ਗੈਰਕਾਨੂੰਨੀ ਵਿਦੇਸ਼ੀਆਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਇਨਕਾਰ

ਰੋਮ, 25 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਵੇਨੇਸੀਆ ਜੀਉਲੀਆ ਦੀ ਖੇਤਰੀ ਕੌਂਸਲ ਨੇ ਲੇਗਾ ਨਾੱਰਦ ਵੱਲੋਂ ਸਰਕਾਰ ਨੂੰ ਪੇਸ਼ ਕੀਤੇ। ਉਸ ਬਿੱਲ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਡਾਕਟਰ ਜਾਂ ਹਸਪਤਾਲ ਵੱਲੋਂ ਇਲਾਜ ਕਰਵਾਉਣ ਗਏ ਗੈਰਕਾਨੂੰਨੀ ਵਿਦੇਸ਼ੀ ਦੀ ਜਾਣਕਾਰੀ ਪੁਲਿਸ ਨੂੰ ਦੇਣ ਦਾ ਪ੍ਰਸਤਾਵ ਸੀ। ਕੌਂਸਲ ਅਨੁਸਾਰ ਇਹ ਮਾਨਵਤਾ ਦੇ ਖਿਲਾਫ ਹੈ ਅਤੇ ਡਾਕਟਰੀ ਸਹਾਇਤਾ ਦੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।