ਜੇਕਰ, ਵਿਦੇਸ਼ੀ ਸੈਲਾਨੀ ਦੇ ਤੌਰ ‘ਤੇ ਦਾਖਲ ਹੁੰਦਾ ਹੈ ਤਾਂ, ਰਿਹਾਇਸ਼ੀ ਸਥਾਨ ਸਬੰਧੀ ਘੋਸ਼ਣਾ ਕਰਨੀ ਜਰੂਰੀ

touristਜਿਹੜੇ ਵਿਦੇਸ਼ੀ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿੰਦੇ ਅਤੇ ਕੰਮ ਕਰਦੇ ਹਨ, ਜੇਕਰ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਸੈਲਾਨੀ ਵੀਜ਼ੇ ‘ਤੇ ਆਉਂਦਾ ਹੈ, ਤਾਂ ਕੀ ਉਨ੍ਹਾਂ ਨੂੰ ਜਾਂ ਦੇਸ਼ ਅੰਦਰ ਆਉਣ ਵਾਲੇ ਸੈਲਾਨੀ ਨੂੰ ਇਸ ਸਬੰਧੀ ਕੋਈ ਘੋਸ਼ਣਾ ਸਰਕਾਰੀ ਤੌਰ ‘ਤੇ ਕਰਨ ਦੀ ਜਰੂਰਤ ਪੈਂਦੀ ਹੈ?
ਯੂਰਪੀਅਨ ਯੂਨੀਅਨ ਦੇ ਦੇਸ਼ ਇਟਲੀ ਵਿਚ ਜੇਕਰ ਕੋਈ ਵਿਦੇਸ਼ੀ ਸੈਲਾਨੀ ਦੇ ਤੌਰ ‘ਤੇ ਦਾਖਲ ਹੁੰਦਾ ਹੈ ਤਾਂ ਜਰੂਰੀ ਹੈ ਕਿ ਇਸ ਸਮੇਂ ਦੌਰਾਨ ਸੈਲਾਨੀ ਜਿੱਥੇ ਰਹੇਗਾ ਉਸ ਸਬੰਧੀ ਉਹ ਘੋਸ਼ਣਾ ਕਰੇ। ਹੋਟਲ, ਕੋਈ ਨਿੱਜੀ ਸਥਾਨ ਜਾਂ ਕਿਸੇ ਵੀ ਤਰ੍ਹਾਂ ਦੇ ਰਿਹਾਇਸ਼ੀ ਸਥਾਨ ਉੱਤੇ ਸੈਲਾਨੀ ਠਹਿਰੇਗਾ, ਸਬੰਧੀ ਘੋਸ਼ਣਾ ਕਰਨੀ ਬੇਹੱਦ ਜਰੂਰੀ ਹੈ।
ਇਟਾਲੀਅਨ ਨਾਗਰਿਕ ਜਾਂ ਵਿਦੇਸ਼ੀ ਜਿਹੜੇ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ, ਰਿਹਾਇਸ਼ ਦੇ ਮਾਲਕ ਹੋਣ ਜਾਂ ਕਿਰਾਏ ‘ਤੇ ਰਹਿ ਰਹੇ ਹੋਣ ਜੇਕਰ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਉਨ੍ਹਾਂ ਕੋਲ ਕੁਝ ਸਮੇਂ ਲਈ ਰਹਿਣ ਆਉਂਦਾ ਹੈ ਤਾਂ ਇਸ ਸਬੰਧੀ ਸਰਕਾਰੀ ਤੌਰ ‘ਤੇ ਘੋਸ਼ਣਾ ਕਰਨੀ ਜਰੂਰੀ ਹੈ। ਉਪਰੋਕਤ ਦਸਤਾਵੇਜ਼ (ਫੋਟੋ ਵਾਲਾ ਨਿੱਜੀ ਪਹਿਚਾਣ ਦਸਤਾਵੇਜ਼ ਜੋ ਦਸਤਖ਼ਤ ਕੀਤਾ ਗਿਆ ਹੋਵੇ ਵੀ ਨਾਲ ਲਗਾਉਣਾ ਜਰੂਰੀ) ਕੌਂਸਲੇਟ ਵਿਚ ਸੈਲਾਨੀ ਵੀਜ਼ਾ ਦਾ ਦਾਖਲਾ ਪ੍ਰਾਪਤ ਕਰਨ ਸਮੇਂ ਜਮਾਂ ਕਰਵਾਉਣਾ ਜਰੂਰੀ ਹੈ।
ਜਿਹੜੇ ਦੇਸ਼ਾਂ ਦਾ ਵੀਜ਼ਾ ਸਬੰਧੀ ਇਟਲੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਹੋਇਆ ਹੋਵੇ, ਉਨ੍ਹਾਂ ਦੇਸ਼ਾਂ ਦੇ ਨਾਗਰਿਕ ਜੇਕਰ ਇਟਲੀ ਵਿਚ ਸੈਲਾਨੀ ਦੇ ਤੌਰ ‘ਤੇ ਥੋੜੇ ਸਮੇਂ ਲਈ ਆਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨਾਗਰਿਕਾਂ ਨੂੰ ਵੀ ਉਪਰੋਕਤ ਦਸਤਾਵੇਜ਼ ਪੇਸ਼ ਕਰਨਾ ਪਵੇਗਾ ਕਿ ਉਹ ਸੈਲਾਨੀ ਸਮੇਂ ਦੌਰਾਨ ਕਿੱਥੇ ਰਹਿਣਗੇ, ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸਿਰਫ ਇਹ ਛੂਟ ਦਿੱਤੀ ਗਈ ਹੈ ਕਿ ਉਹ ਇਹ ਦਸਤਾਵੇਜ਼ ਇਟਲੀ ਅੰਦਰ ਪ੍ਰਵੇਸ਼ ਕਰਨ ਮੌਕੇ ਬਾੱਡਰ ਪੁਲਿਸ ਨੂੰ ਪੇਸ਼ ਕਰ ਸਕਦੇ ਹਨ।
ਸੈਲਾਨੀ ਵੀਜ਼ਾ ਦੇ ਨਾਲ, ਸੈਲਾਨੀ ਅਤੇ ਇਟਲੀ ਅੰਦਰ ਰਹਿਣ ਵਾਲੇ ਰਿਸ਼ਤੇਦਾਰ ਦੇ ਪੂਰੇ ਦਸਤਾਵੇਜ਼, ਇਟਲੀ ਵਿਚ ਰਹਿਣ ਦਾ ਕੁੱਲ ਸਮਾਂ, ਕਿਸ ਮਕਸਦ ਲਈ ਵਿਦੇਸ਼ੀ ਇਟਲੀ ਆਇਆ ਹੈ, ਜੇਕਰ ਸੈਲਾਨੀ ਦਸਤਾਵੇਜ਼ਾਂ ਦੇ ਨਾਲ ਨਿਰਧਾਰਤ ਬੈਂਕ ਗਾਰੰਟੀ ਨਹੀਂ ਲਗਾ ਸਕਿਆ ਤਾਂ ਇਟਲੀ ਵਿਚ ਰਹਿਣ ਵਾਲੇ ਪਰਿਵਾਰਕ ਮੈਂਬਰ ਵੱਲੋਂ ਜਾਰੀ ਕੀਤੀ ਗਈ ਬੈਂਕ ਗਾਰੰਟੀ, ਇਟਲੀ ਵਿਚ ਰਹਿਣ ਵਾਲੇ ਸਮੇਂ ਦੌਰਾਨ ਸੈਲਾਨੀ ਦੀ ਸਿਹਤ ਸਬੰਧੀ ਇਸ਼ੋਰੈਂਸ ਆਦਿ ਨਾਲ ਨੱਥੀ ਕਰਨੇ ਬੇਹੱਦ ਲਾਜ਼ਮੀ ਹਨ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ