ਮਿਲਾਨ : ਵਿਦੇਸ਼ੀਅ ਵਧੇਰੇ ਹੋਣ ਕਾਰਨ ਇਟਾਲੀਅਨ ਬੱਚਿਆਂ ਦਾ ਦਾਖਲਾ ਨਹੀਂ?

schoolਮਿਲਾਨ ਵਿਚ ਇਕ ਸਕੂਲ ਵਿਚ ਵਧੇਰੇ ਵਿਦੇਸ਼ੀ ਬੱਚਿਆਂ ਦੀ ਗਿਣਤੀ ਹੋਣ ਕਾਰਨ ਇਟਾਲੀਅਨ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਕਰਵਾਉਣ ਤੋਂ ਗੁਰੇਜ ਕਰਦੇ ਹਨ। ਮਿਲਾਨ ਦੇ ਸਕੂਲ ਫਾਬੀਓ ਫਿਲਜ਼ੀ ਵਿਚ ਇਹ ਦੇਖਣ ਨੂੰ ਮਿਲ ਰਿਹਾ ਹੈ। ਇਹ ਸਕੂਲ ਕੋਰਵੇਤੋ ਕੇਤਰ ਵਿਚ ਸਥਿਤ ਹੈ ਅਤੇ ਇਸ ਨੇ ਏਕੀਕਰਣ ਅਤੇ ਜੁਰਮ ਦੋਵਾਂ ਦਾ ਅਨੁਭਵ ਕੀਤਾ ਹੈ। ਇਟਾਲੀਅਨ ਮਾਪਿਆਂ ਨੇ ਆਪਣੇ ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਕੂਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ, ਇਟਾਲੀਅਨ ਮਾਤਾ ਪਿਤਾ ਵੱਲੋਂ ਇਸ ਇਨਕਾਰ ਕਾਰਨ ਸਕੂਲ ਦੀਆਂ ਪਹਿਲੀਆਂ ਕਲਾਸਾਂ ਦੀ ਗਿਣਤੀ ਵੀ ਪੂਰੀ ਨਹੀਂ ਕੀਤੀ ਜਾ ਸਕੀ। ਅਧਿਕਾਰੀਆਂ ਅਨੁਸਾਰ, ਅਸੀਂ ਇਸ ਸਕੂਲ ਰਾਹੀਂ ਏਕੀਕਰਣ ਦਾ ਸੁਨੇਹਾ ਸਾਰੇ ਸਮਾਜ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਪ੍ਰੰਤੂ ਇਸਦੇ ਬਾਵਜੂਦ ਇਸ ਨੂੰ ਯਹੂਦੀਆਂ ਦੀ ਬਸਤੀ ਦਾ ਨਾਮ ਦਿੱਤਾ ਜਾ ਰਿਹਾ ਹੈ।
ਬੱਚਿਆਂ ਦੇ ਮਾਪਿਆਂ ਨੇ ਨੇੜ੍ਹੇ ਹੀ ਇਕ ਵਿਦੇਸ਼ੀ ਕੈਂਪ ਵਿਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ (ਵਿਦਿਆਰਥੀਆਂ) ਵੱਲੋਂ ਕੁਝ ਬੱਚਿਆਂ ਨਾਲ ਬਦਮਾਸ਼ੀ, ਲੜਾਈ-ਝਗੜਾ, ਧਮਕੀਆਂ ਆਦਿ ਕੀਤੇ ਜਾਣ ਦੀ ਗੱਲ ਕੀਤੀ ਹੈ। ਜਿਸ ਕਾਰਨ ਛੋਟੇ ਬੱਚਿਆਂ ਵਿਚ ਸਹਿਮ ਪੈਦਾ ਹੋ ਗਿਆ ਹੈ। ਉੱਪਨਗਰ ਵਿਚ ਸਥਿਤ ਸਕੂਲ ਨੂੰ ਕਈ ਤਰ੍ਹਾਂ ਦੀਆਂ ਗਟਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਨੇੜ੍ਹਲੇ ਕੈਂਪ ਵਿਚੋਂ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸਕੂਲੀ ਘੰਟਿਆਂ ਦੌਰਾਨ ਵੀ ਆਪਣੇ ਬੱਚਿਆਂ ਨੂੰ ਲੈਣ ਲਈ ਪਹੁੰਚ ਜਾਂਦੇ ਹਨ ਅਤੇ ਮਨ੍ਹਾ ਕਰਨ ਦੀ ਸੂਰਤ ਵਿਚ ਅਧਿਆਪਕਾਂ ਨਾਲ ਵੀ ਬਹਿਸਬਾਜੀ ਕਰਨ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਇਕ ਅਧਿਆਪਕ ਦੁਆਰਾ ਮਨ੍ਹਾ ਕਰਨ ਉਪਰੰਤ ਅਧਿਆਪਕ ਨੂੰ ਵੀ ਡਰਾਉਣ ਧਮਕਾਉਣ ਦੀ ਇਕ ਘਟਨਾ ਵਾਪਰ ਚੁੱਕੀ ਹੈ।

– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾ ਕਾਨੂੰਨੀਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ