ਪੱਕੇ ਰਹਿਣ ਵਾਸਤੇ ਯੂ ਕੇ ਦੇ ਵਿਦੇਸ਼ੀਆਂ ਲਈ ਵਿਆਹ ਬੰਧਨ ਕਾਫੀ ਨਹੀਂ

ਵਿਆਹੇ ਜੋੜੇ ਨੂੰ ਘੱਟ ਤੋਂ ਘੱਟ 2 ਸਾਲ ਲਈ ਰਿਸ਼ਤਾ ਕਾਇਮ ਰੱਖਣਾ ਪਵੇਗਾ – ਯੂ ਕੇ ਬਾੱਡਰ ਏਜੰਸੀ

ukਲੰਡਨ, 21 ਜੂਨ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਬਾੱਡਰ ਏਜੰਸੀ ਨੇ ਸਪਸ਼ਟ ਕੀਤਾ ਕਿ ਵਿਆਹ ਕਰਵਾ ਲੈਣਾ ਯੂ ਕੇ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਕਾਫੀ ਨਹੀਂ ਹੋਵੇਗਾ। ਵਿਆਹੇ ਜੋੜੇ ਨੂੰ ਤਕੀਰਬਨ ਦੋ ਸਾਲ ਤੱਕ ਰਿਸ਼ਤਾ ਬਣਾ ਕੇ ਰੱਖਣਾ ਪਵੇਗਾ ਅਤੇ ਇਸ ਨੂੰ ਸਾਬਤ ਵੀ ਕਰਨਾ ਪਵੇਗਾ।
ਯੂ ਕੇ ਬਾਡਰ ਏਜੰਸੀ ਦੇ ਡਾਇਰੈਕਟਰ ਸੈਮ ਬੁਲੀਮੋਰ ਨੇ ਕਿਹਾ ਕਿ, ਲੋਕਾਂ ਨੂੰ ਇਹ ਭੁਲੇਖਾ ਦਿਮਾਗ ਵਿਚੋਂ ਕੱਢਣਾ ਪਵੇਗਾ ਕਿ ਬ੍ਰੀਟੇਨ ਵਿਚ ਪੱਕੇ ਹੋਣ ਲਈ ਵਿਆਹ ਕਰਵਾਉਣਾ ਕਾਫੀ ਹੈ। ਵਿਆਹੇ ਜੋੜਿਆਂ ਨੂੰ ਆਪਣਾ ਰਿਸ਼ਤਾ ਅਸਲ ਵਿਚ ਸਾਬਤ ਕਰ ਦਿਖਾਉਣਾ ਪਵੇਗਾ।
ਵਧੇਰੇ ਅਫਰੀਕੀ ਲੋਕ ਵਿਆਹ ਦੇ ਤੌਰ ’ਤੇ ਬ੍ਰਿਟੇਨ ਵਿਚ ਵੱਸਣਾ ਚਾਹੁੰਦੇ ਹਨ।
ਬਹੁਤ ਸਾਰੇ ਯੂਰਪੀ ਨਾਗਰਿਕ ਵੀ ਚੰਗੇ ਭਵਿੱਖ ਦੀ ਤਲਾਸ਼ ’ਚ ਬ੍ਰਿਟੇਨ ਆ ਕੇ ਵੱਸਣਾ ਚਾਹੁੰਦੇ ਹਨ ਅਤੇ ਵੱਸਦੇ ਵੀ ਹਨ ਪਰ ਉਨ੍ਹਾਂ ਨੂੰ ਵਧੇਰੇ ਮਿਹਨਤ ਅਤੇ ਕਠਿਨਾਈ ’ਚੋਂ ਗੁਜਰਨਾ ਪੈਂਦਾ ਹੈ। ਜਾਅਲੀ ਵਿਆਹ ਉਨ੍ਹਾਂ ਨੂੰ ਸੌਖਾ ਰਸਤਾ ਦਿਸਦਾ ਹੈ ਪਰ ਹੈ ਨਹੀਂ। ਬਹੁਤ ਸਾਰੇ ਲੋਕ ਇਸ ਸਿ਼ਕੰਜੇ ਵਿਚ ਫਸ ਜਾਂਦੇ ਹਨ, ਜੋ ਉਨ੍ਹਾਂ ਲਈ ਨਵੀਆਂ ਮੁਸ਼ਕਿਲਾਂ ਖੜੀਆ ਕਰਨ ਵਾਲਾ ਹੁੰਦਾ ਹੈ।
ਯੂ ਕੇ ਬਾੱਡਰ ਏਜੰਸੀ ਨੇ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਬਿਨਾਂ ਪੇਪਰਾਂ ਵਾਲੇ ਵਿਦੇਸ਼ੀ ਨਾਲ ਜੇ ਦੁਲਹਾ ਜਾਂ ਦੁਲਹਨ ਵਿਆਹ ਪੱਕਾ ਹੋਣ ਲਈ ਕਰਵਾਉਂਦਾ ਜਾਂ ਕਰਵਾਉਂਦੀ ਹੈ ਤਾਂ ਉਸ ਨੂੰ ਜਾਅਲੀ ਵਿਆਹ ਕਰਾਰ ਦੇ ਕੇ 6 ਮਹੀਨੇ ਲਈ ਜੇਲ ਭੇਜ ਦਿੱਤਾ ਜਾਵੇਗਾ। ਜਿਸ ਉਪਰੰਤ ਦੇਸ਼ ਨਿਕਾਲਾ ਨਿਸ਼ਚਿਤ ਹੈ।
ਇਸ ਸਬੰਧੀ ਵਧੇਰੀ ਜਾਣਕਾਰੀ ਲਈ www.foreignersinuk.co.uk ਜਾਂ www.punjabexpress.it  ਦੇ ਗਾਈਡ ਹਿੱਸੇ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।