ਇਟਾਲੀਅਨ ਨਾਗਰਿਕਤਾ : ਨਿਰਧਾਰਤ ਆਮਦਨ ਦਰ

italyਇਟਲੀ ਵਿਚ ਰਹਿ ਕੇ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਘੱਟ ਤੋਂ ਘੱਟ ਆਮਦਨ ਦਰ 8,263,31 ਯੂਰੋ ਹੋਣੀ ਨਿਰਧਾਰਤ ਕੀਤੀ ਗਈ ਹੈ। ਇਸ ਆਮਦਨ ਦੇ ਸਰੋਤ ਜਾਇਜ ਹੋਣੇ ਚਾਹੀਦੇ ਹਨ, ਜਿਵੇਂ ਕਿ ਸਹਾਇਕ ਕੰਮਾਂ ਦੁਆਰਾ ਜਾਂ ਨਿੱਜੀ ਵਪਾਰ ਹੈ ਤਾਂ ਭਰਿਆ ਹੋਇਆ ਟੈਕਸ ਦਰਸਾਉਣ ਲਈ ਫਾਰਮ 730 ਭਰ ਕੇ ਪੇਸ਼ ਕਰਨਾ ਪਵੇਗਾ ਜਾਂ ਏਕਲ ਜਾਂ ਭਰੀ ਗਈ ਪੁਰਾਣੀ ਕੁੱਦ ਵੀ ਦਰਸਾਉਣੀ ਪਵੇਗੀ।
ਗ੍ਰਹਿ ਮੰਤਰਾਲੇ ਨੇ ਅਧਿਕਾਰੀਆਂ ਨੂੰ ਇਸ ਗੱਲ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਬਿਨੇਕਾਰ ਦੀ ਆਮਦਨ ਨੂੰ ਆਂਕਿਆ ਜਾਵੇ, ਸਿਰਫ ਇਕੱਲੇ ਦੀ ਆਮਦਨ ਹੀ ਨਹੀਂ ਬਲਕਿ ਪੂਰੇ ਪਰਿਵਾਰ ਦੀ ਆਮਦਨ ਨੂੰ ਆਂਕਿਆ ਜਾਵੇ। ਜਿਹੜੇ ਪਰਿਵਾਰਕ ਮੈਂਬਰ ਦਾ ਪਰਿਵਾਰ ਵਿਚ ਨਾਂਮਾਕਣ ਹੋਇਆ ਹੈ, ਦੀ ਪਰਿਵਾਰਕ ਸਥਿਤੀ ਨੂੰ ਘੋਖਣਾ ਅਤਿ ਲਾਜ਼ਮੀ ਹੈ।
ਕਾਨੂੰਨ ਦੇ ਅਨੁਸਾਰ ਨਿਰਧਾਰਤ ਕੀਤੀ ਗਈ ਆਮਦਨ ਦੇ ਹਿਸਾਬ ਨਾਲ ਹਰ ਸਾਲ ਦੀ ਤਿੰਨ ਸਾਲ ਲਈ ਆਮਦਨ 8,263,31 ਯੂਰੋ ਹੋਣੀ ਲਾਜ਼ਮੀ ਹੈ, ਅਤੇ ਜੇਕਰ ਕੋਈ ਬਿਨੇਕਾਰ ਵਿਦੇਸ਼ੀ ਨਿਰਧਾਰਤ ਆਮਦਨ ਦਰ ਦੀ ਸ਼ਰਤ ਨਹੀਂ ਪੂਰੀ ਕਰ ਸਕਦਾ, ਤਾਂ ਅਜਿਹੀ ਸਥਿਤੀ ਵਿਚ ਪਰਿਵਾਰਕ ਮੈਂਬਰ ਦੀ ਆਮਦਨ ਨੂੰ ਨਾਲ ਦਰਸਾਇਆ ਜਾ ਸਕਦਾ ਹੈ, ਪ੍ਰੰਤੂ ਇਸ ਲਈ ਨਿਰਭਰ ਪਤੀ/ਪਤਨੀ ਲਈ ਘੱਟ ਤੋਂ ਘੱਟ ਆਮਦਨ ਦਰ 11,362,05 ਯੂਰੋ ਅਤੇ ਨਿਰਭਰ ਪ੍ਰਤੀ ਬੱਚਾ 516,46 ਯੂਰੋ ਹੋਰ ਦਰਸਾਉਣੀ ਪਵੇਗੀ।
ਕਾਨੂੰਨ ਨੰ: 91/92 ਅਨੁਸਾਰ ਸਾਰੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਉਪਰੰਤ ਬਿਨੇਕਾਰ ਨਾਲ ਮੁੱਖ ਰਿਸ਼ਤਾ ਹੋਣ ‘ਤੇ ਪਰਿਵਾਰਕ ਮੈਂਬਰ ਆਮਦਨ ਦਰ ਪੂਰੀ ਕਰਨ ਲਈ ਆਪਣੀ ਆਮਦਨ ਦਰ ਨੂੰ ਦਰਸਾ ਸਕਦਾ ਹੈ, ਜੇਕਰ ਬਿਨੇਕਾਰ ਕਿਸੇ ਖਾਸ ਪਰਿਵਾਰਕ ਮੈਂਬਰ ਲਈ ਵੀ ਦਰਖ਼ਾਸਤ ਦੇ ਰਿਹਾ ਹੈ, ਜੋ ਪਰਿਵਾਰਕ ਮੁੱਖੀਆ ਉੱਤੇ ਨਿਰਭਰ ਹਨ, ਸ਼ਰਤਾਂ ਪੂਰੀਆਂ ਕਰਨ ਉਪਰੰਤ ਦਰਖ਼ਾਸਤ ਦਿੱਤੀ ਜਾ ਸਕਦੀ ਹੈ।
ਜਿਹੜੇ ਵਿਦੇਸ਼ੀ ਬਿਨੇਕਾਰ ਵੱਲੋਂ ਨਿਰਭਰ ਵਿਅਕਤੀਆਂ ਲਈ ਦਰਖ਼ਾਸਤ ਦਿੱਤੀ ਜਾਂਦੀ ਹੈ, ਉਨ੍ਹਾਂ ਦੀਆਂ ਰਹਿਣ ਸਹਿਣ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ, ਵਾਜਿਬ ਨਿਰਧਾਰਤ ਆਮਦਨ ਦਰ ਦਰਸਾਉਣੀ ਲਾਜ਼ਮੀ ਹੈ। ਇਟਾਲੀਅਨ ਨਾਗਰਿਕਤਾ ਪ੍ਰਾਪਤ ਹੋ ਜਾਣ ਉਪਰੰਤ ਵਿਦੇਸ਼ੀ ਨਾਗਰਿਕ ਤੋਂ ਇਟਾਲੀਅਨ ਨਾਗਰਿਕ ਬਣੇ ਵਿਅਕਤੀ ਦੇ ਸਾਰੇ ਅਧਿਕਾਰ ਅਤੇ ਜਿੰਮੇਵਾਰੀਆਂ ਇਟਾਲੀਅਨ ਨਾਗਰਿਕਾਂ ਦੇ ਵਾਂਗ ਹੀ ਬਰਾਬਰ ਹੋਣਗੇ। ਨਾਗਰਿਕ ਸਾਰੀਆਂ ਸਿਹਤ ਸਬੰਧੀ ਅਤੇ ਹੋਰ ਸਹੂਲਤਾਂ ਆਪਣੇ ਲਈ ਅਤੇ ਪਰਿਵਾਰ ਲਈ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।
ਇਸਦੇ ਇਲਾਵਾ ਕਾਨੂੰਨ ਨੰ: 15/2005 ਅਤੇ 80/2005 ਅਨੁਸਾਰ, ਜਨਤਕ ਪ੍ਰਾਧਿਕਰਨ ਵੱਲੋਂ ਬਿਨੇਕਾਰ ਦੇ ਸਹੀ ਆਮਦਨ ਸਰੋਤਾਂ ਬਾਰੇ ਪੁੱਛਿਆ ਜਾਣਾ ਲਾਜ਼ਮੀ ਹੈ, ਆਮਦਨ ਦਰ ਪੂਰੀ ਨਾ ਹੋਣ ‘ਤੇ ਬਿਨੇਕਾਰ ਦੀ ਦਰਖ਼ਾਸਤ ਰੱਦ ਕਰਨ ਤੋਂ ਪਹਿਲਾਂ ਉਸਨੂੰ ਪੁੱਛਿਆ ਜਾਵੇਗਾ ਕਿ ਕੀ ਉਹ ਆਪਣੀ ਆਮਦਨ ਦਰ ਵਿਚ ਸੁਧਾਰ ਕਰ ਸਕਦਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ’ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ’ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।

ਸਬੰਧਿਤ ਖ਼ਬਰ :

ਸੋਸ਼ਲ ਮੀਡੀਆ ‘ਤੇ ਇਟਾਲੀਅਨ ਪੁਲਿਸ ਨੇ ਕੱਸਿਆ ਸ਼ਿਕੰਜਾ

ਬਲੈਕ-ਮੇਲ, ਮਾਨਸਿਕ ਪ੍ਰੇਸ਼ਾਨੀ ‘ਤੇ ਪੁਲਿਸ ਦਾ ਰਵੱਈਆ ਸਖ਼ਤ

ਆਮ ਲੋਕਾਂ ਵਿਚ ਦੁਵਿਧਾ, ਸਹਿਮ, ਡਰ, ਮਾਨਸਿਕ ਤਣਾਅ, ਬਲੈਕ-ਮੇਲਿੰਗ ਨਾਲ ਸਬੰਧਿਤ ਝੂਠੀਆਂ ਅਫਵਾਹਾਂ ਖਾਸ ਕਰ ਕੇ ਵਟਸਅੱਪ ਜਰੀਏ ਗਰੁੱਪਾਂ ਰਾਹੀਂ ਜਾਂ ਸਿੱਧੇ ਤੌਰ ‘ਤੇ ਇਕ ਨੰਬਰ ਤੋਂ ਦੂਸਰੇ ਨੰਬਰ ‘ਤੇ ਦਰਜ ਹੋਏ ਫੋਨ ਨੰਬਰ ਤੋਂ ਆਪਣੇ ਜਾਣਕਾਰਾਂ ਜਾਂ ਅਜਨਬੀਆਂ ਨੂੰ ਭੇਜੀਆਂ ਜਾ ਰਹੀਆਂ ਸਨ।

ਇਸ ਸਬੰਧੀ ਕਾਨੂੰਨ ਵਿਚ ਭਾਰੀ ਜੁਰਮਾਨੇ ਤੋਂ ਇਲਾਵਾ ਵੱਧ ਤੋਂ ਵੱਧ ਤਿੰਨ ਸਾਲ ਦੀ ਸਜਾ ਅਤੇ ਵਿਦੇਸ਼ੀ ਹੋਣ ‘ਤੇ ਸਮੂਹ ਜਨਤਕ ਸੇਵਾਵਾਂ ਜਿਵੇਂ ਕਿ, ਸੋਸ਼ਲ ਮੀਡੀਆ ਅਕਾਊਂਟ, ਵਟਸਅੱਪ, ਈਮੇਲ ਆਦਿ ਤੋਂ ਵਰਜਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਦੇਸ਼ੀ ਆਪਣੇ ਨਿੱਜੀ ਅਧਿਕਾਰ, ਨਿਵਾਸ ਆਗਿਆ ਜਾਂ ਪਰਿਵਾਰ ਨੂੰ ਬੁਲਾਉਣਾ ਆਦਿ ਨੂੰ ਖਤਰੇ ਵਿਚ ਪਾ ਸਕਦਾ ਹੈ…..ਕਲਿੱਕ ਕਰੋ