ਬੋਲਜ਼ਾਨੋ : ਗੈਰਕਾਨੂੰਨੀ ਤੌਰ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ‘ਤੇ ਛਾਪਾ

ਕੰਮ ਕਰਵਾਉਣ ਵਾਲੇ 5 ਭਾਰਤੀਆਂ ਸਮੇਤ, 7 ਵਿਅਕਤੀਆਂ ਖਿਲਾਫ ਜੁਰਮਾਨਾ

bolzanoਬੋਲਜਾਨੋ (ਇਟਲੀ) 5 ਮਈ (ਪੰਜਾਬ ਐਕਸਪ੍ਰੈੱਸ) – 41 ਵਿਦੇਸ਼ੀ 500 ਯੂਰੋ ਪ੍ਰਤੀ ਮਹੀਨਾ ਉੱਤੇ ਦਿਨ ਵਿਚ 15 ਘੰਟੇ ਕੰਪਨੀਆਂ ਦੀ ਮਸ਼ਹੂਰੀ ਲਈ ਇਸ਼ਤਿਹਾਰ ਵੰਡਣ ਦਾ ਕੰਮ ਕਰਦੇ ਸਨ।
41 ਵਿਦੇਸ਼ੀ ਜਿਨ੍ਹਾਂ ਵਿਚ ਖਾਸ ਤੌਰ ‘ਤੇ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਅਲਜੀਰੀਆ ਦੇ ਲੋਕ ਸ਼ਾਮਿਲ ਸਨ ਨੂੰ ਜੀਪੀਐਸ ਦੀ ਦੇਖ ਰੇਖ ਹੇਠ ਤਰੇਨਤੀਨੋ, ਵੇਨੇਤੋ, ਲੰਬਾਰਦੀਆ ਵਿਚ, ਘਰਾਂ ਵਿਚ ਕੰਪਨੀਆਂ ਅਤੇ ਮਾਰਕੀਟਾਂ ਦੀ ਮਸ਼ਹੂਰੀ ਲਈ ਇਸ਼ਤਿਹਾਰ ਪਾਉਣ ਦਾ ਕੰਮ ਬਿਨਾਂ ਕੰਟਰੈਕਟ ਤੋਂ ਕਰਵਾਇਆ ਜਾਂਦਾ ਸੀ।
ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਣ ‘ਤੇ ਇਟਾਲੀਅਨ ਪੁਲਿਸ ਯੂਨਿਟ ਗੁਆਰਦੀਆ ਦੀ ਫਿਨਾਂਸਾ ਬੋਲਜਾਨੋ ਨੇ ਛਾਪੇਮਾਰੀ ਦੌਰਾਨ 2 ਇਟਾਲੀਅਨ ਅਤੇ 5 ਇੰਡੀਅਨ ਲੋਕਾਂ ਨੂੰ ਜੁਰਮਾਨਾ ਕੀਤਾ ਹੈ। ਇਨ੍ਹਾਂ 7 ਵਿਅਕਤੀਆਂ ਨੂੰ ਕਰਮਚਾਰੀਆਂ ਨਾਲ ਕੰਮ ਸਬੰਧੀ ਸੋਸ਼ਣ ਕਰਨ ਦੇ ਜੁਰਮ ਹੇਠ ਜੁਰਮਾਨਾ ਕੀਤਾ ਗਿਆ।
ਪੁਲਿਸ ਵੱਲੋਂ ਵਧੇਰੇ ਜਾਂਚ ਪੜ੍ਹਤਾਲ ਕਰਨ ‘ਤੇ ਸਾਹਮਣੇ ਆਇਆ ਕਿ, ਕਰਮਚਾਰੀਆਂ ਨੂੰ ਅਸਾਧਰਣ ਹਾਲਾਤਾਂ ਵਿਚ ਰੱਖ ਕੇ, ਲਗਾਤਾਰ ਨਿਗਰਾਨੀ ਹੇਠ ਦਿਨ ਵਿਚ ਤਕਰੀਬਨ 15 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਸੀ। ਕਰਮਚਾਰੀ ਹਫਤੇ ਵਿਚ 6 ਦਿਨ 500-700 ਯੂਰੋ ਪ੍ਰਤੀ ਮਹੀਨਾ ਤਨਖਾਹ ਉੱਤੇ ਕੰਮ ਕਰਨ ਲਈ ਮਜਬੂਰ ਸਨ।
ਵਿਚੈਂਸਾ ਖੇਤਰ ਵਿਚ ਪ੍ਰਾਈਵੇਟ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਬਿਨਾਂ ਕੰਟਰੈਕਟ ਤੋਂ ਕੰਮ ਲਈ ਵਰਤਿਆ ਜਾਂਦਾ ਸੀ। ਇਹ ਕੰਪਨੀ ਵੱਖ ਵੱਖ ਕੰਪਨੀਆਂ ਅਤੇ ਮਾਰਕੀਟਾਂ ਨਾਲ ਕੰਮ ਦਾ ਕੰਟਰੈਕਟ ਕਰਦੀ ਸੀ ਅਤੇ ਅੱਗੇ ਕਰਮਚਾਰੀ ਰੱਖ ਕੇ ਕੇ ਉਨ੍ਹਾਂ ਕੋਲੋਂ ਆਪਣੇ ਤਰੀਕੇ ਨਾਲ ਸੋਸ਼ਣ ਕਰ ਕੇ ਕੰਮ ਕਰਵਾਉਂਦੀ ਸੀ।
ਕਰਮਚਾਰੀ ਬਹੁਤ ਹੀ ਮਾੜੇ ਹਾਲਾਤਾਂ ਵਿਚ ਆਪਣੀ ਜਿੰਦਗੀ ਬਸਰ ਕਰਨ ਲਈ ਮਜਬੂਰ ਹਨ। ਕਰਮਚਾਰੀਆਂ ਨੂੰ ਕੰਮ ਲਈ ਵੈਨਜ਼ ਵਿਚ ਲਿਜਾਇਆ ਜਾਂਦਾ ਹੈ ਅਤੇ ਮਸ਼ਹੂਰੀ ਦੇ ਇਸ਼ਤਿਹਾਰ ਦੇ ਕੇ ਸਾਈਕਲਾਂ ਉੱਪਰ ਕੰਮ ਕਰਨ ਲਈ ਭੇਜਿਆ ਜਾਂਦਾ ਹੈ। ਕਰਮਚਾਰੀ ਲਗਾਤਾਰ ਜੀਪੀਐਸ ਦੀ ਮਦਦ ਨਾਲ ਕੰਪਨੀ ਦੇ ਕਰਿੰਦਿਆਂ ਦੀ ਨਿਗਰਾਨੀ ਹੇਠ ਰਹਿੰਦੇ ਹਨ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ