ਨਾਗਰਿਕਤਾ ਲਈ ਦਰਖ਼ਾਸਤ ਦੇਣ ਉਪਰੰਤ 4 ਸਾਲ ਇੰਤਜਾਰ ਕਰਨਾ ਪਵੇਗਾ?

ਗੈਰਕਾਨੂੰਨੀ ਗਤੀਵਿਧੀਆਂ ਤਹਿਤ ਪ੍ਰਮੇਸੋ ਦੀ ਸਜੋਰਨੋ ਹੋਵੇਗੀ ਬਰਖ਼ਾਸਤ

citizenshipਇਟਾਲੀਅਨ ਸਰਕਾਰ ਵੱਲੋਂ 2012 ਵਿੱਚ ‘ਪਾਕੇਤੋ ਸਿਕੁਰੇਸਾ’ ਲਾਗੂ ਕੀਤਾ ਗਿਆ, ਜਿਸ ਨੇ ਇਟਲੀ ਵਿਚ ਪੱਕੇ ਜਾਂ ਕੱਚੇ ਰਹਿਣ ਵਾਲੇ ਪ੍ਰਾਵਾਸੀਆਂ ਦਾ ਜਿਉਣਾ ਅੱਜ ਤੱਕ ਮੁਸ਼ਕਿਲ ਕੀਤਾ ਹੋਇਆ ਹੈ। ਬਹੁਤ ਸਾਰੇ ਕਾਨੂੰਨ ਬਦਲੇ ਗਏ ਸਨ ਅਤੇ ਇਸੇ ਕਾਨੂੰਨ ਤਹਿਤ ਵਿਦੇਸ਼ੀਆਂ ਲਈ ਘਰਾਂ ਦੀ ਅਲੋਜਾਤੀਵਾ ਲਾਗੂ ਕੀਤੀ ਗਈ ਸੀ ਅਤੇ ਪਰਿਵਾਰ ਨੂੰ ਇਟਲੀ ਬੁਲਾਉਣ ਲਈ ਸਲਾਨਾ ਆਮਦਨ ਵਿੱਚ ਵੀ ਵਾਧਾ ਕੀਤਾ ਗਿਆ ਸੀ। 2012 ਤੋਂ ਬਾਅਦ ਨਾਗਰਿਕਤਾ ਵਿਚ 2 ਸਾਲ ਤੋਂ ਵਧੇਰਾ ਸਮਾਂ ਲੱਗਣ ਲੱਗਿਆ ਅਤੇ ਇਟਲੀ ਤੋਂ ਲੰਬੇ ਸਮੇਂ ਤੱਕ ਬਾਹਰ ਰਹਿਣ ਵਾਲੇ ਪ੍ਰਵਾਸੀਆਂ ਨੂੰ ਵੀ ਕਰੜੇ ਹੱਥੀਂ ਲਿਆ ਜਾਣ ਲਗਾ। ਇਸ ਤੋਂ ਇਲਾਵਾ ਇਟਾਲੀਅਨ ਡਰਾਇਵਿੰਗ ਲਾਇਸੈਂਸ ਦਾ ਇਮਤਿਹਾਨ ਔਖਾ ਕਰਨ ਤੋਂ ਇਲਾਵਾ ਇਸ ਨੂੰ ਸਿਰਫ ਇਟਾਲੀਅਨ ਭਾਸ਼ਾ ਵਿੱਚ ਲਾਗੂ ਕੀਤਾ ਗਿਆ ਜਦੋਂ ਕਿ ਪਹਿਲਾਂ ਪ੍ਰੀਖਿਆ ਅੰਗਰੇਜੀ ਅਤੇ ਇਟਾਲੀਅਨ ਭਾਸ਼ਾ ਵਿਚ ਦਿੱਤੀ ਜਾ ਸਕਦੀ ਸੀ, ਪਰ ਕੁਝ ਸਮੇਂ ਬਾਅਦ ਅੰਗਰੇਜੀ ਦੀ ਪ੍ਰੀਖਿਆ ਨੂੰ ਹਟਾ ਦਿੱਤਾ ਗਿਆ।
‘ਪਾਕੇਤੋ ਸਿਕੁਰੇਸਾ’ ਦੀ ਤਰਜ ‘ਤੇ ਇਟਲੀ ਦੀ ਸੁਰੱਖਿਆ ਦੇ ਮੱਦੇਨਜ਼ਰ ਖਾਸ ਕਰ ਵਿਦੇਸ਼ੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਇਟਲੀ ਦੀ ਮੌਜੂਦਾ ਸਰਕਾਰ ਵੱਲੋਂ ਨਵਾਂ ‘ਦੇਕਰੇਤੋ ਸਿਕੁਰੇਸਾ’ ਲਾਗੂ ਕਰਨ ਲਈ ਕੌਂਸਲ ਵਿਚ ਬਿੱਲ ਪੇਸ਼ ਕੀਤਾ ਸੀ, ਜਿਸ ਨੂੰ 24 ਸਤੰਬਰ ਦੀ ਦੁਪਹਿਰ ਨੂੰ ਕੌਂਸਲ ਦੇ ਮੰਤਰੀਆਂ ਵੱਲੋਂ ਪ੍ਰਵਾਨ ਕਰ ਕਾਨੂੰਨ ਵਜੋਂ ਲਾਗੂ ਕਰਨ ਲਈ ਗਜ਼ਟ ਅੰਦਰ ਦਰਜ ਕਰਨ ਦੇ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ।
‘ਦੇਕਰੇਤੋ ਸਿਕੁਰੇਸਾ’ ਦੀ ਪ੍ਰਵਾਨਗੀ ‘ਤੇ ਇਟਲੀ ਦੀ ਸਫਲਤਾ ਦੇ ਸਬੰਧ ਵਿੱਚ ਮੰਤਰੀ ਸਾਲਵੀਨੀ ਨੂੰ ਸੰਤੁਸ਼ਟੀ ਜਾਹੀਰ ਕਰਦੇਆ ਸਮੁਹ ਮੰਤਰੀ ਮੰਡਲ ਦਾ ਸੁਕਰਾਨਾ ਕਰਦੇਆ ਇਟਲੀ ਦੀ ਸੁਰਖੇਆ ਵਿੱਚ ਲਾਗੂ ਕਿਤੇ ਕਾਨੂੰਨ ਤੇ ਸੰਤੁਸ਼ਟੀ ਜਤਾਈ। ਜਿਕਰਯੋਗ ਹੈ ਕੀ ਇਹ ਪ੍ਰਸਤਾਵ ਮੰਤਰੀ ਸਾਲਵੀਨੀ ਵਲੋਂ ਪੇਸ਼ ਕਿਤਾ ਗਿਆ ਸੀ। ਇਸ ਕਰਕੇ ‘ਦੇਕਰੇਤੋ ਸਿਕੁਰੇਸਾ’ ਨੂੰ ‘ਦੇਕਰੇਤੋ ਸਾਲਵੀਨੀ’ ਨਾਮ ਤਹਿਤ ਦਰਜ ਕੀਤਾ ਗਿਆ ਹੈ। ਇਮੀਗ੍ਰੇਸ਼ਨ ਸਬੰਧੀ ਕਾਨੂੰਨ ਦੇ ਸਾਰੇ 42 ਆਰਟੀਕਲਾਂ ਵਿੱਚ ਸੋਧ ਕੀਤੀ ਗਈ ਹੈ। ਖਾਸ ਕਰ ਉਨਾਂ ਆਰਟੀਕਲਾਂ ਵਿਚ ਵਧੇਰੇ ਜੋਰ ਦਿੱਤਾ ਗਿਆ ਹੈ, ਜੋ ਇਟਲੀ ਵਿਚ ਰਹਿੰਦੇ ਵਿਦੇਸ਼ੀਆਂ ਦੇ ਅਧਿਕਾਰਾਂ ਦੀ ਗੱਲ ਕਰਦੇ ਸਨ।

psਆਰਟੀਕਲ 1 ਤੋਂ 16 ਤੱਕ ਬਦਲੇ ਗਏ ਆਰਟੀਕਲ ਇਟਲੀ ਵਿਚ ਜਾਰੀ ਹੋਣ ਵਾਲੀ ਪਰਮੇਸੋ ਦੀ ਸਜੋਰਨੋ (ਨਿਵਾਸ ਆਗਿਆ), ਅੰਤਰਰਾਸ਼ਟਰੀ ਸੁਰੱਖਿਆ, ਪੋਲੀਟੀਕਲ ਸਟੇਅ, ਮਨੁੱਖੀ ਅਧਿਕਾਰਾਂ ਤਹਿਤ ਨਿਵਾਸ ਆਗਿਆ ਜਾਂ ਬੱਚਿਆਂ ਦੇ ਅਧਾਰ ‘ਤੇ ਪ੍ਰਾਪਤ ਹੋਣ ਵਾਲੀ ਨਿਵਾਸ ਆਗਿਆ ਦੇ ਕਾਨੂੰ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਇਟਲੀ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਵਿਦੇਸ਼ੀਆਂ ਨੂੰ ਇਸ ਕਾਨੂੰਨ ਦੇ ਚੱਲਦਿਆਂ ਇਟਲੀ ਦੀ ਨਾਗਰਿਕਤਾ ਲਈ ਦਰਖ਼ਾਸਤ ਦੇਣ ਉਪਰੰਤ ਘੱਟ ਤੋਂ ਘੱਟ 4 ਸਾਲ ਇੰਤਜਾਰ ਕਰਨਾ ਪਵੇਗਾ ਅਤੇ ਨਿਵਾਸ ਆਗਿਆ (ਪ੍ਰਮੇਸੋ ਦੀ ਸਜੋਰਨੋ) ਕਿਸੇ ਜੁਰਮ ਦੇ ਤਹਿਤ ਜਾਂ ਗੈਰਕਾਨੂੰਨੀ ਗਤੀਵਿਧੀਆਂ ਤਹਿਤ ਬਰਖ਼ਾਸਤ ਕੀਤੀ ਜਾ ਸਕੇਗੀ। ਖਾਸ ਕਾਰਨਾਂ ਤਹਿਤ ਵਿਦੇਸ਼ੀ ਨੂੰ ਦਿੱਤੀ ਇਟਲੀ ਦੀ ਨਾਗਰਿਕਤਾ ਵੀ ਦਰਖ਼ਾਸਤ ਕਰਨ ਦਾ ਪ੍ਰਸਾਵ ਇਸ ਕਾਨੂੰਨ ਤਹਿਤ ਮਨਜੂਰ ਹੋ ਚੁੱਕਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ