wind_cyc_super_nov2017_ita_320x50

ਦੇਕਰੇਤੋ ਫਲੂਸੀ 2018 ਜਾਰੀ – ਇਟਲੀ ਆਉਣ ਲਈ ਪੇਪਰ ਖੁੱਲ੍ਹੇ

decretoਲੰਬੇ ਇੰਤਜਾਰ ਤੋਂ ਬਾਅਦ 2017 ਦੀ ਤਰਜ ‘ਤੇ ਇਟਾਲੀਅਨ ਸਰਕਾਰ ਵੱਲੋਂ ਦੇਕਰੇਤੋ ਫਲੂਸੀ 2018 ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ। ਇਟਲੀ ਦੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਕੌਂਸਲ ਦੇ ਪ੍ਰਧਾਨ ਪਾਓਲੋ ਜੇਂਤੀਲੋਨੀ ਵੱਲੋਂ ਕੋਟਾ ਜਾਰੀ ਕਰਨ ਨੂੰ ਮਨਜੂਰੀ ਦਿੱਤੀ ਗਈ। ਇਹ ਕੋਟਾ ਗੈਰ ਯੂਰਪੀ ਨਾਗਰਿਕਾਂ ਲਈ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਗੈਰ ਯੂਰਪੀ ਨਾਗਰਿਕ ਇਟਲੀ ਵਿਚ ਦਾਖਲ ਹੋ ਇਟਲੀ ਦੇ ਰੁਜਗਾਰ ਦਾ ਹਿੱਸਾ ਬਣ ਸਕਣਗੇ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 30,850 ਦਾ ਕੋਟਾ ਗਜ਼ਟ ਵਿਚ ਦਰਜ ਕਰਨ ਲਈ ਬੇਜਿਆ ਗਿਆ ਹੈ, ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਦਰਜ ਹੋ ਕੇ ਕਾਨੂੰਨੀ ਤੌਰ ‘ਤੇ ਲਾਗੂ ਹੋ ਜਾਵੇਗਾ। ਜਿਕਰਯੋਗ ਹੈ ਕਿ ਜਾਰੀ ਕੀਤੇ ਗਏ ਕੋਟੇ ਵਿਚ 18,000 ਦਾ ਕੋਟਾ ਖਾਸ ਤੌਰ ‘ਤੇ ਮੌਸਮੀ ਕਰਮਚਾਰੀਆਂ ਲਈ ਰਾਖਵਾਂ ਕੀਤਾ ਗਿਆ ਹੈ।
ਗਜ਼ਟ ਵਿਚ ਦਰਜ ਹੋਣ ਉਪਰੰਤ ਆੱਨਲਾਈਨ ਦਰਖ਼ਾਸਤ ਭਰੇ ਜਾਣ ਦੀ ਤਰਤੀਬ ਅਤੇ ਸਮਾਂ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਰਮਚਾਰੀ ਲਈ ਮੁੱਢਲੀਆਂ ਸ਼ਰਤਾਂ ਅਤੇ ਮਾਲਕ ਜਾਂ ਸੰਸਥਾ ਵੱਲੋਂ ਦਰਖ਼ਾਸਤ ਭਰੇ ਜਾਣ ਲਈ ਲੌਂੜੀਂਦੇ ਦਸਤਾਵੇਜ਼ ਅਤੇ ਤਰਤੀਬ ਦੀ ਸੂਚੀ ਉਪਲਬਧ ਕਰਵਾਈ ਜਾਵੇਗੀ।
ਵਧੇਰੇ ਜਾਣਕਾਰੀ ਲਈ ‘ਪੰਜਾਬ ਐਕਸਪ੍ਰੈੱਸ’ ਨਾਲ ਜੁੜੇ ਰਹੋ। ਆਪਣੇ ਸਵਾਲ ਜਾਂ ਸੁਝਾਅ ਪੰਜਾਬ ਐਕਸਪ੍ਰੈੱਸ ਦੇ ਫੇਸਬੁੱਕ ਪੇਜ ‘ਤੇ ਸੁਨੇਹੇ ਰਾਹੀਂ ਭੇਜ ਸਕਦੇ ਹੋ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ