ਇਤਾਲਵੀ ਨੌਸੈਨਿਕਾਂ ਦੇ ਮਾਮਲੇ ਦੀ ਸੁਣਵਾਈ ਦੀ ਤਾਰੀਖ ਤੈਅ

ਰੋਮ (ਇਟਲੀ) 3 ਮਾਰਚ (ਬਿਊਰੋ) – ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਆਰੋਪੀ

ਇਤਾਲਵੀ ਨੌਸੈਨਿਕਾਂ ਦੇ ਮਾਮਲੇ ਦੀ ਸੁਣਵਾਈ ਦੀ ਤਾਰੀਖ ਤੈਅ ਹੋ ਗਈ ਹੈ। ਪਰਮਾਨੈਂਟ ਕੋਰਟ ਆਫ ਆਰਬਿਟਰੇਸ਼ਨ (ਪੀਸੀਏ) ਵਿੱਚ ਦੋਨਾਂ ਪੱਖਾਂ ਦੇ ਵਿੱਚ 30 ਅਤੇ 31 ਮਾਰਚ ਨੂੰ ਬਹਿਸ ਹੋਵੇਗੀ। ਪੀਸੀਏ ਦੇ ਮੁਤਾਬਿਕ ਇਟਲੀ ਦੀ ਅਰਜੀ ਉੱਤੇ ਭਾਰਤ ਨੇ 26 ਫਰਵਰੀ ਨੂੰ ਲਿਖਤੀ ਜਵਾਬ ਦੇ ਦਿੱਤੇ। ਇਟਲੀ ਨੇ ਪਿਛਲੇ ਸਾਲ 11 ਦਸੰਬਰ ਨੂੰ ਪੀਸੀਏ ਦਾ ਦਰਵਾਜਾ ਖੜਕਾਇਆ ਸੀ। ਨਿਆਂਧੀਕਰਣ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਸੁਣਵਾਈ ਸਭ ਦੇ ਲਈ ਖੁੱਲੀ ਹੋਵੇਗੀ। ਜ਼ਰੂਰਤ ਦੇ ਹਿਸਾਬ ਨਾਲ ਮਾਮਲੇ ਦੇ ਕੁਝ ਹਿੱਸਿਆਂ ਦੀ ਸੁਣਵਾਈ ਬੰਦ ਦਰਵਾਜਿਆਂ ਵਿੱਚ ਹੋ ਸਕਦੀ ਹੈ। 2012 ਵਿੱਚ ਐਨਰਿਕਾ ਲੇਕਸੀ ਨਾਮਕ ਸ਼ਿੱਪ (ਆਇਲ ਟੈਂਕਰ) ਕੇਰਲ ਦੇ ਨੇੜਿਉਂ ਗੁਜਰ ਰਿਹਾ ਸੀ। ਭਾਰਤੀ ਮਛੇਰਿਆਂ ਨੂੰ ਸਮੁੰਦਰੀ ਲੁਟੇਰਾ ਸਮਝ ਕੇ ਇਤਾਲਵੀ ਨੌਸੈਨਿਕਾਂ ਨੇ ਗੋਲੀ ਚਲਾ ਦਿੱਤੀ। ਇਸ ਵਿੱਚ ਦੋ ਮਛੇਰਿਆਂ ਦੀ ਮੌਤ ਹੋ ਗਈ। ਭਾਰਤ ਨੇ ਮਸੀਮਿਲਾਨੋ ਲਾਤੋਰੇ ਅਤੇ ਸਲਵਾਤੋਰੇ ਜਰੋਨੇ ‘ਤੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ। ਇਲਾਜ ਦੇ ਬਹਾਨੇ ਇਟਲੀ ਗਿਆ ਲਾਤੋਰੇ ਵਾਪਸ ਨਹੀਂ ਆਇਆ। ਇਟਲੀ ਹੁਣ ਆਪਣੇ ਦੂਜੇ ਨੌਸੈਨਿਕ ਜਰੋਨੇ ਨੂੰ ਵੀ ਵਾਪਸ ਭੇਜਣ ਦੀ ਮੰਗ ਕਰ ਰਿਹਾ ਹੈ।