ਰੋਮ ਦਾ ਫਿਊਮੀਚੀਨੋ ਗੁਣਵੱਤਾ ਵਿਚ ਦੁਨੀਆ ਦਾ ਬਿਹਤਰ ਹਵਾਈ ਅੱਡਾ

airportਰੋਮ ਦਾ ਫਿਊਮੀਚੀਨੋ ਹਵਾਈ ਅੱਡਾ ਦੁਨੀਆ ਦੇ ਸੇਵਾਵਾਂ ਪ੍ਰਤੀ ਨਿਪੁੰਨ ਹਵਾਈ ਅੱਡਿਆਂ ਵਿਚ ਸ਼ਾਮਿਲ ਹੈ।
ਇਟਲੀ ਦੀ ਰਾਜਧਾਨੀ ਰੋਮ ਦਾ ਲੇਓਨਾਰਦੋ ਦਾ ਵਿੰਚੀ ਹਵਾਈ ਅੱਡਾ, ਜੋ ਕਿ ਵਧੇਰੇ ਫਿਊਮੀਚੀਨੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੁਨੀਆ ਦੇ ਬਿਹਤਰ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੇ ਹਵਾਈ ਅੱਡਿਆਂ ਦੀ ਗਿਣਤੀ ਵਿਚ ਆਉਂਦਾ ਹੈ। ਇਹ ਹਵਾਈ ਅੱਡਾ ਬਿਹਤਰ ਸੇਵਾਵਾਂ ਦੇ ਮਾਮਲੇ ਵਿਚ ਐਵਾਰਡ ਪ੍ਰਾਪਤ ਕਰ ਚੁੱਕਾ ਹੈ।
ਇੰਟਰਨੈਸ਼ਨਲ ਏਅਰਪੋਰਟ ਸੈਕਟਰ ਦੀ ਕੰਪਨੀ ਸਕਾਈਟਰੈਕਸ ਵੱਲੋਂ ਫਿਊਮੀਚੀਨੋ ਹਵਾਈ ਅੱਡੇ ਨੂੰ ਦੁਨੀਆ ਦੇ ਬਿਹਤਰ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੇ ਹਵਾਈ ਅੱਡਿਆਂ ਵਿਚੋਂ ਇਕ ਸਬੰਧੀ ਐਵਾਰਡ ਦਿੱਤਾ ਗਿਆ ਹੈ। ਇਸ ਗੁਣਵੱਤਾ ਐਵਾਰਡ ਦੇ ਸਰਵੇਖਣ ਲਈ ਦੁਨੀਆ ਦੇ 550 ਤੋਂ ਵੀ ਵਧੇਰੇ ਹਵਾਈ ਅੱਡਿਆਂ ਨੂੰ ਰੱਖਿਆ ਗਿਆ ਹੈ। ਇਹ ਐਵਾਰਡ ਹਰ ਸਾਲ, ਆਪਣੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਕਾਰਨ ਦਿੱਤਾ ਜਾਂਦਾ ਹੈ।
ਫਿਊਮੀਚੀਨੋ ਨੂੰ ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏਸੀਆਈ), ਇਕ ਅਜਾਦ ਐਸੋਸੀਏਸ਼ਨ ਤੋਂ ਏਅਰਪੋਰਟ ਸਰਵਿਸ ਕੁਆਲਟੀ ਐਵਾਰਡ ਪ੍ਰਾਪਤ ਹੋਇਆ ਹੈ, ਜੋ ਕਿ ਯਾਤਰੀਆਂ ਦੇ ਸਿੱਧੇ ਇੰਟਰਵਿਊ ਦੇ ਜ਼ਰੀਏ, ਦੁਨੀਆ ਭਰ ਦੇ 300 ਤੋਂ ਵੱਧ ਹਵਾਈ ਅੱਡਿਆਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਦਾ ਮੁਲਾਂਕਣ ਕਰਦੀ ਹੈ।

– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ