ਇਟਲੀ ‘ਚ ਭਾਰਤੀ ਸੈਲਾਨੀ ਇੱਟ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ

colos

Rome’s Colosseum

47 ਸਾਲਾ ਭਾਰਤੀ, ਕਲੋਸੀਅਮ ਤੋਂ ਇੱਟ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ

ਰੋਮ ਪੁਲਿਸ ਨੇ ਕਲੋਸੀਅਮ ਤੋਂ ਪ੍ਰਾਚੀਨ ਇੱਟ ਦੀ ਚੋਰੀ ਕਰਨ ਦੇ ਦੋਸ਼ ਤਹਿਤ ਇਕ ਭਾਰਤੀ ਸੈਲਾਨੀ ਨੂੰ ਫੜ ਲਿਆ ਹੈ। 10 ਦਸੰਬਰ ਦੀ ਦੁਪਹਿਰ ਨੂੰ, ਇਕ 47 ਸਾਲਾ ਭਾਰਤੀ ਸੈਲਾਨੀ ਨੂੰ ਰੋਮ ਪੁਲਿਸ ਨੇ ਕਲੋਸੀਅਮ ਤੋਂ ਇਕ ਇੱਟ ਹਟਾਉਣ ਤੋਂ ਬਾਅਦ ਆਪਣੇ ਨਾਲ ਲੈ ਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਸੀ। ਵਧੇਰੇ ਜਾਣਕਾਰੀ ਅਨੁਸਾਰ ਇਹ ਵਿਅਕਤੀ ਸੈਲਾਨੀ ਦੇ ਤੌਰ ‘ਤੇ ਪ੍ਰਾਚੀਨ ਸਮਾਰਕ ਨੂੰ ਦੇਖਣ ਲਈ ਆਇਆ ਸੀ। ਇਸ ਵਿਅਕਤੀ ਨੇ ਇਕ ਯਾਦਗਾਰ ਦੇ ਤੌਰ ‘ਤੇ ਕੋਲੋਸੀਅਮ ਦੀ ਇਕ ਕੰਧ ਵਿਚੋਂ ਇੱਟ ਕੱਢ ਕੇ ਆਪਣੀ ਜੈਕੇਟ ਵਿਚ ਰੱਖ ਲਈ। ਜਦੋਂ ਇਹ ਵਿਅਕਤੀ ਸਮਾਰਕ ਦੇਖ ਕੇ ਬਾਹਰ ਨਿਕਲਿਆ ਤਾਂ ਪੁਲਿਸ ਨੇ ਇਸ ਵਿਅਕਤੀ ਨੂੰ ਪੁਰਾਤੱਤਵ-ਸੰਪੱਤੀ ਨੂੰ ਗੈਰਕਾਨੂੰਨੀ ਢੰਗ ਨਾਲ ਰੱਖਣ ਦੇ ਦੋਸ਼ ਤਹਿਤ ਕਾਬੂ ਕਰ ਲਿਆ। ਪੁਲਿਸ ਨੇ ਤਲਾਸ਼ੀ ਲੈ ਕੇ ਸੈਲਾਨੀ ਕੋਲੋਂ ਇੱਟ ਬਰਾਮਦ ਕਰ ਲਈ। ਜਿਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ, 40 ਤੋਂ ਵੱਧ ਸੈਲਾਨੀਆਂ ਨੂੰ ਪੁਲਿਸ ਨੇ ਕਲੋਸੀਅਮ ਵਿਚੋਂ ਚੋਰੀ ਕਰਨ, ਕੋਲੋਸੀਅਮ ਵਿਚ ਆਪਣੇ ਨਾਮ ਆਦਿ ਲਿਖਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।
– ਪੰਜਾਬ ਐਕਸਪ੍ਰੈੱਸ