ਨਿਵਾਸ ਆਗਿਆ ਦੀ ਦਰਖ਼ਾਸਤ ਸਬੰਧੀ ਨਵੀਂ ਫੀਸ ਲਾਗੂ

psਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਜਿਹੜੇ ਇਟਲੀ ਵਿਚ ਰਹਿਣ ਦਾ ਅਧਿਕਾਰ ਨਿਵਾਸ ਆਗਿਆ ਦੀ ਮੰਗ ਕਰਦੇ ਹਨ ਜਾਂ ਪਹਿਲਾਂ ਤੋਂ ਬਣੀ ਨਿਵਾਸ ਆਗਿਆ ਨੂੰ ਨਵਿਆਉਣ ਲਈ ਦਰਖ਼ਾਸਤ ਦਿੰਦੇ ਹਨ, ਇਸ ਲਈ ਉਹ ਜਿਹੜੀ ਫੀਸ ਦਾ ਭੁਗਤਾਨ ਕਰਦੇ ਹਨ, ਇਸ ਸਬੰਧੀ ਕਾਨੂੰਨ ਅਨੁਸਾਰ ਇਹ ਫੀਸ ਵਾਪਸੀ ਯੋਗ ਨਹੀਂ ਹੈ। ਇਟਾਲੀਅਨ ਸਰਕਾਰ ਵੱਲੋਂ ਨਿਵਾਸ ਆਗਿਆ ਸਬੰਧੀ ਦਿੱਤੀ ਜਾਣ ਵਾਲੀ ਦਰਖ਼ਾਸਤ ਦੇ ਨਾਲ ਭਰੀ ਜਾਣ ਵਾਲੀ ਫੀਸ ਵਿਚ ਬਦਲਾਅ ਕਰਦਿਆਂ ਵਾਧਾ ਕੀਤਾ ਗਿਆ ਹੈ।
ਨਿਵਾਸ ਆਗਿਆ ਸਬੰਧੀ ਭਰੀ ਜਾਣ ਵਾਲੀ ਫੀਸ ਦੇ ਨਵੇਂ ਵਾਧੇ ਅਨੁਸਾਰ :
– 3 ਮਹੀਨੇ ਤੋਂ ਇਕ ਸਾਲ ਤੱਕ ਦੀ ਨਿਵਾਸ ਆਗਿਆ ਲਈ ਵਾਧੂ ਭੁਗਤਾਨ : 40 ਯੂਰੋ
– ਇਕ ਸਾਲ ਤੋਂ ਲੈ ਕੇ 2 ਸਾਲ ਤੱਕ ਦੀ ਨਿਵਾਸ ਆਗਿਆ ਲਈ ਵਾਧੂ ਭੁਗਤਾਨ : 50 ਯੂਰੋ
– ਈ ਸੀ (ਲੰਬੇ ਸਮੇਂ ਦੀ ਨਿਵਾਸ ਆਗਿਆ, ਕਾਰਤਾ ਦੀ ਸਜੋਰਨੋ) ਅਤੇ ਇੰਟਰਾ ਕੰਪਨੀ ਨਿਵਾਸ ਆਗਿਆ ਲਈ ਵਾਧੂ ਭੁਗਤਾਨ : 100 ਯੂਰੋ
ਇਸ ਤੋਂ ਪਹਿਲਾਂ ਨਿਵਾਸ ਆਗਿਆ ਸਬੰਧੀ ਕੀਤਾ ਜਾਣ ਵਾਲਾ ਭੁਗਤਾਨ 76 ਯੂਰੋ (ਜਿਸ ਵਿਚ 30,46 ਯੂਰੋ ਇਲੈਕਟ੍ਰਾਨਿਕ ਕਾਰਡ ਦਾ ਖਰਚ, 16 ਯੂਰੋ ਦਰਖ਼ਾਸਤ ਫੀਸ ਅਤੇ 30 ਯੂਰੋ ਡਾਕ ਫੀਸ) ਉਸੇ ਤਰ੍ਹਾਂ ਹੀ ਲਾਗੂ ਰਹੇਗਾ।
ਅਕਤੂਬਰ 2011 ਵਿਚ, ਇਕ ਸੰਯੁਕਤ ਮੰਤਰੀ ਸਤਰ ਡੀਕਰੀ ਨੇ ਉੱਚ ਨਿਵਾਸ ਪਰਮਿਟ ਦਰਖ਼ਾਸਤ/ਨਵੀਨੀਕਰਣ ਫੀਸ (ਪਰਮਿਟ ਦੇ ਪ੍ਰਕਾਰ ਅਤੇ ਸਮਾਂ ਸੀਮਾ ਦੇ ਅਧਾਰ ‘ਤੇ 80-200 ਯੂਰੋ ਤੱਕ ਨਿਰਧਾਰਤ ਕੀਤਾ ਸੀ।) 2015 ਵਿਚ, ਯੂਰਪੀਅਨ ਕੋਰਟ ਨੇ ਯੂਰਪੀਅਨ ਸੰਘ ਦੇ ਨਿਯਮਾਂ ਦਾ ਉਲੰਘਣ ਕਰਨ ਕਾਰਨ ਟੈਕਸ ਸਬੰਧੀ ਫੈਸਲਾ ਕੀਤਾ ਸੀ। ਇਸ ਨੂੰ ਨਿਆਂਇਕ ਨਾ ਦੱਸਦਿਆਂ ਹੋਏ ਲਾਸੀਓ ਅਦਾਲਤ ਵੱਲੋਂ ਮਈ 2016 ਵਿਚ ਵਾਧੂ ਟੈਕਸ ਸਮਾਪਤ ਕਰ ਦਿੱਤਾ ਗਿਆ ਸੀ। 14 ਸਤੰਬਰ 2016 ਵਿਚ ਇਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਗਿਆ ਅਤੇ ਸਟੇਟ ਕੌਂਸਲ ਨੇ ਆਖਿਰੀ ਫੈਸਲਾ ਹੋਣ ਤੱਕ ਫੀਸ ਨੂੰ ਜਾਰੀ ਰੱਖਣ ਦਾ ਫੈਸਲਾ ਦਿੱਤਾ ਅਤੇ ਭੁਗਤਾਨ ਨੂੰ ਅਸਥਾਈ ਰੂਪ ਵਿਚ ਮੁੜ ਲਾਗੂ ਕਰ ਦਿੱਤਾ ਗਿਆ।
– ਵਰਿੰਦਰ ਕੌਰ ਧਾਲੀਵਾਲ