ਕ੍ਰਿਸਮਸ ਦੌਰਾਨ ਇਟਲੀ ਵਿਚ ਸੈਲਾਨੀਆਂ ਦਾ ਵਾਧਾ

xmasਰੋਮ (ਇਟਲੀ) 27 ਦਸੰਬਰ (ਪੰਜਾਬ ਐਕਸਪ੍ਰੈੱਸ) – ਕ੍ਰਿਸਮਸ ਦੀਆਂ ਛੁੱਟੀਆਂ ਵਿਚ ਇਟਲੀ ਵਿਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਇਟਾਲੀਅਨ ਟੂਰਿਸਟ ਏਜੰਸੀ ਦੇ ਅੰਕੜਿਆਂ ਅਨੁਸਾਰ ਟੂਰਿਜ਼ਮ ਖੇਤਰ ਵਿਚ 51% ਦਾ ਵਾਧਾ ਹੋਇਆ ਹੈ। ਇਸ ਰਿਪੋਰਟ ਦੀ ਖੋਜ ਅਨੁਸਾਰ ਇਸ ਵਾਧੇ ਦੌਰਾਨ 39,3% ਵਪਾਰਕ ਖੇਤਰ ਦੇ ਮਾਹਿਰਾਂ ਅਨੁਸਾਰ ਵਿਕਰੀ ਵੀ ਸਥਿਰ ਰਹੀ, ਜਦਕਿ 9,7% ਦੇ ਅਨੁਸਾਰ ਵਿਕਰੀ ਵਿਚ ਕੁਝ ਗਿਰਾਵਟ ਦੇਖਣ ਨੂੰ ਮਿਲੀ। ਉਪਰੋਕਤ ਅੰਕੜੇ ਟੂਰ ਆੱਪਰੇਟਰ, ਯੂਰਪ ਅਤੇ ਵਿਦੇਸ਼ੀ ਬਜਾਰਾਂ ਦੀ ਜਾਣਕਾਰੀ ਦੇ ਅਧਾਰ ‘ਤੇ ਜਾਰੀ ਕੀਤੇ ਗਏ ਹਨ। ਇਟਲੀ ਦੀ ਰਾਜਧਾਨੀ ਰੋਮ ਸ਼ਹਿਰ ਇਸ ਵਾਧੇ ਵਿਚ ਸਭ ਤੋਂ ਮੁਹਰੀ ਰਿਹਾ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ