ਨਸ਼ੇ ਦਾ ਵਪਾਰ ਕਰਨ ਵਾਲੇ 9 ਵਿਅਕਤੀ 10 ਟਨ ਭੰਗ ਸਮੇਤ ਗ੍ਰਿਫ਼ਤਾਰ

cannabisਰੋਮ (ਇਟਲੀ) 7 ਜੂਨ (ਪੰਜਾਬ ਐਕਸਪ੍ਰੈੱਸ) – ਸਮੁੰਦਰੀ ਰਸਤੇ ਰਾਹੀਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਫੜ੍ਹਨ ਲਈ ਇਟਾਲੀਅਨ ਪੁਲਿਸ ਨੇ ਨਾਟਕੀ ਢੰਗ ਵਰਤਦਿਆਂ ਜਾਲ ਫੈਲਾਇਆ, ਜਿਸ ਵਿਚ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਨੇ 10 ਟਨ ਤੋਂ ਵਧੇਰੇ ਕੈਨੇਬੀਜ਼ (ਭੰਗ) ਨੂੰ ਬਰਾਮਦ ਕੀਤਾ ਹੈ। ਪੁਲਿਸ ਨੇ ਨਸ਼ੇ ਦਾ ਵਪਾਰ ਕਰਨ ਵਾਲੇ 9 ਵਿਅਕਤੀਆਂ ਨੂੰ ਇਕ ਡੁੱਚ ਕਿਸ਼ਤੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੁਆਰਾ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ 2 ਦਿਨ ਤੱਕ ਸਮੁੰਦਰ ਵਿਚ ਹਵਾਈ ਸੁਰੱਖਿਆ ਜਰੀਏ ਜਾਂਚ ਪੜ੍ਹਤਾਲ ਕਰਨ ਉਪਰੰਤ ਨਸ਼ੀਲੇ ਪਦਾਰਥਾਂ ਨਾਲ ਭਰੀ ਹੋਈ ਕਿਸ਼ਤੀ ਬਰਾਮਦ ਕੀਤੀ ਗਈ।