ਪਰਿਵਾਰਕ ਗਠਨ, ਤਿੰਨ ਮਹੀਨੇ ਵਿਚ ਦਰਖ਼ਾਸਤਾਂ ਦਾ ਨਿਪਟਾਰਾ?

familyਰੋਮ (ਇਟਲੀ) 17 ਮਾਰਚ (ਵਰਿੰਦਰ ਕੌਰ ਧਾਲੀਵਾਲ) – ਇਮੀਗ੍ਰੇਸ਼ਨ ਅਤੇ ਸ਼ਰਨਾਰਥ ਡਿਕਰੀ ਕਾਨੂੰਨ ਤਹਿਤ ਲੱਗਣ ਵਾਲਾ ਸਮਾਂ ਅੱਧਾ ਹੋ ਗਿਆ ਹੈ? ਅਜੇ ਤੱਕ ਕੁਝ ਨਹੀਂ ਬਦਲਿਆ। ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਜਿਹੜੇ ਇੱਥੇ ਰਹਿ ਕੇ ਕਾਨੂੰਨੀ ਤੌਰ ‘ਤੇ ਕੰਮ ਕਰਦੇ ਹਨ, ਉਹ ਆਪਣੇ ਪਰਿਵਾਰ ਨੂੰ ਇਕੱਠਾ ਕਰਨ ਦੀ ਚਾਹਤ ਰੱਖਦੇ ਹਨ। ਜਿਸ ਤਹਿਤ ਵਿਦੇਸ਼ੀ ਆਪਣੇ ਮੂਲ ਦੇਸ਼ ਵਿਚੋਂ ਆਪਣੀ ਪਤਨੀ, ਪਤੀ, ਬੱਚੇ, ਮਾਤਾ-ਪਿਤਾ ਨੂੰ ਇੱਥੇ ਰਹਿਣ ਲਈ ਬੁਲਾਉਂਦੇ ਹਨ।
ਇਮੀਗ੍ਰੇਸ਼ਨ ਸਬੰਧੀ ਬਣੇ ਕਾਨੂੰਨ ਦੇ ਆਰਟੀਕਲ 29 ਵਿਚ ਸੋਧ ਦੀ ਗੱਲ ਕੀਤੀ ਗਈ ਹੈ, ਜਿਸ ਤਹਿਤ ਇਸ ਪ੍ਰਕਿਰਿਆ ਨੂੰ ਸੌਖਾ ਅਤੇ ਜਲਦ ਨਿਪਟਾਉਣ ਲਈ ਸੋਧ ਦੀ ਗੱਲ ਕੀਤੀ ਗਈ ਹੈ।
ਇਸ ਲਈ ਸਭ ਤੋਂ ਮਹੱਤਵਪੂਰਣ ਹੈ ਇਸ ਸਬੰਧੀ ਲੱਗਣ ਵਾਲਾ ਸਮਾਂ ਜੋ ਕਿ ਤਕਰੀਬਨ 180 ਦਿਨ ਲੱਗ ਜਾਂਦਾ ਹੈ, ਕਾਨੂੰਨ ਅਨੁਸਾਰ ਇਸ ਨੂੰ 90 ਦਿਨ ਵਿਚ ਨਿਪਟਾਉਣ ਦੀ ਹਦਾਇਤ ਹੈ, ਇਸ ਲਈ ਜੇਕਰ ਕਿਸੇ ਵਿਦੇਸ਼ੀ ਦੀ ਪਰਿਵਾਰਕ ਦਰਖ਼ਾਸਤ ਨੂੰ ਸਾਰੀਆਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਉਪਰੰਤ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਲੱਗਦਾ ਹੈ, ਤਾਂ ਉਹ ਇਸ ਲਈ ਕਾਨੂੰਨੀ ਕਾਰਵਾਈ ਕਰਨ ਦਾ ਹੱਕਦਾਰ ਹੈ।
2009 ਤੱਕ, ਇਸ ਤੋਂ ਇਲਾਵਾ ਪਰਿਵਾਰਕ ਗਠਨ ਦੀ ਮੰਗ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ, ਇਮੀਗ੍ਰੇਸ਼ਨ ਸਬੰਧੀ ਬਣੇ ਕਾਨੂੰਨ ਦੀ ਇਸ ਪ੍ਰਕਿਰਿਆ ਤਹਿਤ ਜੇਕਰ ਵਿਭਾਗ ਵੱਲੋਂ ਇਸ ਸਬੰਧੀ ਕੋਈ ਵੀ ਪ੍ਰਤੀਕਿਰਿਆ (ਦਰਖ਼ਾਸਤ ਦੇਣ ਵਾਲੇ ਵਿਦੇਸ਼ੀ ਨਾਲ ਕੋਈ ਸੰਪਰਕ) ਨਹੀਨ ਕੀਤਾ ਜਾਂਦਾ ਸੀ ਤਾਂ ਕਾਨੂੰਨ ਤਹਿਤ ਉਸ ਦਰਖ਼ਾਸਤ ਨੂੰ ਪ੍ਰਵਾਨ ਮੰਨਿਆ ਜਾਂਦਾ ਸੀ, ਜਿਸ ਦੇ ਆਧਾਰ ‘ਤੇ ਵਿਦੇਸ਼ੀ ਦੇ ਦੇਸ਼ ਵਿਚ ਰਹਿਣ ਵਾਲਾ ਪਰਿਵਾਰਕ ਮੈਂਬਰ ਆਪਣੇ ਦੇਸ਼ ਵਿਚ ਸਥਿਤ ਕੌਂਸਲੇਟ ਵਿਚ ਵੀਜ਼ਾ ਦੀ ਮੰਗ ਕਰ ਸਕਦਾ ਸੀ।
ਇਸ ਕਾਨੂੰਨ ਨੂੰ ਲੇਗਾ ਨਾੱਰਦ ਅਤੇ ਪੋਪੋਲੋ ਦੇਲਾ ਲੀਬੇਰਤਾ ਦੇ ਆਉਣ ਨਾਲ ਸੁਰੱਖਿਆ ਕਾਨੂੰਨ (ਐਲ 94/2009) ਤਹਿਤ ਖਤਮ ਕਰ ਦਿੱਤਾ ਗਿਆ ਸੀ, ਬਾਅਦ ਵਿਚ ਕਿਸੇ ਨੇ ਵੀ ਇਸ ਨੂੰ ਮੁੜ ਬਹਾਲ ਕਰਨ ਬਾਰੇ ਨਹੀਂ ਸੋਚਿਆ। ਹੁਣ ਦੇਖਣਾ ਇਹ ਹੈ ਕਿ ਮੌਜੂਦਾ ਸਰਕਾਰ ਇਸ ਸਬੰਧੀ ਕੋਈ ਬਦਲਾਅ ਕਰਦੀ ਹੈ ਜਾਂ ਨਹੀਂ।