ਪ੍ਰਵਾਸੀ, ਮਹਿਲਾਵਾਂ ਲਈ ਖ਼ਤਰਾ – ਆਂਦਰੇਓਤੀ

giulia‘ਪ੍ਰਵਾਸੀ, ਮਹਿਲਾਵਾਂ ਲਈ ਖ਼ਤਰਾ ਹਨ’ ਇਹ ਵਿਚਾਰ ਪੂਰਵ ਸੰਸਦ ਜੂਲੀਓ ਆਂਦਰੇਓਤੀ ਦੀ ਵਕੀਲ ਰਹਿ ਚੁੱਕੀ, ਅਤੇ ਹੁਣ ਨੂਓਵਾ ਲੇਗਾ ਦੀ ਮੁੱਖੀ ਜੂਲੀਆ ਬੋਨਜੋਰਨੋ ਨੇ ਪੇਸ਼ ਕੀਤੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜੂਲੀਆ ਨੇ ਇਕ ਟੀਵੀ ਸ਼ੋਅ ਵਿਚ ਅਜਿਹੇ ਵਿਸ਼ੇ ਉੱਤੇ ਬੋਲਦੇ ਹੋਏ ਕੀਤਾ। ਉਸਨੇ ਅੱਗੇ ਕਿਹਾ ਕਿ, ਜਿਆਦਾਤਰ ਪ੍ਰਵਾਸੀ ਉਨ੍ਹਾਂ ਦੇਸ਼ਾਂ ਵਿਚੋਂ ਆਉਂਦੇ ਹਨ, ਜਿੱਥੇ ਮਹਿਲਾਵਾਂ ਨੂੰ ਪੁਰਸ਼ਾਂ ਦੀ ਤੁਲਨਾ ਵਿਚ ਨੀਚਾ ਸਮਝਿਆ ਜਾਂਦਾ ਹੈ, ਉਨ੍ਹਾਂ ਦੇ ਆਪਣੇ ਘਰਾਂ ਵਿਚ ਹੀ ਉਨ੍ਹਾਂ ਨਾਲ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਬਾਰੇ ਵਿਚ ਵਿਚਾਰ ਕਰਨਾ ਸਾਡੇ ਲਈ ਬਹੁਤ ਮਹੱਤਵਪੂਰਣ ਹੈ।
ਜੂਲੀਆ ਨੇ ਕਿਹਾ ਕਿ, ਨਸਲਵਾਦ ਦੀ ਲਹਿਰ ਦਾ ਇਕ ਨਵਾਂ ਖਤਰਾ ਪੈਦਾ ਹੋ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਲਈ ਦਰਵਾਜੇ ਖੋਲ੍ਹਣ ਨਾਲ ਵੀ ਲੋਕ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਅਤੇ ਗੈਰਕਾਨੂੰਨੀ ਤੌਰ ‘ਤੇ ਰਹਿਣ ਵਾਲੇ ਪ੍ਰਵਾਸੀਆਂ ਵਿਚ ਫਰਕ ਮਹਿਸੂਸ ਨਹੀਂ ਕਰ ਸਕਦੇ। ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦਾ ਹੀ ਇਕ ਤਰੀਕਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ