ਦੇਸ਼ ਵਿਚ ਖਸਰੇ ਦੇ ਰੋਗੀਆਂ ਦੀ ਗਿਣਤੀ ਵਧੀ

File Photo

File Photo

ਇਟਲੀ ਵਿਚ ਖਸਰੇ ਦੇ ਤਕਰੀਬਨ 5000 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 4 ਰੋਗੀਆਂ ਦੀ ਮੌਤ ਹੋ ਗਈ ਸੀ।
2016 ਦੀ ਤੁਲਨਾ ਵਿਚ ਅਜਿਹੇ ਕੇਸਾਂ ਦੀ ਸੰਖਿਆ ਲਗਭਗ 6 ਗੁਣਾ ਅਧਿਕ ਹੈ। ਇਟਲੀ ਦੇ ਦੋ ਵੱਡੀਆਂ ਰਾਜਨੀਤਕ ਪਾਰਟੀਆਂ ਵੱਲੋਂ ਵੀ ਆਪਣੇ ਚੁਣਾਵੀ ਵਾਅਦਿਆਂ ਵਿਚ ਜਰੂਰੀ ਟੀਕਕਾਰਣ ਦੇ ਵਾਅਦੇ ਕੀਤੇ ਕੀਤੇ ਗਏ ਸਨ। ਸਾਲ 2016 ਵਿਚ ਖਸਰੇ ਦੇ 844 ਕੇਸ, ਜਦਕਿ ਸਾਲ 2015 ਦੌਰਾਨ 251 ਕੇਸ ਸਾਹਮਣੇ ਆਏ ਸਨ।
ਇਸ ਸਬੰਧੀ ਜਾਰੀ ਰਿਪੋਰਟ ਵਿਚ ਜੋ ਤੱਥ ਸਾਹਮਣੇ ਆਏ ਹਨ, ਉਨਾਂ ਅਨੁਸਾਰ ਖਸਰੇ ਦੇ ਇਨਾਂ ਕੇਸਾਂ ਦੇ 95% ਰੋਗੀਆਂ ਵੱਲੋਂ ਜਰੂਰੀ ਟੀਕਕਾਕਰਣ ਨਹੀਂ ਕਰਵਾਇਆ ਗਿਆ ਸੀ, ਜਾਂ ਫਿਰ ਕੁਝ ਰੋਗੀਆਂ ਨੇ ਇਸ ਸਬੰਧੀ 2 ਜਰੂਰੀ ਵੈਕਸੀਨੇਸ਼ਨ ਵਿਚੋਂ ਸਿਰਫ ਇਕ ਦੀ ਹੀ ਵਰਤੋਂ ਕੀਤੀ ਸੀ।
ਯੂਰਪੀਅਨ ਸੰਘ ਦੇ ਸਾਰੇ ਦੇਸ਼ਾਂ ਵਿਚੋਂ ਸਿਰਫ ਇਟਲੀ ਅਤੇ ਰੋਮਾਨੀਆ ਵਿਚ ਹੀ ਖਸਰੇ ਦੇ ਵਧੇਰੇ ਕੇਸ ਹਨ। ਤਿੰਨ ਨਾਬਾਲਗਾਂ ਤੋਂ ਇਲਾਵਾ ਇਕ 41 ਸਾਲਾ ਵਿਅਕਤੀ ਦੀ ਮੌਤ ਵੀ ਪਿਛਲੇ ਸਾਲ ਖਸਰੇ ਨਾਲ ਹੋਈ ਸੀ। ਖਸਰੇ ਦੀ ਚਪੇਟ ਵਿਚ ਆਉਣ ਵਾਲੇ ਵਿਅਕਤੀਆਂ ਦੀ ਉਮਰ 1-84 ਸਾਲ ਦੇ ਵਿਚਕਾਰ ਸੀ।
ਪਿਛਲੇ ਸਾਲ ਮਈ ਵਿਚ ਇਟਾਲੀਅਨ ਸਰਕਾਰ ਵੱਲੋਂ ਇਕ ਕਾਨੂੰਨ ਲਾਗੂ ਕੀਤਾ ਗਿਆ ਸੀ, ਜਿਸ ਅਨੁਸਾਰ ਸਕੂਲ ਵਿਚ ਦਾਖਲਾ ਲੈਣ ਤੋਂ ਪਹਿਲਾਂ 16 ਸਾਲ ਤੱਕ ਦੇ ਹਰ ਵਿਦਿਆਰਥੀ ਦਾ ਜਰੂਰੀ ਟੀਕਾਕਰਣ ਹੋਇਆ ਹੋਣਾ ਜਰੂਰੀ ਹੈ।
ਦੇਸ਼ ਵਿਚ ਖਸਰੇ ਦੇ ਵਧੇਰੇ ਕੇਸ ਹੋਣ ਦਾ ਇਕ ਕਾਰਨ ਵਧਦਾ ਹੋਇਆ ਵਿਰੋਧੀ ਟੀਕਾਕਰਣ ਅੰਦੋਲਨ ਨੂੰ ਮੰਨਿਆ ਜਾ ਰਿਹਾ ਹੈ, 4 ਮਾਰਚ ਨੂੰ ਹੋਣ ਵਾਲੇ ਆਮ ਚੁਣਾਵ ਦੇ ਚੱਲਦਿਆਂ ਇਹ ਸਭ ਵਧੇਰੇ ਰਾਜਨੀਤਕ ਹੋ ਗਿਆ ਹੈ।
ਇਟਲੀ ਉਨ੍ਹਾਂ ਦੇਸ਼ਾਂ ਵਿਚੋਂ ਇਕ ਸੀ, ਜਿੱਥੇ ਸੰਯੁਕਤ ਮੀਜ਼ਲਜ਼, ਕੰਨ ਪੇੜੇ (ਮਮਜ਼) ਅਤੇ ਰੂਬੀਏਲਾ ਟੀਕਾਕਰਣ ਅਤੇ ਸਵਲੀਨਤਾ ਦੇ ਵਿਚਕਾਰ ਸਬੰਧ ਦੀ ਬਦਨਾਮੀ ਦੇ ਦਾਅਵਿਆਂ ਨੇ ਜੇਬ ਦੀ ਸੁਰੱਖਿਆ ਦੇ ਜਨਤਕ ਧਾਰਨਾਵਾਂ ‘ਤੇ ਮਹੱਤਵਪੂਰਣ ਅਸਰ ਪਾਇਆ ਸੀ।
ਫਾਈਵ ਸਟਾਰ ਮੁਹਿੰਮ ਪਾਰਟੀ ਨੂੰ ਵੀ ਟੀ ਕੇ ਦੀ ਪ੍ਰਭਾਵਸ਼ੀਲਤਾ ‘ਤੇ ਸ਼ੱਕ ਵਧਾਉਣ ਵਿਚ ਆਪਣੀ ਭੂਮਿਕਾ ਲਈ ਭਾਰੀ ਆਲੋਚਨਾ ਕੀਤੀ ਗਈ ਹੈ। 2014 ਵਿਚ ਪਾਰਟੀ ਵੱਲੋਂ ਇਕ ਖਾਸ ਰਿਪੋਰਟ ਦਾ ਹਵਾਲਾ ਦੇ ਕੇ ਦੱਸਿਆ ਗਿਆ ਸੀ ਕਿ, ਇਹ ਇਕ ਬਿਹਤਰ ਜਾਣਕਾਰੀ ਹੈ, ਜਿਸ ਵਿਚ ਟੀਕਾਕਰਣ ਸਬੰਧੀ ਅਸਵੀਕਾਰਕ ਕੀਤਾ ਗਿਆ ਸੀ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾ ਕਾਨੂੰਨੀਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ