Advertisement
Advertisement

ਮਿਲਾਨ : ਇਮੀਗ੍ਰਾਂਟ ਦਫ਼ਤਰ ਦੇ 6 ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

immਮਿਲਾਨ ਵਿਖੇ ਇਮੀਗ੍ਰਾਂਟ ਦਫ਼ਤਰ ਦੇ 6 ਪੁਲਿਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਅਧਿਕਾਰੀਆਂ ਉੱਤੇ ਵਿਦੇਸ਼ੀਆਂ ਕੋਲੋਂ ਹਜਾਰਾਂ ਯੂਰੋ ਦੀ ਰਕਮ ਲੈ ਕੇ ਗੈਰਕਾਨੂੰਨੀ ਤਰੀਕੇ ਨਾਲ ਨਿਵਾਸ ਆਗਿਆ ਜਾਰੀ ਕਰਵਾ ਕੇ ਦੇਣ ਦੇ ਦੋਸ਼ ਲਗਾਏ ਹਨ।
ਇਨ੍ਹਾਂ ਅਧਿਕਾਰੀਆਂ ਖਿਲਾਫ ਗੁਪਤ ਸੂਚਨਾਵਾਂ ਮਿਲਣ ਦੇ ਅਧਾਰ ‘ਤੇ ਚੰਗੀ ਤਰ੍ਹਾਂ ਇਨ੍ਹਾਂ ਦੇ ਕੰਪਿਊਟਰ ਸਿਸਟਮ ਅਤੇ ਕਾਗਜੀ ਜਾਂਚ ਪੜ੍ਹਤਾਲ ਕੀਤੀ ਗਈ। ਇਸ ਜਾਂਚ ਦੇ ਅਧਾਰ ‘ਤੇ 4 ਅਧਿਕਾਰੀਆਂ ਨੂੰ ਕੰਮ ਦੌਰਾਨ ਧੋਖਾਧੜੀ ਕਰਨ ਦੇ ਦੋਸ਼ੀ ਪਾਇਆ ਗਿਆ, ਜਦਕਿ ਬਾਕੀ 2 ਅਧਿਕਾਰੀਆਂ ਦੀ ਜਾਂਚ ਪੜ੍ਹਤਾਲ ਅਜੇ ਜਾਰੀ ਹੈ। ਦੋਸ਼ੀ ਪਾਏ ਗਏ 4 ਅਧਿਕਾਰੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।  ਜਾਂਚ ਅਧੀਨ 2 ਪੁਲਿਸ ਅਧਿਕਾਰੀਆਂ ਨੂੰ ਅਜੇ ਸਿਰਫ ਘਰ ਦੀ ਜੇਲ੍ਹ ਦੀ ਸਜਾ ਸੁਣਾਈ ਗਈ ਹੈ।
ਇਨ੍ਹਾਂ ਅਧਿਕਾਰੀਆਂ ਵਿਚੋਂ ਇਕ ਅਧਿਕਾਰੀ ਦੀ ਪਤਨੀ ਦੇ ਨਾਮ ‘ਤੇ ਇਕ ਮਹਿੰਗੇ ਇਲਾਕੇ ਵਿਚ ਵਿਲਾ ਖ੍ਰੀਦਿਆ ਗਿਆ ਸੀ, ਜਿਸਨੂੰ ਸਰਕਾਰੀ ਤੌਰ ‘ਤੇ ਜਬਤ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਇਕ ਅਧਿਕਾਰੀ ਨੂੰ ਇਕ ਸਾਲ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਬਾਕੀਆਂ ਖਿਲਾਫ ਅਦਾਲਤ ਵੱਲੋਂ ਅਜੇ ਸਜਾ ਨਿਰਧਾਰਤ ਕੀਤੀ ਜਾਣੀ ਬਾਕੀ ਹੈ।
ਕੁਝ ਗੁਪਤ ਜਾਣਕਾਰੀਆਂ ਦੇ ਅਧਾਰ ‘ਤੇ 2013 ਵਿਚ ਇਹ ਜਾਂਚ ਸ਼ੁਰੂ ਹੋਈ ਸੀ, ਉਸ ਸਮੇਂ ਇਕ ਹੋਰ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
– ਵਰਿੰਦਰ ਕੌਰ ਧਾਲੀਵਾਲ
ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ