ਇਟਾਲੀਅਨ ਪਾਸਪੋਰਟ ਨਾਲ 227 ਸਥਾਨਾਂ ਉੱਤੇ ਵੀਜ਼ਾ ਮੁਕਤ ਜਾਂ ਪਹੁੰਚ ਵੀਜ਼ਾ?

passaportoਹਾਲ ਹੀ ਵਿਚ ਗਲੋਬਲ ਸਿਟੀਜਨਸ਼ਿੱਪ ਐਂਡ ਰੈਜ਼ੀਡੈਂਸ ਐਡਵਾਈਜ਼ਰੀ ਫਰਮ ਹੇਨਲੀ ਐਂਡ ਪਾਰਟਨਰਜ਼ ਵੱਲੋਂ ਜਾਰੀ ਇਕ ਨਵੀਂ ਰਿਪੋਰਟ ਅਨੁਸਾਰ ਇਟਾਲੀਅਨ ਪਾਸਪੋਰਟ ਦੁਨੀਆ ਦਾ ਤੀਸਰਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਪਾਸਪੋਰਟ ਧਾਰਕਾਂ ਨੂੰ ਵੀਜ਼ਾ ਮੁਕਤ ਸਫਰ ਸੇਵਾਵਾਂ ਦੇ ਅਧਾਰਿਤ ਇਸਦਾ ਸਤਰ ਨਿਰਧਾਰਤ ਕੀਤਾ ਗਿਆ ਹੈ। 2018 ਵਿਚ ਜਾਰੀ ਹੋਈ ਰਿਪੋਰਟ ਵਿਚ ਇਸਨੂੰ ਤੀਸਰਾ ਸਥਾਨ ਦਿੱਤਾ ਗਿਆ ਹੈ। ਫਰਮ ਵੱਲੋਂ ਹਰ ਸਾਲ ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਅੰਕੜਿਆਂ ਦੇ ਆਧਾਰ ‘ਤੇ ਕਈ ਦੇਸ਼ਾਂ ਦੇ ਪਾਸਪੋਰਟਾਂ ਦੀ ਗੁਣਵੰਤਾ ਸਬੰਧੀ ਸੂਚੀ ਤਿਆਰ ਕੀਤੀ ਜਾਂਦੀ ਹੈ।
ਫਰਮ ਵੱਲੋਂ 199 ਵੱਖ ਵੱਖ ਪਾਸਪੋਰਟਾਂ ਦਾ ਸਰਵੇਖਣ ਕੀਤਾ ਗਿਆ, ਜੋ ਕਿ 227 ਸਥਾਨਾਂ ਉੱਤੇ ਵੀਜ਼ਾ ਮੁਕਤ ਜਾਂ ਪਹੁੰਚ ਵੀਜ਼ਾ ਜਿਹੀਆਂ ਸੇਵਾਵਾਂ ਪ੍ਰਦਾਨ ਕਰਵਾਉਂਦੇ ਹਨ। ਇਟਾਲੀਅਨ ਪਾਸਪੋਰਟ 187 ਦੇਸ਼ਾਂ ਲਈ ਵੀਜ਼ਾ ਮੁਕਤ ਜਾਂ ਪਹੁੰਚ ਵੀਜ਼ਾ ਜਿਹੀਆਂ ਸੇਵਾਵਾਂ ਪਾਸਪੋਰਟ ਧਾਰਕਾਂ ਨੂੰ ਪ੍ਰਦਾਨ ਕਰਵਾਉਂਦਾ ਹੈ। ਇਹ ਗਿਣਤੀ ਯੂਕੇ, ਚੀਨ ਅਤੇ ਯੂ ਐੱਸ ਨਾਲੋਂ ਵੀ ਜਿਆਦਾ ਹੈ।
ਇਟਲੀ ਨੇ ਫਿਨਲੈਂਡ, ਫਰਾਂਸ, ਸਪੇਨ, ਸਵੀਡਨ ਅਤੇ ਦੱਖਣੀ ਕੋਰੀਆ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਜਦ ਕਿ ਸਿੰਗਾਪੁਰ, ਜਰਮਨੀ 188 ਸਥਾਨਾਂ ਨਾਲ ਦੂਜੇ ਸਥਾਨ ਉੱਤੇ ਅਤੇ ਜਪਾਨ 189 ਸਥਾਨਾਂ ਦੇ ਨਾਲ ਪਹਿਲੇ ਸਥਾਨ ਉੱਤੇ ਹੈ।
ਯੂਰਪ ਦੇ ਵੱਡੇ ਹਿੱਸਿਆਂ ਨੂੰ ਖੁੱਲ੍ਹੀ ਪਹੁੰਚ ਪ੍ਰਦਾਨ ਕਰਨ ਦੇ ਕਾਰਨ ਸ਼ੈਨਗੈਨ ਏਰੀਆ ਦੇ ਦੇਸ਼ਾਂ ਨੇ ਪਰੰਪਰਾਗਤ ਤੌਰ ‘ਤੇ ਇੰਡੈਕਸ ਨੂੰ ਚੋਟੀ ‘ਤੇ ਰੱਖਿਆ ਹੈ, ਪਰ ਏਸ਼ੀਆਈ ਦੇਸ਼ਾਂ ਨੇ ਅੰਤਰਰਾਸ਼ਟਰੀ ਵਪਾਰ ਅਤੇ ਕੂਟਨੀਤਕ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨ ਇਤਾਲੀਆ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ