‘ਦੇਕਰੇਤੋ ਸਾਲਵੀਨੀ’ ਕਾਨੂੰਨ ਨੂੰ ਵੱਡਾ ਝਟਕਾ – ਵਿਦੇਸ਼ੀਆਂ ਦੀਆਂ ਅਰਦਾਸਾਂ ਹੋ ਸਕਦੀਆਂ ਨੇ ਕਬੂਲ

salvn

ਬੀਤੀ ਰਾਤ ਪ੍ਰਾਪਤ ਹੋ ਰਹੇ ਸਮਾਚਾਰਾਂ ਮੁਤਾਬਿਕ ਪਾਰਲੀਮੈਂਟ ਵੱਲੋਂ ਮਨਜੂਰ ਕੀਤੇ ਗਏ ‘ਦੇਕਰੇਤੋ ਸਾਲਵੀਨੀ’ ਕਾਨੂੰਨ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ ਜਦੋਂ ਇਟਲੀ ਦੇ ਰਾਸ਼ਟਪਤੀ ਸੇਰਜੋ ਮਾਤਾਰੇਲਾ ਵੱਲੋਂ ਇਸ ‘ਤੇ ਦਸਤਖ਼ਤ ਕਰਨ ਤੋਂ ਪਹਿਲਾਂ ਆਪਣੇ ਪੱਧਰ ‘ਤੇ ਪੜਚੋਲ ਕਰਨ ਲਈ ਰੱਖ ਲਿਆ। ਮਾਣਯੋਗ ਰਾਸ਼ਟਰਪਤੀ ਅਨੁਸਾਰ ‘ਦੇਕਰੇਤੋ ਸਾਲਵੀਨੀ’ ਕਾਨੂੰਨ ਵਿਦੇਸ਼ੀਆਂ ਨੂੰ ਟਾਰਗੇਟ ਕਰ ਕੇ ਬਣਾਇਆ ਗਿਆ ਹੈ ਅਤੇ ਇਸ ਦੀ ਲੇਖਣੀ ਵਿਚ ਕਈ ਗੁੰਝਲਾਂ ਹਨ ਜਿੰਨਾਂ ਨੂੰਂ ਉਹ ਕਾਨੁੰਨ ਬਨਾਉਣ ਤੋਂ ਪਹਿਲਾਂ ਸਮਝਣਾ ਚਾਹੁੰਦੇ ਹਨ।
ਮੌਜੂਦਾ ਇਟਲੀ ਸਰਕਾਰ ਦੀਆਂ ਗਤੀਵਿਧੀਆਂ ਦੇ ਚਲਦਿਆਂ ਤੁਨੀਸ਼ੀਆ ਦੇ ਪ੍ਰਧਾਨ ਮੰਤਰੀ ਯੂਸਫ ਅਲ ਸ਼ਾਹੀਦ ਨੇ ਬਿਤੇ ਦਿਨ ਮੰਤਰੀ ਮਾਤੇਓ ਸਾਲਵੀਨੀ ਨੂੰ ਤੁਨੀਸ਼ੀਆ ਦੇ ਦੌਰੇ ਦੌਰਾਨ ਮਿਲਣ ਤੋਂ ਸਾਫ ਇਨਕਾਰ ਕਰਦਿਆਂ ਉਸ ਦੀ ਮਹਿਮਾਨ ਨਿਵਾਜੀ ਤੋਂ ਕਿਨਾਰਾ ਕੀਤਾ ।
ਇਸ ਦੇ ਅੱਗੇ ਕੀ ਸਿੱਟੇ ਹੋਣਗੇ ਇਸ ਬਾਰੇ ‘ਪੰਜਾਬ ਐਕਸਪ੍ਰੈਸ’ ਟੀਮ ਕਾਰਜਸ਼ੀਲ ਹੈ , ਕਿ ਪਾਠਕਾਂ ਤੱਕ ਸਟੀਕ ਜਾਣਕਾਰੀ ਪਹੁੰਚਾਈ ਜਾ ਸਕੇ।
ਜੁੜੇ ਰਹੋ ‘ਪੰਜਾਬ ਐਕਸਪ੍ਰੈੱਸ’ ਨਾਲ

– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ