ਐਚ – 1ਬੀ ਵੀਜ਼ਾ ਲਈ ਪ੍ਰੀਮੀਅਮ ਸੇਵਾ ਸ਼ੁਰੂ

visaਅਮਰੀਕਾ ਨੇ ਐਚ – 1ਬੀ ਵੀਜਾ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਪ੍ਰੀਮੀਅਮ ਸੇਵਾ ਸ਼ੁਰੂ ਕਰ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਦੇ ਇਸ ਕਦਮ ਨਾਲ ਬਿਨੇਕਾਰਾਂ ਨੂੰ ਘੱਟ ਸਮੇਂ ਵਿੱਚ ਵੀਜ਼ਾ ਮਿਲ ਸਕੇਗਾ। ਬਿਨੇਕਾਰਾਂ ਦੀ ਵਧਦੀ ਗਿਣਤੀ ਦੀ ਵਜ੍ਹਾ ਨਾਲ ਇਸਨੂੰ ਅਪ੍ਰੈਲ ਵਿੱਚ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਐਚ – 1ਬੀ ਵੀਜਾ ਭਾਰਤੀ ਆਈ ਟੀ ਪੇਸ਼ੇਵਰਾਂ ਦੇ ਵਿੱਚ ਬੇਹੱਦ ਹਰਮਨ ਪਿਆਰਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਐਚ – 1ਬੀ ਵੀਜਾ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਪ੍ਰੀਮੀਅਮ ਸੇਵਾ ਫਿਰ ਤੋਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਇਸਦੇ ਤਹਿਤ ਆਉਣ ਵਾਲੀਆਂ ਦਰਖ਼ਾਸਤਾਂ ‘ਤੇ 15 ਕੰਮਕਾਜੀ ਦਿਨਾਂ ਵਿੱਚ ਪ੍ਰਕਿਰਿਆ ਪੂਰੀ ਕਰ ਲਈ ਜਾਂਦੀ ਹੈ। ਨਿਰਧਾਰਤ ਮਿਆਦ ਵਿੱਚ ਪ੍ਰਕਿਰਿਆ ਪੂਰੀ ਨਾ ਹੋਣ ‘ਤੇ ਬਿਨੇਕਾਰਾਂ ਨੂੰ ਪ੍ਰੀਮੀਅਮ ਸੇਵਾ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ।
ਅਮਰੀਕੀ ਕੰਪਨੀਆਂ ਇਸ ਵੀਜਾ ਸਹੂਲਤ ਦਾ ਲਾਭ ਲੈਂਦੇ ਹੋਏ ਤਕਨੀਕੀ ਅਤੇ ਹੋਰ ਖੇਤਰ ਵਿੱਚ ਮੁਹਾਰਤ ਰੱਖਣ ਵਾਲੇ ਹਜਾਰਾਂ ਮਾਹਿਰਾਂ ਨੂੰ ਨਿਯੁਕਤ ਕਰਦੀਆਂ ਹਨ। ਮੌਜੂਦਾ ਕਾਨੂੰਨ ਦੇ ਤਹਿਤ ਇਮੀਗ੍ਰੇਸ਼ਨ ਵਿਭਾਗ ਸਾਲਾਨਾ 65 ਹਜਾਰ ਐਚ – 1ਬੀ ਵੀਜਾ ਜਾਰੀ ਕਰ ਸਕਦਾ ਹੈ। ਅਮਰੀਕੀ ਸੰਸਥਾਨਾਂ ਵੱਲੋਂ ਸਾਇੰਸ, ਟੈਕਨੋਲਾਜੀ, ਇੰਜੀਨਿਅਰਿੰਗ ਅਤੇ ਗਣਿਤ ਵਿੱਚ ਡਿਗਰੀ ਲੈਣ ਵਾਲਿਆਂ ਲਈ 20 ਹਜਾਰ ਵਾਧੂ ਵੀਜਾ ਜਾਰੀ ਕਰਨ ਦਾ ਪ੍ਰਸਤਾਵ ਹੈ।