ਚੰਪੀਨੋ ਏਅਰਪੋਰਟ, ਸਭ ਤੋਂ ਬੁਰੇ ਹਵਾਈ ਅੱਡਿਆਂ ਵਿਚ 12ਵੇਂ ਨੰਬਰ ‘ਤੇ

aciampinoਇਟਲੀ ਦੀ ਰਾਜਧਾਨੀ ਰੋਮ ਦੇ ਚੰਪੀਨੋ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਬੁਰੇ ਹਵਾਈ ਅੱਡਿਆਂ ਵਿਚ 12ਵੇਂ ਨੰਬਰ ਉੱਤੇ ਰੱਖਿਆ ਗਿਆ ਹੈ।
ਟਰੈਵਲ ਸਾਈਟ ‘ਸਲੀਪਿੰਗ ਐਟ ਏਅਰਪੋਰਟਸ’ ਵੱਲੋਂ ਕੀਤੀ ਗਈ ਇਕ ਖੋਜ ਦੇ ਨਤੀਜਿਆਂ ਵਿਚ ਚੰਪੀਨੋ ਏਅਰਪੋਰਟ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਤ੍ਰਿਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਗੇ ਹੈ। ਸਰਵੇਖਣ ਵਿਚ ਇਕ ਵਿਅਕਤੀ ਵੱਲੋਂ ਇਸ ਬਾਰੇ ਬੋਲਦਿਆਂ ਦੱਸਿਆ ਗਿਆ ਕਿ, ਮੈਨੂੰ ਅਤੇ 200 ਹੋਰ ਲੋਕਾਂ ਨੂੰ ਬਾਹਰ ਸੌਣਾ ਪਿਆ, ਕਿਉਂਕਿ ਕਿਸੇ ਨੇ ਵੀ ਸੂਚਿਤ ਨਹੀਂ ਕੀਤਾ ਸੀ ਕਿ ਰਾਤ ਦੇ ਸਮੇਂ ਹਵਾਈ ਅੱਡਾ ਬੰਦ ਹੋਵੇਗਾ।
ਰੋਮ ਵਿਚ ਫਿਊਮੀਚੀਨੋ ਤੋਂ ਬਾਅਦ ਚੰਪੀਨੋ ਦੂਸਰਾ ਹਵਾਈ ਅੱਡਾ ਹੈ, ਜਿੱਥੇ ਜਿਆਦਾਤਰ ਬਜ਼ਟ ਏਅਰਲਾਈਨਜ਼ ਦੁਆਰਾ ਹੀ ਚੱਲਦਾ ਹੈ। ਚੰਪੀਨੋ ਦਾ ਏਅਰਪੋਰਟ ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਚਾਰ ਵਜੇ ਤੱਕ ਬੰਦ ਕਰ ਦਿੱਤਾ ਜਾਂਦਾ ਹੈ। ਜਿਹੜੇ ਯਾਤਰੀ ਸਵੇਰ ਉਡਾਣ ਲਈ, ਠੰਡ ਵਿਚ ਏਅਰਪੋਰਟ ਦੇ ਅੰਦਰ ਰਾਤ ਗੁਜਾਰਨਾ ਚਾਹੁੰਦੇ ਹਨ, ਏਅਰਪੋਰਟ ਸਟਾੱਫ ਵੱਲੋਂ ਉਨ੍ਹਾਂ ਨੂੰ ਅੱਡੇ ਤੋਂ ਬਾਹਰ ਜਾਣ ਲਈ ਕਿਹਾ ਜਾਂਦਾ ਹੈ।
ਸੂਚੀ ਦੇ ਸਾਰੇ ਹਵਾਈ ਅੱਡਿਆਂ ਨੂੰ ਅੱਠ ਸ਼੍ਰੇਣੀਆਂ ਜਿਵੇਂ ਕਿ ਆਰਾਮ, ਸੇਵਾਵਾਂ, ਭੋਜਨ ਦੇ ਵਿਕਲਪ, ਇਮੀਗ੍ਰੇਸ਼ਨ/ਸੁਰੱਖਿਆ, ਗਾਹਕ ਸੇਵਾ, ਸਫ਼ਾਈ, ਨੇਵੀਗੇਸ਼ਨ ਅਤੇ ਟ੍ਰਾਂਜਿਟ ਅਤੇ ਸੌਣ ਦੀ ਸੁਵਿਧਾ ਦੇ ਅਨੁਸਾਰ ਦਰਜਾ ਦਿੱਤਾ ਗਿਆ ਸੀ। ਦੁਨੀਆ ਦੇ ਸਭ ਤੋਂ ਬੁਰੇ ਏਅਰਪੋਰਟ, ਦੀ ਸੂਚੀ ਵਿਚ ਦਿਖਾਈ ਦੇਣ ਵਾਲੇ ਹਵਾਈ ਅੱਡੇ ਉਹ ਹਨ ਜਿਨ੍ਹਾਂ ਕੋਲ ਸਵਾਰੀਆਂ ਨੂੰ ਸੱਚਮੁਚ ਹੀ ਨਾਰਾਜ਼ ਕਰਨ ਦੀ ਸਮਰੱਥਾ ਹੈ। ਇਨਾਂ ਟਰਮੀਨਲਾਂ ਦੇ ਅੰਦਰ, ਇੱਕ ਸਫ਼ਰ ਹੀ ਯਾਤਰੀ ਅਨੁਭਵ ਵਿੱਚ   ਬੇਤਹਾਸ਼ਾ ਨਾਰਾਜਗੀ ਪੈਦਾ ਕਰਦਾ ਹੈ।
ਚੰਪੀਨੋ ਏਅਰਪੋਰਟ ਦੇ ਅਧਿਕਾਰੀ ਇਸ ਗੱਲ ਤੋਂ ਥੋੜਾ ਸਕੂਨ ਜਰੂਰ ਮਹਿਸੂਸ ਕਰ ਸਕਦੇ ਹਨ ਕਿ ਸੁਡਾਨ ਦੇ ਜੂਬਾ ਅੰਤਰਰਾਸ਼ਟਰੀ ਹਵਾਈ ਅੱਡੇ ਨਾਲੋਂ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਜਿਸ ਨੂੰ ਕਿ ਦੁਨੀਆ ਦੇ ਸਭ ਤੋਂ ਬੁਰੇ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੰਡਨ ਦੇ 11ਵੇਂ ਸਥਾਨ ‘ਤੇ ਰਹੇ ਲੂਤੋਂ ਹਵਾਈ ਅੱਡੇ ਨਾਲੋਂ ਵੀ ਚੰਪੀਨੋ ਦਾ ਪ੍ਰਦਰਸ਼ਨ ਬਿਹਤਰ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ