ਕਿਵੇਂ ਕੀਤੀ ਜਾਵੇ ਘਰੇਲੂ ਕਰਮਚਾਰੀਆਂ ਲਈ ਟੈਕਸ ਬੋਨਸ ਦੀ ਪ੍ਰਾਪਤੀ?

altਰੋਮ (ਇਟਲੀ) 29 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਘਰੇਲੂ ਕਰਮਚਾਰੀਆਂ ਨਾਲ ਸਬੰਧਿਤ ਟੈਕਸ ਬੋਨਸ 2014 ਕਿਸਨੂੰ ਅਤੇ ਕਿਵੇਂ ਪ੍ਰਾਪਤ ਹੋ ਸਕਦਾ ਹੈ?
ਘਰੇਲੂ ਕਰਮਚਾਰੀ, ਸਾਂਭ ਸੰਭਾਲ ਕਰਨ ਵਾਲੇ ਕਰਮਚਾਰੀ ਅਤੇ ਬੱਚਿਆਂ ਦੀ ਦੇਖਰੇਖ ਕਰਨ ਵਾਲੇ ਕਰਮਚਾਰੀਆਂ ਲਈ 2014 ਵਿਚ ਭਰੇ ਗਏ ਟੈਕਸ ਦਾ ਬੋਨਸ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ, 640 ਯੂਰੋ ਤੱਕ ਦੀ ਰਾਸ਼ੀ ਬੋਨਸ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ, ਇਹ ਬੋਨਸ ਸਰਕਾਰ ਵੱਲੋਂ ਪਿਛਲੇ ਸਾਲ ਘੋਸ਼ਿਤ ਕੀਤਾ ਗਿਆ।
ਬਾਕੀ ਹੋਰ ਕਰਮਚਾਰੀ ਪਹਿਲਾਂ ਹੀ ਮਹੀਨੇ ਦੇ ਮਹੀਨੇ ਪੇਅ-ਸਲਿੱਪ (ਬੂਸਤਾ ਪਾਗਾ) ਰਾਹੀਂ ਟੈਕਸ ਪ੍ਰਾਪਤ ਕਰਦੇ ਹਨ। ਘਰੇਲੂ ਕਰਮਚਾਰੀਆਂ ਦੇ ਖੇਤਰ ਵਿਚ ਹਾਲਾਤ ਕੁਝ ਭਿੰਨ ਹਨ, ਇਸ ਲਈ ਇਸ ਟੈਕਸ ਬੋਨਸ ਦੁਆਰਾ ਵਾਪਸੀ ਦੀ ਘੋਸ਼ਣਾ ਕੀਤੀ ਗਈ ਹੈ।
ਆਉਣ ਵਾਲੇ ਹਫਤਿਆਂ ਵਿਚ, ਕਾਫ ਦੀ ਮਦਦ ਜਾਂ ਸੀ ਏ (ਕੋਮੇਰਚਾਲੀਸਤਾ) ਦੁਆਰਾ 730 ਭਰ ਕੇ ਮਾਲਕ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਦੁਆਰਾ ਦਰਸਾਇਆ ਜਾ ਸਕਦਾ ਹੈ ਕਿ ਘਰੇਲੂ ਕਰਮਚਾਰੀ ਨੇ 2014 ਵਿਚ ਕਿੰਨੀ ਆਮਦਨ ਪ੍ਰਾਪਤ ਕੀਤੀ ਹੈ। ਇਸ ਘੋਸ਼ਣਾ ਦੇ ਅਧਾਰ ਉੱਤੇ ਹੀ ਟੈਕਸ ਵਾਪਸੀ, ਜਾਂ ਵਾਪਸੀ ਦੀ ਰਕਮ ਤੈਅ ਕੀਤੀ ਜਾਵੇਗੀ।
2014 ਵਿਚ ਜਿਨ੍ਹਾਂ ਦੀ ਆਮਦਨ 8000 ਯੂਰੋ ਤੋਂ ਵਧੇਰੇ ਅਤੇ 26,000 ਯੂਰੋ ਤੋਂ ਘੱਟ ਹੈ ਬੋਨਸ ਦੀ ਪ੍ਰਾਪਤੀ ਕਰ ਸਕਦੇ ਹਨ। ਵੱਧ ਤੋਂ ਵੱਧ 640 ਯੂਰੋ (ਮਈ ਤੋਂ ਦਸੰਬਰ 2014 ਤੱਕ 80 ਯੂਰੋ ਪ੍ਰਤੀ ਹਫਤਾ) ਦੀ ਰਾਸ਼ੀ ਦੀ ਪ੍ਰਾਪਤੀ ਹੋ ਸਕਦੀ ਹੈ।
ਉਪਰੋਕਤ 640 ਯੂਰੋ (ਜਾਂ ਘੱਟ) ਦੀ ਰਾਸ਼ੀ ਪੇਸ਼ਗੀ ਦੇ ਤੌਰ ‘ਤੇ ਦਿੱਤੀ ਜਾਵੇਗੀ, ਜੋ ਕਿ ਭੁਗਤਾਨ ਕੀਤੇ ਜਾਣ ਵਾਲੇ ਟੈਕਸ ਵਿਚੋਂ ਕੱਟੀ ਜਾਵੇਗੀ, ਰਕਮ ਦੀ ਅਦਾਇਗੀ ਬੈਂਕ ਖਾਤੇ ਜਾਂ ਡਾਕਖਾਨੇ ਦੇ ਖਾਤੇ ਵਿਚ ਕੀਤੀ ਜਾਵੇਗੀ।
ਬਹੁਤ ਸਾਰੇ ਕਰਮਚਾਰੀ ਇਸ ਬੋਨਸ ਤੋਂ ਵਾਂਝੇ ਵੀ ਰਹਿ ਜਾਣਗੇ, ਕਿਉਂਕਿ ਉਨ੍ਹਾਂ ਦੀ ਆਮਦਨ ਦਰ 8000 ਯੂਰੋ ਤੋਂ ਘੱਟ ਹੈ। ਇਸਦਾ ਇਕ ਕਾਰਨ ਇਹ ਵੀ ਹੈ ਕਿ ਕਾਨੂੰਨੀ ਤੌਰ ‘ਤੇ ਕੀਤੀ ਗਈ ਘੋਸ਼ਣਾ ਵਿਚ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਦਰਸਾਏ ਜਾਂਦੇ ਹਨ। 

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।