ਯੀਸੂ ਅਤੇ ਮਦਰ ਮੈਰੀ ਦੀਆਂ ਫੋਟੋਆਂ ਦੀ ਵਰਤੋ ਜਾਇਜ – ਅਦਾਲਤ

jesuਯੂਰਪ ਦੀ ਹਿਊਮਨ ਰਾਈਟਸ (ਮਾਨਵੀ ਅਧਿਕਾਰ) ਕੋਰਟ ਨੇ ਇਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ, ਯੀਸੂ ਅਤੇ ਮਦਰ ਮੈਰੀ ਦੀਆਂ ਤਸਵੀਰਾਂ ਮਸ਼ਹੂਰੀ ਲਈ ਵਰਤੀਆਂ ਜਾ ਸਕਦੀਆਂ ਹਨ। ਲਿਥੂਨੀਆ ਵਿਚ ਰੈਡੀਮੇਡ ਕੱਪੜਿਆਂ ਦੇ ਇਕ ਬਰਾਂਡ ਉੱਤੇ ਮਸ਼ਹੂਰੀ ਲਈ ਪੋਸਟਰ ਅਤੇ ਕੱਪੜਿਆਂ ਦੀ ਆੱਨਲਾਈ ਵਿਕਰੀ ਲਈ ਇੰਟਰਨੈੱਟ ਉੱਤੇ ਯੀਸੂ ਅਤੇ ਮਦਰ ਮੈਰੀ ਨੂੰ ਦਿਖਾਇਆ ਗਿਆ ਹੈ।
ਫੈਸਲਾ ਦੇਣ ਵਾਲੇ ਅਦਾਲਤ ਦੇ ਜੱਜਾਂ ਅਨੁਸਾਰ, ‘ਜਨਤਕ ਨੈਤਿਕਤਾ ਨਾਲ ਦੁਰਵਿਹਾਰ’ ਦਰਸਾਉਣ ਲਈ ਲਾਏ ਗਏ ਦੋਸ਼ਾਂ ਨੇ ਕੰਪਨੀ ਦੇ ਨਿੱਜੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਜਿਕਰਯੋਗ ਹੈ ਕਿ, ਉਪਰੋਕਤ ਕੰਪਨੀ ਨੇ ਸਰੀਰ ਉੱਤੇ ਖੁੱਦੇ ਹੋਏ ਟੈਟੂ ਵਾਲੇ ਇਕ ਜੀਨ ਪਹਿਨੇ ਹੋਏ ਪੁਰਸ਼ ਅਤੇ ਚਿੱਟੇ ਲਿਬਾਸ ਵਿਚ, ਚਮਕਦਾਰ ਮੋਤੀਆਂ ਦੀ ਮਾਲਾ ਪਹਨੇ ਇਕ ਮਹਿਲਾ ਨੂੰ ਦਿਖਾਇਆ ਗਿਆ ਹੈ। ਜਿਸ ਵਿਚ, ‘ਪਿਆਰੀ ਮੈਰੀ, ਵਾਹ, ਕਿੰਨਾ ਖੂਬਸੂਰਤ ਲਿਬਾਸ!’, ‘ਯੀਸੂ ਅਤੇ ਮੈਰੀ, ਵਾਹ ਤੁਸੀਂ ਕੀ ਪਹਿਨਿਆ ਹੋਇਆ ਹੈ!’ ਸ਼ਬਦ ਲਿਖੇ ਹੋਏ ਹਨ।
ਕੰਪਨੀ ਖਿਲਾਫ ਲਗਾਏ ਗਏ ਦੋਸ਼ਾਂ ਵਿਚ ਧਰਮ ਦਾ ਸਤਿਕਾਰ ਨਾ ਕੀਤੇ ਜਾਣ ਦੀ ਦੁਹਾਈ ਦਿੰਦਿਆਂ ਭਾਰੀ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਗਈ ਸੀ। ਦੋਸ਼ਾਂ ਵਿਚ ਕਿਹਾ ਗਿਆ ਹੈ ਕਿ, ਸਮਾਜਿਕ ਅਜਾਦੀ ਦੇ ਨਾਮ ‘ਤੇ ਸਮਾਜ ਦੇ ਧਾਰਮਿਕ ਜਜਬਿਆਂ ਨਾਲ ਖਿਲਵਾੜ ਕਰ ਕੇ ਧੋਖਾ ਦਿੱਤਾ ਜਾ ਰਿਹਾ ਹੈ। ਇਸ ਪ੍ਰਤੀ ਨਾਰਾਜਗੀ ਜਤਾਉਣ ਵਾਲੇ ਧਾਰਮਿਕ ਗੁਰੂਆਂ ਦਾ ਕਹਿਣਾ ਹੈ ਕਿ, ਜੇਕਰ ਤੁਸੀਂ ਪ੍ਰਗਟਾਵੇ ਦੀ ਅਜਾਦੀ ਰੱਖਦੇ ਹੋ, ਤਾਂ ਤੁਹਾਨੂੰ ਧਾਰਮਿਕ ਭਾਵਨਾਵਾਂ ਨੂੰ ਅਪਮਾਨਿਤ ਨਾ ਕਰਨ ਦੇ ਹੱਕਾਂ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ, ਜਾਂਚ ਅਤੇ ਸੰਤੁਲਨ ਹੋਣਾ ਚਾਹੀਦਾ ਹੈ। ਕਿਸੇ ਇਕ ਨੂੰ ਵੱਧ ਦਰਸਾਉਣ ਲਈ ਦੂਸਰੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ