ਟਮਾਟਰ ਦੇ ਖੇਤਾਂ ਵਿਚ 15,000 ਭੰਗ ਦੇ ਬੂਟੇ ਫੜੇ

ਇਟਲੀ ਵਿਚ ਮਾਰੀਜੁਆਨਾ ਦੀ ਖੇਤੀ ਕਰਨਾ ਕਾਨੂੰਨੀ ਅਪਰਾਧ

marijuanaਦੱਖਣੀ ਇਟਲੀ ਵਿਚ ਇਟਾਲੀਅਨ ਪੁਲਿਸ ਨੇ ਡ੍ਰੋਨ ਦੀ ਮਦਦ ਨਾਲ ਸੀਚੀਲੀਅਨ ਟਮਾਟਰ ਦੇ ਖੇਤਾਂ ਵਿਚ 15,000 ਭੰਗ ਦੇ ਬੂਟੇ ਫੜੇ ਹਨ। ਡਰੱਗ ਸਕੂਆਡ ਰਾਗੂਸਾ ਦਾ ਇਸ ਸਬੰਧੀ ਕਹਿਣਾ ਹੈ ਕਿ, ਇਨਾਂ ਪੌਦਿਆਂ ਵਿਚੋਂ 6 ਟੱਨ ਮਾਰੀਜੁਆਨਾ (ਭੰਗ) ਪ੍ਰਾਪਤ ਕੀਤੀ ਜਾਣੀ ਸੀ, ਜਿਸਦੀ ਕੀਮਤ ਬਜਾਰ ਵਿਚ ਕਈ ਮਿਲੀਅਨ ਯੂਰੋ ਦੇ ਵਿਚ ਆਂਕੀ ਗਈ ਹੈ।
ਮਾਰੀਜੁਆਨਾ ਦੇ ਬੂਟਿਆਂ ਨੂੰ ਗ੍ਰੀਨਹਾਊਸ ਵਿਚ ਦੋਨੇਂ ਪਾਸੇ ਟਮਾਟਰ ਅਤੇ ਫਾਵਾ ਬੀਨਜ਼ ਦੇ ਵਿਚ ਲੁਕਾ ਕੇ ਬੀਜਿਆ ਗਿਆ ਸੀ, ਤਾਂਕਿ ਫਾਵਾ ਬੀਨਜ਼ ਅਤੇ ਟਮਾਟਰ ਦੇ ਪੌਦਿਆਂ ਦੀ ਲੰਬਾਈ ਵਿਚ ਇਨਾਂ ਮਾਰੀਜੁਆਨਾ ਦੇ ਪੌਦਿਆਂ ਨੂੰ ਲੁਕਾਇਆ ਜਾ ਸਕੇ।
ਸੁਰੱਖਿਆ ਤਹਿਤ ਗਸ਼ਤ ਲਗਾਉਣ ਵਾਲੀ ਪੁਲਿਸ ਟੀਮ ਨੂੰ ਖੇਤਾਂ ਵਿਚੋਂ ਇਕ ਤਿੱਖੀ ਸੁਗੰਧ ਨਿਕਲਣ ਕਾਰਨ ਹਾਲਾਤ ਕੁਝ ਸ਼ੱਕੀ ਹੋਣ ਦੇ ਆਸਾਰ ਨਜ਼ਰ ਆਏ। ਜਿਸ ਕਾਰਨ ਪੁਲਿਸ ਵੱਲੋਂ ਜਾਂਚ ਪੜ੍ਹਤਾਲ ਕਰਨ ਲਈ ਡਰੋਨ ਦੀ ਮਦਦ ਲਈ ਗਈ। ਪੌਦਿਆਂ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਇਹ ਪੌਦੇ ਉੱਚ ਕਿਸਮ ਦੀ ਮਾਰੀਜੁਆਨਾ ਦੇ ਸਨ, ਜਿਨਾਂ ਦੀ ਬਜਾਰ ਵਿਚ ਵੀ ਵਧੇਰੇ ਕੀਮਤ ਹੈ। ਪੁਲਿਸ ਵੱਲੋਂ ਬੁਲਡੋਜ਼ਰ ਦੀ ਮਦਦ ਨਾਲ ਪੌਦਿਆਂ ਨੂੰ ਨਸ਼ਟ ਕੀਤਾ ਗਿਆ।
ਇਸ ਤੋਂ ਪਹਿਲਾਂ ਪੁਲਿਸ ਨੇ ਕੋਈ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ, ਅਤੇ ਨਿਗਰਾਨੀ ਜਾਰੀ ਰੱਖੀ ਕਿ ਜਦੋਂ ਇਸ ਖੇਤ ਦਾ ਮਾਲਕ ਪੌਦਿਆਂ ਦੀ ਦੇਖਭਾਲ ਆਦਿ ਲਈ ਆਏਗਾ ਤਾਂ ਉਸਨੂੰ ਰੰਗੇ ਹੱਥੀਂ ਫੜਿਆ ਜਾ ਸਕੇ। ਆਪਣੀ ਖੇਤੀ ਨੂੰ ਦੇਖਣ ਆਏ 53 ਸਾਲਾ ਕਾਰਮੇਲੋ ਗੁਰੀਏਰੀ ਨੂੰ ਪੁਲਿਸ ਨੇ ਮੌਕੇ ਉੱਤੇ ਹੀ ਗ੍ਰਿਫ਼ਤਾਰ ਕਰ ਲਿਆ। ਕਾਰਮੇਲੋ ਨੇ ਆਪਣਾ ਜੁਰਮ ਪੁਲਿਸ ਕੋਲ ਕਬੂਲ ਕਰ ਲਿਆ ਹੈ ਕਿ ਮਾਰੀਜੁਆਨਾ ਦੀ ਖੇਤੀ ਉਸਨੇ ਹੀ ਟਮਾਟਰ ਅਤੇ ਫਾਵਾ ਬੀਨਜ਼ ਦੇ ਪੌਦਿਆਂ ਵਿਚ ਲੁਕਾ ਕੇ ਕੀਤੀ ਹੈ। ਫਿਲਹਾਲ ਕਾਰਮੇਲੋ ਰਾਗੂਸਾ ਪੁਲਿਸ ਦੀ ਹਿਰਾਸਤ ਵਿਚ ਹੈ। ਅਦਾਲਤੀ ਕਾਰਵਾਈ ਤੋਂ ਬਾਅਦ ਉਸਦੀ ਸਜਾ ਨਿਸ਼ਚਤ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਇਟਲੀ ਵਿਚ ਨਸ਼ੇ ਲਈ ਵਰਤੇ ਜਾਣ ਵਾਲੀ ਮਾਰੀਜੁਆਨਾ ਦੀ ਖੇਤੀ ਕਰਨਾ ਕਾਨੂੰਨੀ ਅਪਰਾਧ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ ਇਟਾਲੀਅਨ ਸਰਕਾਰ ਵੱਲੋਂ ਮੈਡੀਕਲ ਸਲਾਹ ਹੇਠ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਨਿਰਧਾਰਤ ਅਨੁਪਾਤ ਵਿਚ ਗਮਲੇ ਵਿਚ ਭੰਗ ਦੇ ਬੂਟੇ ਬੀਜਣ ਦੀ ਆਗਿਆ ਦੇ ਦਿੱਤੀ ਹੈ।
ਸਾਲ 2007 ਵਿਚ ਭੰਗ ਨੂੰ ਦਵਾਈਆਂ ਵਿਚ ਵਰਤਣ ਲਈ ਕਾਨੂੰਨ ਪਾਸ ਕਰ ਦਿੱਤਾ ਗਿਆ ਸੀ। ਇਸਦੀ ਵਰਤੋਂ ਸਿਰਫ ਡਾਕਟਰ ਦੀ ਆਗਿਆ ਨਾਲ ਹੀ ਕੀਤੀ ਜਾ ਸਕਦੀ ਹੈ। ਡਾਕਟਰ ਦੀ ਪਰਚੀ ਉੱਤੇ ਇਸ ਨੂੰ ਨਿਰਧਾਰਤ ਕੇਂਦਰ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਅਨੁਸਾਰ ਇਸ ਨੂੰ ਦਵਾਈਆਂ ਦੇ ਸਟੋਰ ਜਾਂ ਆਰਮੀ ਦੀ ਫਾਰਮਾਸਿਊਟੀਕਲ ਯੂਨਿਟ (ਫੌਜ ਦਾ ਦਵਾਈ ਕੇਂਦਰ) ਤੋਂ ਡਾਕਟਰ ਦੀ ਸਲਿੱਪ ‘ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਕੁਝ ਮਰੀਜਾਂ ਦਾ ਕਹਿਣਾ ਹੈ ਕਿ ਦਵਾਈ ਕੇਂਦਰਾਂ ਤੋਂ ਮਮਗਵਾਈ ਜਾਣ ਵਾਲੀ ਭੰਗ ਦੀ ਕੀਮਤ ਬਹੁਤ ਵਧੇਰੇ ਹੈ ਅਤੇ ਮੰਗਵਾਉਣ ਦੀ ਕਾਰਵਾਈ ਬਹੁਤ ਲੰਬੀ ਹੈ। ਇਸ ਤੋਂ ਇਲਾਵਾ ਆਰਮੀ ਯੂਨਿਟ ਤੋਂ ਮੰਗਵਾਈ ਜਾਣ ਵਾਲੀ ਦਵਾਈ ਵਧੇਰੇ ਅਸਰਦਾਇਕ ਨਹੀਂ ਹੈ ਅਤੇ ਹਰ ਤਰ੍ਹਾਂ ਦੇ ਮਰੀਜਾਂ ਲਈ ਉਹ ਕਾਰਗਰ ਸਾਬਤ ਨਹੀਂ ਹੁੰਦੀ। ਇਸ ਲਈ ਸਿਰਫ ਇਕ ਹੀ ਰਾਹ ਬਚਦਾ ਹੈ ਕਿ ਇਸ ਨੂੰ ਖੁਦ ਹੀ ਬੀਜ ਕੇ ਵਰਤੋਂ ਵਿਚ ਲਿਆਂਦਾ ਜਾਵੇ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ