ਘੱਟ ਉਮਰ ਦੇ ਅਨੇਕ ਸ਼ਰਨਾਰਥੀ ਗੁਲਾਮੀ ਅਤੇ ਦੇਹ ਵਪਾਰ ਦੀ ਦਲਦਲ ਵਿੱਚ ਧੱਸਣ ਨੂੰ ਮਜਬੂਰ

minorਰੋਮ (ਇਟਲੀ) (ਵਰਿੰਦਰ ਕੌਰ ਧਾਲੀਵਾਲ) – ਸੰਯੁਕਤ ਰਾਸ਼ਟਰ ਦੀ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਏਜੰਸੀ ਯੂਨੀਸੈਫ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਦੋ ਸਾਲ ਵਿੱਚ ਦੁਨੀਆ ਭਰ ਤੋਂ ਤਿੰਨ ਲੱਖ ਤੋਂ ਜਿਆਦਾ ਬੱਚਿਆਂ ਨੇ ਇਕੱਲੇ ਪਲਾਇਨ ਕੀਤਾ ਹੈ, ਅਤੇ ਇਹ ਚਲਨ ਤੇਜੀ ਵਧ ਰਿਹਾ ਹੈ। ਇਸਦੀ ਵਜ੍ਹਾ ਨਾਲ ਘੱਟ ਉਮਰ ਦੇ ਅਨੇਕ ਸ਼ਰਨਾਰਥੀ ਗੁਲਾਮੀ ਅਤੇ ਦੇਹ ਵਪਾਰ ਦੀ ਦਲਦਲ ਵਿੱਚ ਧੱਸਣ ਨੂੰ ਮਜਬੂਰ ਹਨ।
ਯੂਨੀਸੈਫ ਦਾ ਕਹਿਣਾ ਹੈ ਕਿ, ਇਕੱਲੇ ਯਾਤਰਾ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਸਾਲ 2010 – 2011 ਤੋਂ ਪੰਜ ਗੁਣਾ ਵਾਧਾ ਹੋਇਆ ਹੈ। ਯੂਨੀਸੈਫ ਨੇ ਕਿਹਾ ਕਿ, ਇਨ੍ਹਾਂ ਵਿਚੋਂ 1æ70 ਲੱਖ ਬੱਚਿਆਂ ਨੇ ਸਾਲ 2015 – 16 ਵਿੱਚ ਯੂਰਪ ਵਿੱਚ ਸ਼ਰਣ ਲਈ। ਇਨ੍ਹਾਂ ਵਿਚੋਂ ਅਨੇਕ ਸ਼ਰਨਾਰਥੀ ਭੂਮੱਧ ਸਾਗਰ ਦੀ ਦੁਰਗਮ ਯਾਤਰਾ ਕਰ ਇੱਥੇ ਪੁੱਜੇ, ਜਿੱਥੇ ਇੱਕ ਅਨੁਮਾਨ ਦੇ ਮੁਤਾਬਿਕ ਪਿਛਲੇ ਸਾਲ ਅਣਗਿਣਤ ਬੱਚਿਆਂ ਦੀ ਡੱਬ ਕੇ ਮੌਤ ਹੋ ਗਈ ਸੀ।
ਯੂਨੀਸੈਫ ਦੇ ਮੁਤਾਬਿਕ ਇਹ ਬੱਚੇ ਮੁੱਖ ਰੂਪ ਵਿਚ ਏਰਿਟਰਿਆ, ਗਾਂਬੀਆ, ਨਾਇਜੀਰੀਆ, ਮਿਸਰ ਅਤੇ ਗਿਨੀ ਜਿਹੇ ਅਫਰੀਕੀ ਦੇਸ਼ਾਂ ਤੋਂ ਆਏ। ਯੂਨੀਸੈਫ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ, ਤਸਕਰ ਆਪਣੇ ਲਾਭ ਲਈ ਉਨ੍ਹਾਂ ਦਾ ਇਸਤੇਮਾਲ ਕਰਦੇ ਹਨ। ਸੀਮਾ ਪਾਰ ਕਰਨ ਵਿੱਚ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਗੁਲਾਮ ਦੇ ਰੂਪ ਵਿੱਚ ਵੇਚ ਦਿੰਦੇ ਹਨ ਜਾਂ ਫਿਰ ਦੇਹ ਵਪਾਰ ਵਿੱਚ ਧਕੇਲ ਦਿੰਦੇ ਹਨ। ਇਹ ਅਣ-ਉਚਿਤ ਹੈ ਕਿ ਅਸੀਂ ਇਨ੍ਹਾਂ ਸ਼ਿਕਾਰੀਆਂ ਤੋਂ ਬੱਚਿਆਂ ਦਾ ਸਮਰੱਥ ਬਚਾਅ ਨਹੀਂ ਕਰ ਪਾ ਰਹੇ ਹਾਂ। ਸਾਲ 2016 ਅਤੇ ਸਾਲ 2017 ਦੀ ਸ਼ੁਰੂਆਤ ਵਿੱਚ ਇਨ੍ਹਾਂ ਵਿਚੋਂ ਲਗਭਗ 92 ਫੀਸਦੀ ਲੜਕੇ ਅਤੇ ਲੜਕੀਆਂ ਨੌਕਾਵਾਂ ਵਿੱਚ ਸਵਾਰ ਹੋ ਕੇ ਇਟਲੀ ਆਏ। ਇਹ ਇਕੱਲੇ ਹੀ ਯਾਤਰਾ ਉੱਤੇ ਆਏ ਜਾਂ ਫਿਰ ਯਾਤਰਾ ਦੇ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਨਾਲੋਂ ਵਿਛੜ ਗਏ।