ਬੱਚਿਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਤਹਿਤ ਅਧਿਆਪਕ ਗ੍ਰਿਫ਼ਤਾਰ

tchr

ਤਰਾਂਤੋ (ਇਟਲੀ) 23 ਨਵੰਬਰ ਮਈ (ਪੰਜਾਬ ਐਕਸਪ੍ਰੈੱਸ) – ਪੁਲੀਆ ਦੇ ਖੇਤਰ ਤਰਾਂਤੋ ਦੇ ਇਕ ਸਕੂਲ ਦੀ 50 ਸਾਲ ਦੀ ਅਧਿਆਪਕਾ ਨੂੰ ਬੱਚਿਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਨਰਸਰੀ ਸਕੂਲ ਦੀ ਇਸ ਅਧਿਆਪਕਾ ਉੱਪਰ 3 ਸਾਲ ਦੀ ਉਮਰ ਦੇ ਬੱਚਿਆਂ ਨਾਲ ਦੁਰਵਿਹਾਰ ਕਰਨ ਦਾ ਦੋਸ਼ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕੁਝ ਸ਼ਿਕਾਇਤਾਂ ਦੇ ਤਹਿਤ ਸਬੂਤ ਦੇ ਤੌਰ ‘ਤੇ ਇਸ ਅਧਿਆਪਕਾ ਦੀਆਂ ਗਲਤ ਵਿਹਾਰ ਦੀਆਂ ਗਤੀਵਿਧੀਆਂ ਨੂੰ ਕੈਮਰਿਆਂ ਦੀ ਰਿਕਾਰਡਿੰਗ ਵਿਚੋਂ ਕੱਢ ਕੇ ਪੇਸ਼ ਕੀਤਾ ਗਿਆ। ਸਕੂਲ ਦੇ ਸੀਸੀਟੀਵੀ ਦੀ ਫੁਟੇਜ਼ ਅਨੁਸਾਰ ਛੋਟੇ ਬੱਚਿਆਂ ਨਾਲ ਡਾਂਟ ਫਟਕਾਰ ਕਰਦੇ, ਖਿੱਚ ਦੇ ਹੋਏ ਅਤੇ ਕੁੱਟਦੇ ਹੋਏ ਇਸ ਅਧਿਆਪਕਾ ਨੂੰ ਸਾਫ ਦੇਖਿਆ ਜਾ ਸਕਦਾ ਹੈ।