ਰੋਮ : ਕਿਸ਼ੌਰ ਗੈਂਗ ਦੀਆਂ ਵਾਰਦਾਤਾਂ ਵਿਚ ਦਿਨ ਬ ਦਿਨ ਵਾਧਾ

carabinieriਰੋਮ (ਇਟਲੀ) 6 ਜੂਨ (ਪੰਜਾਬ ਐਕਸਪ੍ਰੈੱਸ) – ਰੋਮ ਵਿਚ ਟੀਨ (ਕਿਸ਼ੌਰ) ਗੈਂਗ ਦੀਆਂ ਵਾਰਦਾਤਾਂ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਇਸ ਗੈਂਗ ਉੱਤੇ ਰੋਮ ਦੇ ਪਿਆਸਾ ਦੈਲ ਪੋਪੋਲੋ, ਵਿਲਾ ਬੋਰਗੇਸੇ ਅਤੇ ਪਿਆਸਾਲੇ ਫਲਾਮੀਨੀਓ ਇਤਿਹਾਸਕ ਸਥਾਨਾਂ ‘ਤੇ ਲੁੱਟਮਾਰ ਦੇ ਨਾਲ-ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਟੀਨ ਗੈਂਗ ਵਿਚ ਸ਼ਾਮਿਲ 14-16 ਸਾਲ ਦੀ ਉਮਰ ਦੇ ਨੌਜਵਾਨਾਂ ਵੱਲੋਂ ਇਕ 14 ਸਾਲਾ ਲੜਕੇ ਨੂੰ ਕੁੱਟਮਾਰ ਕਰ ਕੇ ਲੁੱਟਣ ਦੀ ਤਾਜਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਹੋਰ ਵਧੇਰੇ ਜਾਣਕਾਰੀ ਅਨੁਸਾਰ ਇਕ 14 ਸਾਲਾ ਲੜਕੇ ਕੋਲੋਂ ਸਮਾਰਟ ਫੋਨ ਅਤੇ ਸੋਨੇ ਦੀ ਚੇਨ ਖੋਹਣ ਲਈ ਇਸ ਗੈਂਗ ਦੇ 4 ਮੈਂਬਰਾਂ ਜਿਨ੍ਹਾਂ ਵਿਚ ਇਕ ਲੜਕਾ ਤਿਵੋਲੀ, ਦੋ ਲੜਕੇ ਅਤੇ ਇਕ ਲੜਕੀ ਰੋਮ ਤੋਂ ਸ਼ਾਮਿਲ ਹਨ, ਨੇ ਇਸ ਲੜਕੇ ਨਾਲ ਕੁੱਟਮਾਰ ਕੀਤੀ ਅਤੇ ਉਸਦਾ ਕੀਮਤੀ ਸਮਾਨ ਲੁੱਟ ਲਿਆ। ਪੁਲਿਸ ਕੋਲ ਸਾਰੇ ਮਾਮਲੇ ਦੀ ਸੂਚਨਾ ਪਹੁੰਚਣ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸੇ ਰਾਤ ਹੀ ਗੈਂਗ ਦੇ ਮੈਂਬਰਾਂ ਨੂੰ ਸ਼ਿਕਾਇਤਕਰਤਾ ਨੌਜਵਾਨ ਅਤੇ ਹੋਰ ਲੋਕਾਂ ਤੋਂ ਲੁੱਟੇ ਸਮਾਨ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਅਗਲੀ ਕਾਰਵਾਈ ਅਜੇ ਜਾਰੀ ਹੈ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ