ਇਟਾਲੀਅਨ ਸਕੂਲ ਵਿਚ ਦਾਖਲੇ ਲਈ ਟੀਕਾਕਰਣ ਲਾਜ਼ਮੀ : ਜਰੂਰੀ ਜਾਣਕਾਰੀ

vaccਇਟਲੀ ਦੇ ਸਿਹਤ ਮੰਤਰਾਲੇ ਨੇ ਬਿਮਾਰੀਆਂ ਦੀ ਰੋਕਥਾਮ ਲਈ ਇਟਲੀ ਵਿਚ ਰਹਿਣ ਵਾਲੇ 16 ਸਾਲ ਤੱਕ ਦੇ ਬੱਚਿਆਂ ਲਈ ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਜੁਲਾਈ 2017 ਵਿਚ ਬਣੇ ਕਾਨੂੰਨ ਲੋਰੈਂਸਿਨ ਡੀਕਰੀ ਅਨੁਸਾਰ, 0-16 ਸਾਲ ਤੱਕ ਦੇ ਬੱਚਿਆਂ ਲਈ 10 ਵੈਕਸੀਨੇਸ਼ਨ (ਟੀਕਾਕਰਣ) ਨੂੰ ਲਾਜ਼ਮੀ ਕੀਤਾ ਗਿਆ ਹੈ, ਜੋ ਕਿ ਬਿਲਕੁਲ ਮੁਫ਼ਤ ਹੈ।
ਇਸ ਕਾਨੂੰਨ ਅਨੁਸਾਰ ਸਕੂਲ ਵਿਚ ਬੱਚਿਆਂ ਦੇ ਦਾਖਲੇ ਲਈ ਟੀਕਾਕਰਣ ਹੋਇਆ ਹੋਣਾ ਲਾਜ਼ਮੀ ਹੈ। 2017/2018 ਸੈਸ਼ਨ ਦੇ ਸਕੂਲੀ ਦਾਖਲੇ ਲਈ ਬੱਚਿਆਂ ਦੇ ਟੀਕਾਕਰਣ ਦਾ ਸਰਟੀਫ਼ਿਕੇਟ ਦਸਤਾਵੇਜ਼ਾਂ ਦੇ ਨਾਲ ਨੱਥੀ ਕਰਨਾ ਜਰੂਰੀ ਹੈ। ਇਹ ਕਾਨੂੰਨ ਇਟਲੀ ਦੇ ਹਰ ਇਕ ਖੇਤਰ ਲਈ ਮੰਨਣਾ ਲਾਜ਼ਮੀ ਕੀਤਾ ਗਿਆ ਹੈ। ਜੇਕਰ ਮਾਤਾ-ਪਿਤਾ ਕਟ ਆੱਫ ਤਾਰੀਖ ਦੇ 10 ਦਿਨਾਂ ਤੱਕ ਜਰੂਰੀ ਟੀਕਾਕਰਣ ਦਸਤਾਵੇਜ਼ ਪੇਸ਼ ਕਰਨ ਤੋਂ ਅਸਮਰੱਥ ਰਹਿੰਦੇ ਹਨ, ਤਾਂ ਸਥਾਨਕ ਸਿਹਤ ਵਿਭਾਗ ਏਐਸਐਲ (ਆਸਲ) ਨੂੰ ਇਸ ਸਬੰਧੀ ਸੂਚਨਾ ਦੇਣ ਲਈ ਹਦਾਇਤ ਦਿੱਤੀ ਗਈ ਹੈ।
ਪਹਿਲਾਂ ਪੇਸ਼ ਕੀਤੇ ਬਿੱਲ ਅਨੁਸਾਰ 12 ਟੀਕਾਕਰਣ ਨੂੰ ਲਾਜ਼ਮੀ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿਚ ਘਟਾ ਕੇ 10 ਕਰ ਦਿੱਤਾ ਗਿਆ ਹੈ।

ਜਰੂਰੀ ਵੈਕਸੀਨੇਸ਼ਨ ਕਿਹੜੀ ਹੈ?

– ਪੋਲੀਓ
– ਹੈਪੇਟਾਈਟਸ ਬੀ
– ਟੈਟਨਸ (ਧਨੁਖ ਰੋਗ)
– ਮੀਜ਼ਲਜ਼ (ਖਸਰਾ)
– ਹੋਮੋਫਿਲਸ ਇਨਫਲੂਏਂਸਾ ਟਾਈਪ ਬੀ
– ਡਿਪਥੀਰੀਆ
– ਮਮਪਸ (ਕੰਠਮਾਲਾ)
– ਰੁਬੇਲਾ (ਜਰਮਨ ਖਸਰਾ)
– ਪਰਟੂਸਿਸ (ਕਾਲੀ ਖਾਂਸੀ)
– ਵਾਰੀਚੇਲਾ (ਸਿਰਫ 2017 ਅਤੇ ਬਾਅਦ ਵਿਚ ਜਨਮੇ ਬੱਚਿਆਂ ਲਈ)
ਸਿਹਤ ਵਿਭਾਗ ਵੱਲੋਂ ਹਰ ਤਿੰਨ ਸਾਲ ਬਾਅਦ ਸੋਧ ਕੇ ਦਿੱਤੀ ਜਾਣ ਵਾਲੀ ਹੋਰ ਵੈਕਸੀਨੇਸ਼ਨ :
– ਐਂਟੀ ਮੈਨਿੰਗੋਕੋਕਲ ਬੀ
– ਐਂਟੀ ਮੈਨਿੰਗੋਕੋਕਲ ਸੀ
– ਰਟਾਵਇਰਸ
ਵੈਕਸੀਨੇਸ਼ਨ ਕਿਸ ਨੂੰ ਦਿੱਤੀ ਜਾਵੇਗੀ?
ਇਟਲੀ ਵਿਚ ਰਹਿਣ ਵਾਲੇ 0-16 ਤੱਕ ਦੇ ਸਾਰੇ ਬੱਚਿਆਂ ਲਈ ਟੀਕਾਕਰਣ ਲਾਜ਼ਮੀ ਹੈ, ਜਿਸ ਨੂੰ ਸਕੂਲ ਵਿਚ ਵੀ ਦਰਸਾਉਣਾ ਪਵੇਗਾ, ਇਹ ਕਾਨੂੰਨ ਸਕੂਲ ਜਾਣ ਵਾਲੇ ਸਾਰੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਲਈ ਲਾਗੂ ਹੋਵੇਗਾ। ਇਸ ਕਾਨੂੰਨ ਦੀ ਪਾਲਣਾ ਇਟਲੀ ਵਿਚ ਰਹਿਣ ਵਾਲੇ ਸਾਰੇ ਵਿਅਕਤੀਆਂ (ਇਟਾਲੀਅਨ ਨਾਗਰਿਕ, ਵਿਦੇਸ਼ੀ) ਨੂੰ ਕਰਨੀ ਪਵੇਗੀ ਅਤੇ ਇਸਦੀ ਉਲੰਘਣਾ ਕਰਨ ਵਾਲੇ ਮਾਤਾ-ਪਿਤਾ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ।
ਵੈਕਸੀਨੇਸ਼ਨ ਕਿਸ ਤਰ੍ਹਾਂ ਕਰਵਾਈ ਜਾ ਸਕਦੀ ਹੈ?
ਇਸ ਲਈ ਬੱਚੇ ਦੇ ਮਾਤਾ ਸੀ ਯੂ ਪੀ (ਕੁਪ, ਚੈਂਤਰੋ ਯੂਨੀਫਿਕਾਤੋ ਦੀ ਪ੍ਰੀਨੋਤਾਸੀਓਨੇ ਸਾਨੀਤਾਰੀਆ) ਦੁਆਰਾ ਆਪਣੇ ਸਥਾਨਕ ਕੈਮਿਸਟ ਦੀ ਅਪਾਇੰਟਮੈਂਟ ਲੈ ਸਕਦੇ ਹਨ। ਨੈਸ਼ਨਲ ਵੈਕਸੀਨੇਸ਼ਨ ਕੈਲੰਡਰ (ਰਾਸ਼ਟਰੀ ਟੀਕਾਕਰਣ ਕੈਲੰਡਰ) ਵਿਚ ਜਨਮ ਤਾਰੀਖਾਂ-ਸਮੇਂ ਅਨੁਸਾਰ ਟੀਕਕਾਰਣ ਬਾਰੇ ਸਮਝਾਇਆ ਗਿਆ ਹੈ।
ਜਿਹੜੇ ਮਾਤਾ-ਪਿਤਾ ਇਸ ਸਿਸਟਮ ਨੂੰ ਸਮਝਣਾ ਚਾਹੁੰਦੇ ਹਨ, ਉਹ ਆਪਣੇ ਨਜ਼ਦੀਕੀ ਆਜੇਂਸੀਆ ਸਾਨੀਤਾਰੀਆ ਲੋਕਾਲੇ (ਆਸਲ, ਸਥਾਨਕ ਸਿਹਤ ਵਿਭਾਗ) ਵਿਚ ਲਾੱਗਇਨ ਕਰ ਕੇ ਪਾਸਵਰਡ ਪ੍ਰਾਪਤ ਕਰ ਸਕਦੇ ਹਨ।
ਸਮਾਂ ਸੀਮਾ :
ਪ੍ਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਸਾਰੇ ਬੱਚਿਆਂ ਦਾ ਟੀਕਾਕਰਣ 10 ਸਤੰਬਰ 2017 ਤੱਕ ਹੋ ਜਾਣਾ ਲਾਜ਼ਮੀ ਹੈ। ਇਸ ਤੋਂ ਇਲਾਵਾ 16 ਸਾਲ ਤੱਕ ਦੇ ਸਾਰੇ ਬੱਚਿਆਂ ਦਾ 31 ਅਕਤੂਬਰ 2017 ਤੱਕ ਟੀਕਾਕਰਣ ਹੋਣਾ ਜਰੂਰੀ ਹੈ।
ਜੇਕਰ ਇਸ ਨਿਰਧਾਰਤ ਸਮੇਂ ਅਨੁਸਾਰ ਮਾਤਾ-ਪਿਤਾ ਬੱਚੇ ਦਾ ਟੀਕਾਕਰਣ ਕਿਸੇ ਕਾਰਨ ਨਹੀਂ ਕਰਵਾਉਂਦੇ, ਤਾਂ ਉਹ ਇਸਦੀ ਸੂਚਨਾ ਆਪਣੇ ਨੇੜ੍ਹੇ ਦੇ ਆਸਲ ਵਿਚ ਦੇ ਕੇ ਇਸਦੇ ਅਧਾਰ ‘ਤੇ ਸਕੂਲ ਵਿਚ ਦਾਖਲੇ ਲਈ ਕਾਗਜ਼ੀ ਕਾਰਵਾਈ ਕਰ ਸਕਦੇ ਹਨ।
ਵਿਸ਼ੇਸ਼ ਛੁਟ :
ਕਿਸੇ ਖਾਸ ਕੇਸ ਵਿਚ ਸਕੂਲ ਸਿਰਫ ਡਾਕਟਰ ਦੇ ਪੱਤਰ ਨੂੰ ਸਵੀਕਾਰ ਕਰੇਗਾ, ਜਿਸ ਵਿਚ ਦੱਸਿਆ ਗਿਆ ਹੋਵੇ ਕਿ, ਕਿਉਂ ਮੈਡੀਕਲ ਕਾਰਨ ਕਰ ਕੇ ਬੱਚੇ ਦਾ ਟੀਕਾਕਰਣ ਨਹੀਂ ਕੀਤਾ ਜਾ ਸਕਦਾ।
ਜੁਰਮਾਨਾ :
ਜਿਹੜੇ ਪਰਿਵਾਰ ਬੱਚੇ ਦਾ ਟੀਕਾਕਰਣ ਨਹੀਂ ਕਰਵਾਉਂਦੇ ਉਨ੍ਹਾਂ ਨੂੰ 100-500 ਯੂਰੋ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਜੇਕਰ ਕੋਈ ਕਾਸ ਕਾਰਨ ਨਹੀਂ ਦੱਸਿਆ ਜਾਵੇਗਾ, ਤਾਂ ਬੱਚੇ ਨੂੰ ਸਕੂਲ ਵਿਚ ਦਾਖਲੇ ਤੋਂ ਰੋਕਿਆ ਜਾ ਸਕਦਾ ਹੈ ਅਤੇ ਮਾਤਾ-ਪਿਤਾ ਨੂੰ ਜੁਰਮਾਨਾ ਲਗਾਉਣਾ ਜਾਰੀ ਰਹਿ ਸਕਦਾ ਹੈ।
ਇਸ ਸਬੰਧੀ ਹਾੱਟਲਾਈਨ 1500 ‘ਤੇ ਡਾਇਲ ਕਰ ਕੇ ਮੁਫ਼ਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ