ਕਾਰਾਬਿਨੇਰੀ ਵੱਲੋਂ ਵਿਆਹ ਕਰਵਾਉਂਦਾ ਜੋੜਾ ਗ੍ਰਿਫ਼ਤਾਰ?

marriageਤੋਰੀਨੋ (ਇਟਲੀ) 6 ਜੂਨ (ਪੰਜਾਬ ਐਕਸਪ੍ਰੈੱਸ) – ਤੋਰੀਨੋ ਵਿਖੇ ਇਟਾਲੀਅਨ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਇਕ ਜੋੜੇ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਇਹ ਚਰਚ ਵਿਚ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਸਨ। ਪ੍ਰਾਪਤ ਸਮਾਚਾਰ ਅਨੁਸਾਰ ਪੁਲਿਸ ਨੂੰ ਸੂਚਨਾ ਮਿਲਣ ‘ਤੇ ਕਿ ਇਹ ਜੋੜਾ ਜਾਅਲੀ ਵਿਆਹ ਕਰਵਾਉਣ ਜਾ ਰਿਹਾ ਹੈ, ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ 32 ਸਾਲਾ ਮੋਰੱਕੋ ਮੂਲ ਦੀ ਦੁਲਹਨ ਅਤੇ 51 ਸਾਲਾ ਇਟਾਲੀਅਨ ਦੁਲਹੇ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਜਾਂਚ ਪੜ੍ਹਤਾਲ ਕਰਨ ‘ਤੇ ਪੁਲਿਸ ਦੁਆਰਾ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਮੋਰੱਕੋ ਦੀ ਮਹਿਲਾ ਇਟਾਲੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਇਟਾਲੀਅਨ ਵਿਅਕਤੀ ਨਾਲ ਵਿਆਹ ਕਰਵਾ ਰਹੀ ਸੀ, ਜਦਕਿ ਇਟਾਲੀਅਨ ਵਿਅਕਤੀ ਪੈਸੇ ਲੈ ਕੇ ਇਸ ਜਾਅਲੀ ਵਿਆਹ ਰਾਹੀਂ ਮੋਰੱਕੋ ਦੀ ਮਹਿਲਾ ਦੀ ਮਦਦ ਕਰ ਰਿਹਾ ਸੀ। ਪੁਲਿਸ ਵੱਲੋਂ ਮਹਿਲਾ ਨੂੰ ਜਾਅਲੀ ਵਿਆਹ ਕਰਵਾਉਣ, ਅਤੇ ਇਟਾਲੀਅਨ ਵਿਅਕਤੀ ਨੂੰ ਗੈਰਕਾਨੂੰਨੀ ਇਮੀਗ੍ਰੇਸ਼ਨ ਵਿਚ ਸਾਥ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ