ਫਿਊਮੀਚੀਨੋ : ਬੰਦਰਗਾਹ ਵਿਖੇ ਪੁਰਾਤਨ ਰੋਮਨ ਘੜਾ ਪ੍ਰਾਪਤ

jarrਰੋਮ (ਇਟਲੀ) 7 ਜੂਨ (ਪੰਜਾਬ ਐਕਸਪ੍ਰੈੱਸ) – ਰੋਮ ਦੇ ਹਵਾਈ ਅੱਡੇ ਫਿਊਮੀਚੀਨੋ ਨੇੜ੍ਹੇ ਬੰਦਰਗਾਹ ਵਿਖੇ ਪੁਰਾਤਤਵ ਵਿਭਾਗ ਨੂੰ ਇਕ ਖੋਜ ਦੌਰਾਨ ਇਕ ਪੁਰਾਤਨ ਰੋਮਨ ਘੜਾ ਪ੍ਰਾਪਤ ਹੋਇਆ ਹੈ। ਪੁਰਾਤਨ ਸਮੇਂ ਦਾ ਇਹ ਘੜਾ 1,5 ਮੀਟਰ ਡਾਇਆਮੀਟਰ ਅਤੇ 3 ਮੀਟਰ ਘੇਰੇ ਦਾ ਹੈ। ਵਿਭਾਗ ਦਾ ਕਹਿਣਾ ਹੈ ਕਿ, ਇਸਦੀ ਵਰਤੋਂ ਪੁਰਾਤਨ ਸਮੇਂ ਵਿਚ ਤੇਲ ਜਾਂ ਸ਼ਰਾਬ ਪਾਉਣ ਲਈ ਕੀਤੀ ਜਾਂਦੀ ਰਹੀ ਹੋਵੇਗੀ। ਵਿਭਾਗ ਵੱਲੋਂ ਇਸਦੀ ਹੋਰ ਖੋਜ ਕੀਤੀ ਜਾ ਰਹੀ ਹੈ।