‘ਬੋਨਸ ਮਾਮਾ’, ਵਿਦੇਸ਼ੀ ਮਾਤਾਵਾਂ ਵੀ ਹੋਣਗੀਆਂ ਹੱਕਦਾਰ?

babyਰੋਮ (ਇਟਲੀ) 12 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਸ ਸਾਲ ਇਟਾਲੀਅਨ ਸਰਕਾਰ ‘ਬੋਨਸ ਮਾਮਾ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ 800 ਯੂਰੋ ਦਾ ਬੋਨਸ ਪੁਰਸਕਾਰ ਪੈਦਾ ਹੋਣ ਵਾਲੇ ਜਾਂ ਗੋਦ ਲਏ ਜਾਣ ਵਾਲੇ ਹਰ ਬੱਚੇ ਨੂੰ ਦਿੱਤਾ ਜਾਵੇਗਾ। ਵਿਦੇਸ਼ੀ ਮਾਤਾਵਾਂ ਵੀ ਇਸ ਲਾਭ ਨੂੰ ਪ੍ਰਾਪਤ ਕਰਨ ਦੀਆਂ ਹੱਕਦਾਰ ਹੋਣਗੀਆਂ?
ਨਵੀਆਂ ਬਣਨ ਵਾਲੀਆਂ ਮਾਤਾਵਾਂ ਨੂੰ ਦਿੱਤਾ ਜਾਣ ਵਾਲਾ ਇਹ ਬੋਨਸ ਲਾਭ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਆਮਦਨ ਉੱਤੇ ਨਿਰਭਰ ਨਹੀਂ ਹੈ। ਇੰਪਸ ਵੱਲੋਂ ਇਸਦਾ ਭੁਗਤਾਨ ਇਕ ਤੈਅ ਰਾਸ਼ੀ ਦੇ ਰੂਪ ਵਿਚ ਕੀਤਾ ਜਾਵੇਗਾ। ਇਸ ਨੂੰ ਪ੍ਰਾਪਤ ਕਰਨ ਲਈ ਜੋ ਮਹਿਲਾਵਾਂ ਮਾਂ ਬਣਨ ਜਾ ਰਹੀਆਂ ਹਨ, ਉਹ ਆਪਣੇ ਗਰਭ ਕਾਲ ਦੇ ਸੱਤਵੇਂ ਮਹੀਨੇ ਵਿਚ ਇਸਦੀ ਮੰਗ ਦੀ ਦਰਖ਼ਾਸਤ ਦੇ ਸਕਦੀਆਂ ਹਨ, ਜਾਂ ਜੋ ਮਾਵਾਂ ਬੱਚੇ ਨੂੰ ਗੋਦ ਲੈ ਰਹੀਆਂ ਹਨ, ਇਸ ਲਾਭ ਦੀ ਮੰਗ ਕਰ ਸਕਦੀਆਂ ਹਨ।
27 ਫਰਵਰੀ ਨੂੰ ਜਾਰੀ ਹੋਏ ਸਰਕੂਲਰ ਨੰਬਰ 39/2017 ਅਨੁਸਾਰ ਇੰਪਸ ਵੱਲੋਂ ਕੀਤੇ ਜਾਣ ਵਾਲੇ ਭੁਗਤਾਨ ਅਨੁਸਾਰ 1 ਜਨਵਰੀ 2017 ਤੋਂ :
– ਜਿਹੜੀਆਂ ਮਾਤਾਵਾਂ ਨੇ ਗਰਭ ਕਾਲ ਦਾ ਸੱਤਵਾਂ ਮਹੀਨਾ ਪੂਰਾ ਕਰ ਲਿਆ ਹੈ;
– ਜਿਹੜੇ ਬੱਚੇ ਦਾ ਜਨਮ 8ਵੇਂ ਮਹੀਨੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋ ਜਾਵੇ;
– ਗੋਦ ਲਏ ਜਾਣ ਵਾਲੇ ਬੱਚੇ ਸਥਾਨਕ ਜਾਂ ਬਾਹਰਲੇ ਦੇਸ਼ਾਂ ਤੋਂ, 184/1983 ਕਾਨੂੰਨ ਤਹਿਤ ਨਿਰਧਾਰਤ ਸ਼ਰਤਾਂ ਅਨੁਸਾਰ;
– ਆਰਟੀਕਲ 22 ਦੇ ਪੈਰਾਗ੍ਰਾਫ 6, ਕਾਨੂੰਨ 184/1983 ਤਹਿਤ ਰਾਸ਼ਟਰ ਵਿਚੋਂ ਜਨਮ ਤੋਂ ਪਹਿਲਾਂ ਗੋਦ ਲਿਆ, ਜਾਂ  ਆਰਟੀਕਲ 34, ਕਾਨੂੰਨ 184/1983 ਤਹਿਤ ਅੰਤਰਰਾਸ਼ਟਰੀ ਦੇਸ਼ਾਂ ਵਿਚੋਂ ਜਨਮ ਤੋਂ ਪਹਿਲਾਂ ਗੋਦ ਲਏ,
ਬੱਚਿਆਂ ਦੀਆਂ ਮਾਤਾਵਾਂ ਇਹ ਬੋਨਸ ਪ੍ਰਾਪਤ ਕਰਨ ਦੀਆਂ ਹੱਕਦਾਰ ਹੋਣਗੀਆਂ।
ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਦਾ ਹੈ ਕਿ ਇਸ ਨੂੰ ਪੂਰਾ ਕਰਨ ਲਈ ਕੀ ਸ਼ਰਤਾਂ ਹਨ ਅਤੇ ਕੀ ਇਸ ਨੂੰ ਵਿਦੇਸ਼ੀ ਮਾਤਾਵਾਂ ਪ੍ਰਾਪਤ ਕਰਨ ਦਾ ਹੱਕ ਰੱਖਦੀਆਂ ਹਨ?
27 ਫਰਵਰੀ ਦੇ ਸਰਕੂਲਰ ਨੰ: 39/2017 ਅਨੁਸਾਰ, ਇੰਪਸ ਗਰਭ ਕਾਲ ਵਿਚੋਂ ਲੰਘ ਰਹੀਆਂ ਉਨ੍ਹਾਂ ਮਾਤਾਵਾਂ ਨੂੰ ਇਹ ਬੋਨਸ ਲਾਭ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਹੈ ਜੋ ;
– ਇਟਲੀ ਦੀਆਂ ਨਾਗਰਿਕ ਹੋਣ;
– ਜਿਨ੍ਹਾਂ ਕੋਲ ਇਟਾਲੀਅਨ ਜਾਂ ਯੂਰਪੀ ਦੇਸ਼ਾਂ ਦੀ ਨਾਗਰਿਕਤਾ ਹੋਵੇ;
– ਗੈਰਯੂਰਪੀਅਨ ਦੇਸ਼ਾਂ ਦੀਆਂ ਮਾਤਾਵਾਂ ਜੋ ਇਟਲੀ ਦੀ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ ਹੋਣ, ਜਾਂ ਆਰਟੀਕਲ 10 ਅਤੇ 17 ਲੈਜਿਸਲੇਟਿਵ ਡੀਕਰੀ ਨੰ: 30/2007 ਤਹਿਤ ਯੂਈ ਦੇਸ਼ਾਂ ਤੋਂ ਪ੍ਰਾਪਤ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕ ਹੋਣ।