ਬਿਨਾਂ ਗ੍ਰਾਹਕ ਨੂੰ ਸੂਚਨਾ ਦਿੱਤੇ ਫਰੋਜਨ ਫੂਡ ਪਰੋਸਣਾ ਇਟਲੀ ਵਿਚ ਜੁਰਮ

foodਇਟਲੀ ਦੀ ਪ੍ਰਮੁੱਖ ਅਦਾਲਤ ਦੇ ਇਕ ਫੈਸਲੇ ਅਨੁਸਾਰ ਰੈਸਟੋਰੈਂਟ ਵਿਚ ਬਿਨਾਂ ਗ੍ਰਾਹਕ ਨੂੰ ਸੂਚਨਾ ਦਿੱਤੇ ਹੋਏ ਡੱਬਾ ਬੰਦ, ਜੰਮਿਆ ਹੋਇਆ ਭੋਜਨ ਪ੍ਰੋਸਣਾ ਜੁਰਮ ਹੈ।
ਹਰ ਸਾਲ ਇਟਲੀ ਵਿਚ ਦੂਸਰੇ ਦੇਸ਼ਾਂ ਤੋਂ ਸੈਲਾਨੀ ਇਟਲੀ ਦੇ ਭੋਜਨ ਦਾ ਆਨੰਦ ਮਾਨਣ ਲਈ ਆਉਂਦੇ ਹਨ, ਪ੍ਰੰਤੂ ਬਹੁਤ ਸਾਰੇ ਰੈਸਟੋਰੈਂਟ ਸਿਰਫ ਗਿਣਤੀ ਵਿਚ ਵਾਧਾ ਕਰਨ ਲਈ ਸਟੋਰ ਕਰ ਕੇ ਰੱਖਿਆ ਹੋਇਆ, ਜੰਮਿਆ ਜਾਂ ਡੱਬਾ ਬੰਦ ਭੋਜਨ ਗ੍ਰਾਹਕਾਂ ਨੂੰ ਪਰੋਸਦੇ ਹਨ।
ਦੇਸ਼ ਵਿਚ ਹੁਣ ਇਸ ਪ੍ਰਤੀ ਕਾਨੂੰਨ ਬਦਲ ਕੇ ਸਖਤ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਗ੍ਰਾਹਕਾਂ ਦੀ ਜਾਣਕਾਰੀ ਤੋਂ ਬਿਨਾਂ, ਗ੍ਰਾਹਕਾਂ ਦੀ ਗਿਣਤੀ ਵਧ ਜਾਣ ਕਾਰਨ ਜੇਕਰ ਪਹਿਲਾਂ ਤੋਂ ਬਣਾ ਕੇ ਰੱਖਿਆ ਭੋਜਨ ਪਰੋਸਣਾ ਜੁਰਮ ਹੈ। ਫਰੋਜਨ ਫੂਡ (ਜੰਮਿਆ ਹੋਇਆ ਭੋਜਨ) ਬਾਰੇ ਗ੍ਰਾਹਕ ਨੂੰ ਸੂਚਨਾ ਨਾ ਦੇਣ ‘ਤੇ ਰੈਸਟੋਰੈਂਟ ਦੇ ਮਾਲਕ ਨੂੰ ਭਾਰੀ ਜੁਰਮਾਨਾ ਜਾਂ ਜੇਲ ਵੀ ਹੋ ਸਕਦੀ ਹੈ। ਇਹ ਫੈਸਲਾ ਮਿਲਾਨ ਦੇ ਇਕ ਰੈਸਟੋਰੈਂਟ ਵਿਚ ਬਿਨਾਂ ਸੂਚਨਾ ਦੇਣ ਤੋਂ ਪਰੋਸੇ ਗਏ ਭੋਜਨ ਦੀ ਸ਼ਿਕਾਇਤ ਕਰਨ ‘ਤੇ, ਰੈਸਟੋਰੈਂਟ ਦੇ ਮਾਲਕ ਨੂੰ ਅਦਾਲਤ ਵੱਲੋਂ 2000 ਯੂਰੋ ਜੁਰਮਾਨਾ ਕੀਤਾ ਗਿਆ ਅਤੇ ਨਾਲ ਹੀ ਇਸ ਫੈਸਲੇ ਨੂੰ ਗਜ਼ਟ ਵਿਚ ਵੀ ਦਰਜ ਕਰ ਦਿੱਤਾ ਗਿਆ ਕਿ ਦੇਸ਼ ਵਿਚ ਕੋਈ ਵੀ ਰੈਸਟੋਰੈਂਟ ਬਿਨਾਂ ਗ੍ਰਾਹਕ ਨੂੰ ਸੂਚਿਤ ਕੀਤੇ ਕਿ ਖਾਣਾ ਤਾਜਾ ਨਹੀਂ ਹੈ, ਨਹੀਂ ਪਰੋਸੇਗਾ।
ਉਸ ਰੈਸਟੋਰੈਂਟ ਉੱਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਕਿ, ਫਰਿੱਜਾਂ ਵਿਚ ਪੂਰੀ ਤਰ੍ਹਾਂ ਪਹਿਲਾਂ ਤੋਂ ਸਟਾੱਕ ਕਰ ਕੇ ਰੱਖੇ ਗਏ ਭੋਜਨ ਬਾਰੇ ਮੀਨੂੰ ਵਿਚ ਕੋਈ ਜਿਕਰ ਨਹੀਂ ਹੈ। ਪਹਿਲਾਂ ਤੋਂ ਸਟਾੱਕ ਕਰ ਕੇ ਰੱਖੇ ਹੋਏ ਭੋਜਨ ਦੀ ਸੂਚਨਾ ਮੀਨੂੰ ਵਿਚ ਦੇਣੀ ਵੀ ਲਾਜ਼ਮੀ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ