ਬਾਲ ਪੋਰਨੋਗ੍ਰਾਫੀ ਦੇ ਦੋਸ਼ ਤਹਿਤ 40 ਸਾਲਾ ਵਿਅਕਤੀ ਗ੍ਰਿਫ਼ਤਾਰ

arrest1ਰੋਮ (ਇਟਲੀ) 26 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਮੋਲੀਸੇ ਦੇ ਰਹਿਣ ਵਾਲੇ ਇਕ 40 ਸਾਲਾ ਵਿਅਕਤੀ ਨੂੰ ਇਕ ਅੰਤਰਰਾਸ਼ਟਰੀ ਜਾਂਚ ਅਧੀਨ ਪੋਰਨੋਗ੍ਰਾਫੀ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਨੂੰ ਇਸ ਸਬੰਧੀ ਗਹਿਰੀ ਛਾਣਬੀਣ ਉਪਰੰਤ ਇਸਦੇ ਕੰਪਿਊਟਰ ਵਿਚੋਂ ਬੱਚਿਆਂ ਦੀਆਂ ਫੋਟੋਆਂ, ਵੀਡੀਓ ਦੀਆਂ 10,000 ਪੋਰਨੋਗ੍ਰਾਫੀ ਫਾਈਲਾਂ ਪ੍ਰਾਪਤ ਹੋਈਆਂ ਹਨ। ਬਾਲ ਪੋਰਨੋਗ੍ਰਾਫੀ ਨੂੰ ਬੜਾਵਾ ਦੇਣ ਦੇ ਦੋਸ਼ ਹੇਠ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 2015 ਵਿਚ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਦੀ ਰਿਪੋਰਟ ਦੇ ਅਧਾਰ ‘ਤੇ ਇਸ ਸਬੰਧੀ ਛਾਣਬੀਣ ਸ਼ੁਰੂ ਕੀਤੀ ਗਈ ਸੀ। ਇਸ ਦੋਸ਼ੀ ਵਿਅਕਤੀ ਦੇ ਸਮਾਰਟ ਫੋਨ ਅਤੇ ਕੰਮ ਵਾਲੇ ਸਥਾਨ ‘ਤੇ ਵਰਤੇ ਜਾਣ ਵਾਲੇ ਇੰਟਰਨੈੱਟ ਤੋਂ ਵੀ ਬਾਲ ਪੋਰਨੋਗ੍ਰਾਫੀ ਦੀਆਂ ਫਾਈਲਾਂ ਬਰਾਮਦ ਕੀਤੀਆਂ ਗਈਆਂ ਹਨ। ਪੋਰਨੋਗ੍ਰਾਫੀ ਦੀਆਂ ਇਹ ਫਾਈਲਾਂ 4 ਤੋਂ 12 ਸਾਲ ਤੱਕ ਦੇ ਬੱਚਿਆਂ ਦੀਆਂ ਹਨ, ਜੋ ਕਿ ਤਕਰੀਬਨ ਅਹਿੰਸਾ ਨਾਲ ਪੀੜ੍ਹਤ ਵਿਦੇਸ਼ੀ ਬੱਚੇ ਹਨ। ਤਕਰੀਬਨ 100 ਹੋਰ ਲੋਕ ਇਸ ਕਾਰਜ ਵਿਚ ਇਸ ਵਿਅਕਤੀ ਦੇ ਮਦਦਗਾਰ ਹਨ, ਜਿਨ੍ਹਾਂ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਉਣ ਦੀ ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਬਾਲ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅੰਤਰਰਾਸ਼ਟਰੀ ਪੱਧਰ ਉੱਤੇ ਇਸਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ