ਕੌਂਤਰੀਬਿਊਤੀ ਦਾ ਭੁਗਤਾਨ

inps10 ਅਪ੍ਰੈਲ ਤੱਕ ਇੰਪਸ ਨੂੰ ਘਰੇਲੂ ਕਰਮਚਾਰੀਆਂ ਦੀ ਕੌਂਤਰਬਿਊਤੀ ਦਾ ਭੁਗਤਾਨ ਕੀਤਾ ਜਾਣਾ ਲਾਜ਼ਮੀ ਹੈ। ਇਹ ਭੁਗਤਾਨ ਦੀ ਕਿਸ਼ਤ ਜਨਵਰੀ, ਫਰਵਰੀ, ਮਾਰਚ 2018 ਦੀ ਹੈ। ਇਸ ਭੁਗਤਾਨ ਨੂੰ ਡਾਕਖਾਨੇ ਦੀ ਰਸੀਦ ਜਰੀਏ ਵੀ ਇੰਪਸ ਨੂੰ ਤਾਰਿਆ ਜਾ ਸਕਦਾ ਹੈ। ਜਿਨ੍ਹਾਂ ਮਾਲਕਾਂ ਨੂੰ ਇਹ ਭੁਗਤਾਨ ਰਸੀਦ ਡਾਕ ਰਾਹੀਂ ਨਹੀਂ ਪਹੁੰਚੀ, ਉਹ ਇੰਪਸ ਦੇ ਦਫ਼ਤਰ ਤੋਂ ਟੈਲੀਫੋਨ ਰਾਹੀਂ ਇਸਦੀ ਮੰਗ ਕਰ ਸਕਦੇ ਹਨ। ਇਸ ਲਈ ਟੈਲੀਫੋਨ ਨੰਬਰ 803164 ‘ਤੇ ਕਾਲ ਕੀਤੀ ਜਾ ਸਕਦੀ ਹੈ। ਇਸਦਾ ਭੁਗਤਾਨ ੱੱੱ।ਨਿਪਸ।ਟਿ ਰਾਹੀਂ ਆੱਨਲਾਈਨ ਵੀ ਕੀਤਾ ਜਾ ਸਕਦਾ ਹੈ। ਕੌਂਤਰੀਬਿਊਤੀ ਦਾ ਭੁਗਤਾਨ ਡਾਕਖਾਨੇ ਤੋਂ ਇਲਾਵਾ ਤਾਬਾਕੀਏਰੀਏ ‘ਤੇ ਵੀ ਕਰਨਾ ਸੰਭਵ ਹੈ। ਭੁਗਤਾਨ 1 ਤੋਂ 10 ਅਪ੍ਰੈਲ ਤੱਕ ਜਮਾਂ ਹੋਣਾ ਲਾਜ਼ਮੀ ਹੈ। ਕੰਮ ਦਾ ਰਿਸ਼ਤਾ ਖਤਮ ਹੋਣ ‘ਤੇ ਇਹ ਭੁਗਤਾਨ 10 ਦਿਨ ਅੰਦਰ ਕਰਨਾ ਜਰੂਰੀ ਹੈ। ਦਿਤੀ ਗਈ ਸਾਰਣੀ ਕੰਮ ਦਾ ਪੱਕਾ ਕੰਟਰੈਕਟ ਅਤੇ ਘੱਟ ਸਮੇਂ ਦੇ ਕੰਟਰੈਕਟ ਤੇ ਕੰਮ ਕਰਨ ਵਾਲਿਆਂ ਲਈ ਦੋ ਹਿਸਿਆਂ ਵਿਚ ਵੰਡੀ ਗਈ ਹੈ। ਭੁਗਤਾਨ ਅਤੇ ਇਸ ਸਬੰਧੀ ਸਾਰੀਆਂ ਸ਼ਰਤਾਂ ਆਰਟੀਕਲ 1, ਡੀਪੀਆਰ 31 ਦਸੰਬਰ 1971 ਨੰਬਰ 1403 ਤਹਿਤ ਵਿਚਾਰਿਆ ਜਾਂਦਾ ਹੈ। ਧਿਅਨਦੇਣ ਯੋਗ ਹੈ ਕੀ ਥੋੜੇ ਚਿਰ ਦੇ ਕੰਮ ਦੇ ਕੰਟਰੈਕਟ ਲਈ ਵਧੇਰਾ ਟੈਕਸ ਤਾਰਨਾ ਪਵੇਗਾ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ