਾਂ ਦੀ ਸਾਰੀ ਪ੍ਰਕਿਰਿਆ ਆੱਨਲਾਈਨ ਪੂਰੀ ਕੀਤੀ ਜਾਵੇਗੀ, ਦਰਖ਼ਾਸਤ ਦੇ ਨਾਲ ਦਸਤਾਵੇਜ਼ ਸਕੈਨ ਕਰ ਕੇ ਨੱਥੀ ਕਰਨੇ ਲਾਜ਼ਮੀ।
ਇਟਾਲੀਅਨ ਨਾਗਰਿਕ ਬਣਨ ਦੇ ਇਛੁੱਕ ਵਿਦੇਸ਼ੀਆਂ ਨੂੰ ਹੁਣ ਸਿਰਫ ਕੰਪਿਊਟਰ ਦੇ ਅੱਗੇ ਬੈਠ ਕੇ ਪ੍ਰਕਿਰਿਆ ਪੂਰੀ ਕਰਨ ਦੀ ਜਰੂਰਤ ਹੈ।
18 ਮਈ 2015 ਤੋਂ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਭਰੀਆਂ ਜਾਣ ਵਾਲੀਆਂ ਦਰਖ਼ਾਸਤਾਂ ਦੀ ਨਵੀਂ ਆੱਨਲਾਈਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਹੜੇ ਵਿਦੇਸ਼ੀ ਨਾਗਰਿਕ ਇਟਾਲੀਅਨ ਨਾਗਰਿਕ (ਵਿਆਹ ਦੇ ਅਧਾਰ ‘ਤੇ ਜਾਂ ਅਵਾਸ ਦੇ ਅਧਾਰ ‘ਤੇ) ਬਣਨ ਦੀ ਇੱਛਾ ਰੱਖਦੇ ਹਨ ਅਤੇ ਉਹ ਇਸ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਮਨਿਸਤੈਰੋ ਦੈਲ ਇੰਤੈਰਨੋ ਦੀ ਵੈੱਬਸਾਈਟ sito del ministero dell’Interno ‘ਤੇ ਪਹੁੰਚ ਕਰ ਕੇ ਰਜਿਸਟ੍ਰੇਸ਼ਨ ਕਰ ਕੇ ਪਾਸਵਰਡ ਪ੍ਰਾਪਤ ਕਰ ਕੇ ਫਾਰਮ ਪ੍ਰਾਪਤ ਕਰ ਕੇ ਭਰ ਸਕਦੇ ਹਨ।
ਇਟਾਲੀਅਨ ਨਾਗਰਿਕਤਾ ਦੀ ਦਰਖ਼ਾਸਤ ਦੇ ਨਾਲ ਨਿੱਜੀ ਜਾਣਕਾਰੀ ਸਬੰਧੀ ਦਸਤਾਵੇਜ਼, ਜਨਮ ਪ੍ਰਮਾਣ ਸਰਟੀਫਿਕੇਟ ਅਤੇ ਪੈਨਲ (ਅਪਰਾਧਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਨਾ ਹੋਣ ਸਬੰਧੀ) ਸਰਟੀਫਿਕੇਟ ਜੋ ਕਿ ਵਿਦੇਸ਼ੀ ਦੇ ਆਪਣੇ ਦੇਸ਼ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਦਰਖ਼ਾਸਤ ਦੀ ਫੀਸ 200 ਯੂਰੋ ਦੀ ਰਸੀਦ, ਇਹ ਸਾਰੇ ਦਸਤਾਵੇਜ਼ ਅਤੇ ਪ੍ਰਮਾਣ ਦਰਖ਼ਾਸਤ ਦੇ ਨਾਲ ਸਕੈਨ ਕਰ ਕੇ ਨੱਥੀ ਕਰਨੇ ਲਾਜ਼ਮੀ ਹਨ।
ਨਾਗਰਿਕਤਾ ਸਬੰਧੀ ਦਰਖ਼ਾਸਤ ਆੱਨਲਾਈਨ ਭਰਨੀ ਮੁਸ਼ਕਿਲ ਨਹੀਂ ਹੈ, ਇਹ ਬਹੁਤ ਹੀ ਆਸਾਨ ਕੰਮ ਹੈ। ਇਸ ਵਾਰ ਦਰਖ਼ਾਸਤ ਭਰਨ ਸਬੰਧੀ ਸਹਾਇਕਾਂ ਦੀ ਮੁਫ਼ਤ ਪ੍ਰਾਪਤ ਹੋਣ ਵਾਲੀ ਮਦਦ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਹਾਲਾਂਕਿ ਉਹ ਬਿਨੇਕਾਰ ਦੀ ਦਰਖ਼ਾਸਤ ਭਰਨ ਲਈ ਕਦਮ ਦਰ ਕਦਮ ਮਦਦ ਨਹੀਂ ਕਰ ਸਕਦੇ, ਪ੍ਰੰਤੂ ਬਹੁਤ ਹੱਦ ਤੱਕ ਇਸ ਸਬੰਧੀ ਜਾਣਕਾਰੀ ਪ੍ਰਦਾਨ ਕਰਵਾ ਸਕਦੇ ਹਨ, ਜਿਸ ਨਾਲ ਬਿਨੇਕਾਰ ਨੂੰ ਬਹੁਤ ਮਦਦ ਪ੍ਰਾਪਤ ਹੋ ਸਕਦੀ ਹੈ।
18 ਜੂਨ 2015 ਤੋਂ ਬਾਅਦ ਇਟਾਲੀਅਨ ਨਾਗਰਿਕਤਾ ਸਬੰਧੀ ਦਰਖ਼ਾਸਤਾਂ ਸਿਰਫ ਇੰਟਰਨੈੱਟ ਜਰੀਏ ਆੱਨਲਾਈਨ ਹੀ ਭਰ ਕੇ ਭੇਜਣੀਆਂ ਸੰਭਵ ਹੋਣਗੀਆਂ।

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।