ਕੰਮ ਕਰਦੇ ਸਮੂਹ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕੀਤਾ ਜਾਵੇ-ਬੋਨੀਨੋ

ਲੇਗਾ ਨਾੱਰਦ ਦੇ ਕਹਿਣ ’ਤੇ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਨਜ਼ਰਅੰਦਾਜ
workerਰੋਮ, 10 ਜੂਨ (ਵਰਿੰਦਰ ਕੌਰ ਧਾਲੀਵਾਲ) – ਪਰਜਾਤੰਤਰਵਾਦੀ ਪਾਰਟੀ ਦੀ ਲੀਡਰ ਐਮਾ ਬੋਨੀਨੋ ਨੇ ਇਟਾਲੀਅਨ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਕੰਮ ਕਰਦੇ ਸਮੂਹ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕਾ ਕਰੇ। ਉਨ੍ਹਾਂ ਕਿਹਾ ਕਿ, ਜਿਹੜੇ ਗੈਰਕਾਨੂੰਨੀ ਵਿਦੇਸ਼ੀਆਂ ਕੋਲ ਪੱਕੇ ਕੰਮ ਹਨ, ਉਹ ਇਟਲੀ ਵਿਚ ਪੱਕੇ ਕੀਤੇ ਜਾਣ। ਜਿਸ ਨਾਲ ਉਹ ਆਪਣਾ ਬਣਦਾ ਟੈਕਸ ਅਤੇ ਸਮਾਜਿਕ ਸੁਰੱਖਿਆ ਭੁਗਤਾਨ ਜਮਾ ਕਰਵਾ ਇਟਲੀ ਦੀ ਅਰਥ ਵਿਅਸਥਾ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ, ਲੇਗਾ ਨਾੱਰਦ ਦੇ ਕਹਿਣ ’ਤੇ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਸ੍ਰੀਮਤੀ ਬੋਨੀਨੋ ਨੇ ਸਪਸ਼ਟ ਕੀਤਾ ਕਿ, ਦੇਸ਼ ਨੂੰ ਸਚਾਈ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਯੂਰਪੀ ਅੰਕੜਿਆਂ ਅਨੁਸਾਰ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਬਜੁਰਗ ਹੋ ਰਿਹਾ ਹੈ। ਇਸਨੂੰ ਬਚਾਉਣ ਲਈ ਯੂਰਪ ਅਨੁਸਾਰ 69 ਮਿਲੀਅਨ ਵਿਦੇਸ਼ੀ ਕਰਮਚਾਰੀਆਂ ਦੀ ਲੋੜ ਹੈ, ਜਿਹੜੇ ਆਪਣੇ ਪਰਿਵਾਰ ਸਮੇਤ 100 ਮਿਲੀਅਨ ਯੂਰਪੀ ਅਬਾਦੀ ਦਾ ਹਿੱਸਾ ਬਣ ਸਕਣ।